ਰੇਤ ਦੀ ਨਾਜਾਇਜ਼ ਮਾਈਨਿੰਗ 'ਤੇ ਕਾਰਵਾਈ, ਇਕ ਹਫ਼ਤੇ 'ਚ ਦੂਜਾ ਮਾਈਨਿੰਗ ਅਧਿਕਾਰੀ ਮੁਅੱਤਲ

ਪੰਜਾਬ 'ਚ ਰੇਤ ਦੀ ਨਾਜਾਇਜ਼ ਮਾਈਨਿੰਗ 'ਤੇ ਕਾਰਵਾਈ ਕਰਦੇ ਹੋਏ ਮਾਨ ਸਰਕਾਰ ਨੇ ਪਠਾਨਕੋਟ ਦੇ ਮਾਈਨਿੰਗ ਅਫਸਰ ਨੂੰ ਮੁਅੱਤਲ ਕਰ ਦਿੱਤਾ ਹੈ। ਭੂ-ਵਿਗਿਆਨੀ ਵਜੋਂ ਕੰਮ ਕਰ ਰਹੇ ਗਗਨ 'ਤੇ ਇਹ ਕਾਰਵਾਈ ਕੀ...

ਗੁਰਦਾਸਪੁਰ- ਪੰਜਾਬ 'ਚ ਰੇਤ ਦੀ ਨਾਜਾਇਜ਼ ਮਾਈਨਿੰਗ 'ਤੇ ਕਾਰਵਾਈ ਕਰਦੇ ਹੋਏ ਮਾਨ ਸਰਕਾਰ ਨੇ ਪਠਾਨਕੋਟ ਦੇ ਮਾਈਨਿੰਗ ਅਫਸਰ ਨੂੰ ਮੁਅੱਤਲ ਕਰ ਦਿੱਤਾ ਹੈ। ਭੂ-ਵਿਗਿਆਨੀ ਵਜੋਂ ਕੰਮ ਕਰ ਰਹੇ ਗਗਨ 'ਤੇ ਇਹ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਮੁਹਾਲੀ, ਰੋਪੜ ਅਤੇ ਪਠਾਨਕੋਟ ਦੇ ਰੇਤ ਦੇ ਖੱਡਿਆਂ ਦਾ ਪਤਾ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਇੱਕ ਹਫ਼ਤਾ ਪਹਿਲਾਂ ਮਾਨ ਸਰਕਾਰ ਨੇ ਮੁਹਾਲੀ-ਰੋਪੜ ਦੇ ਮਾਈਨਿੰਗ ਅਫ਼ਸਰ ਵਿਪਨ ਨੂੰ ਮੁਅੱਤਲ ਕਰ ਦਿੱਤਾ ਸੀ।

ਕਾਂਗਰਸੀ ਮੰਤਰੀ ਦੇ ਕਰੀਬੀ ਸਨ ਮਾਈਨਿੰਗ ਅਧਿਕਾਰੀ
ਸੂਤਰਾਂ ਅਨੁਸਾਰ ਮੁਅੱਤਲ ਮਾਈਨਿੰਗ ਅਫ਼ਸਰ ਗਗਨ ਪਿਛਲੀ ਸਰਕਾਰ ਵਿੱਚ ਕਾਂਗਰਸੀ ਮੰਤਰੀ ਦਾ ਕਰੀਬੀ ਸੀ। ਉਨ੍ਹਾਂ ਦੀ ਸੀਐਮ ਦਫ਼ਤਰ ਤੱਕ ਸਿੱਧੀ ਪਹੁੰਚ ਹੋਣ ਦੀਆਂ ਵੀ ਚਰਚਾਵਾਂ ਹਨ। ਪੰਜਾਬ ਵਿੱਚ ਭਾਵੇਂ ਸੀਐਮ ਬਦਲ ਗਿਆ ਹੋਵੇ ਪਰ ਮਾਈਨਿੰਗ ਅਫ਼ਸਰ ਦਾ ਦਬਦਬਾ ਕਾਇਮ ਰਿਹਾ। ਇਸ ਦੀ ਸ਼ਿਕਾਇਤ ਨਵੀਂ ਸਰਕਾਰ ਤੱਕ ਵੀ ਪਹੁੰਚ ਗਈ।

ਨਿਸ਼ਾਨਦੇਹੀ ’ਤੇ ਫਸਣਗੇ ਅਫਸਰ ਤੇ ਨੇਤਾ
ਮਾਈਨਿੰਗ ਮੰਤਰੀ ਹਰਜੋਤ ਬੈਂਸ ਦੇ ਜਿਨ੍ਹਾਂ ਖੱਡਿਆਂ ਦੀ ਨਿਸ਼ਾਨਦੇਹੀ ਕਰਨ ਦੇ ਹੁਕਮ ਦਿੱਤੇ ਹਨ, ਉਸ 'ਚ ਕਈ ਅਧਿਕਾਰੀ ਅਤੇ ਆਗੂ ਫਸ ਸਕਦੇ ਹਨ। ਇੱਥੇ ਸਭ ਤੋਂ ਵੱਧ ਮਾਈਨਿੰਗ ਹੋਈ ਹੈ। ਸਰਕਾਰ ਨੂੰ ਸ਼ੱਕ ਹੈ ਕਿ ਦਰਿਆ ਵਿਚ ਬਿਨਾਂ ਮਨਜ਼ੂਰੀ ਤੋਂ ਨਾਜਾਇਜ਼ ਮਾਈਨਿੰਗ ਕੀਤੀ ਗਈ ਹੈ। ਜਿਸ ਸਬੰਧੀ ਸਰਕਾਰ ਨੇ ਉੱਥੋਂ ਦੇ ਡਿਪਟੀ ਕਮਿਸ਼ਨਰਾਂ ਤੋਂ ਵੇਰਵੇ ਵੀ ਲਏ ਸਨ। ਮਾਈਨਿੰਗ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਸਾਰੀ ਜਾਂਚ ਪ੍ਰਕਿਰਿਆ ਦੀ ਅਗਵਾਈ ਕਰ ਰਹੇ ਹਨ।

Get the latest update about pathankot mining officer, check out more about punjab, Truescoop News, Punjab News & illegal sand mining

Like us on Facebook or follow us on Twitter for more updates.