ਬਟਾਲਾ 'ਚ ਕਾਂਗਰਸ ਦੇ ਵਲੋਂ ਰਖਿਆ ਗਿਆ ਮੋਨ ਵਰਤ, ਬਣਿਆ ਬੋਲਵਰਤ ਤੇ ਫੋਨ ਵਰਤ

ਯੂਪੀ ਦੇ ਲਖੀਮਪੁਰ ਵਿਚ ਹੋਏ ਹਾਦਸੇ ਵਿਚ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਕਾਂਗਰੇਸ ਦੇ ਵਲੋਂ ਬਟਾਲਾ ਦੇ ਵਿਚ ਮੋਨ ..

ਯੂਪੀ ਦੇ ਲਖੀਮਪੁਰ ਵਿਚ ਹੋਏ ਹਾਦਸੇ ਵਿਚ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਕਾਂਗਰੇਸ ਦੇ ਵਲੋਂ ਬਟਾਲਾ ਦੇ ਵਿਚ ਮੋਨ ਵਰਤ ਰੱਖਿਆ ਗਿਆ। ਕਾਂਗਰੇਸ ਦਾ ਇਹ ਮੋਨਵਰਤ ਬਟਾਲਾ ਪੋਸਟ ਆਫਿਸ ਦੇ ਬਾਹਰ ਰਖਿਆ। ਇਹ ਮੋਨਵਰਤ 11 ਵਜੇ ਤੋਂ 1 ਵਜੇ ਤਕ ਰਖਿਆ ਗਿਆ। ਕਾਂਗਰਸ ਦੇ ਜ਼ਿਲ੍ਹਾਂ ਕਾਂਗਰੇਸ ਪ੍ਰਧਾਨ ਰੋਸ਼ਨ ਜੋਸਫ ਅਤੇ ਬਟਾਲਾ ਨਗਰ ਨਿਗਮ ਦੇ ਮੇਅਰ ਸੁਖਦੀਪ ਸਿੰਘ ਤੇਜਾ ਦੀ ਅਗੁਵਾਹੀ ਵਿਚ ਰੱਖੇ ਇਸ ਮੋਨਵਰਤ ਵਿਚ ਕਾਂਗਰਸ ਦੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਪਰ ਇਸ ਮੌਕੇ ਜ਼ਿਲ੍ਹਾਂ ਪ੍ਰਧਾਨ ਸਮੇਤ ਕਈ ਕਾਂਗਰਸੀ ਵਰਕਰ ਮੋਨਵਰਤ ਦੇ ਦੌਰਾਨ ਹੀ ਮੋਬਾਇਲ ਫੋਨ ਤੇ ਅਤੇ ਆਪਸ ਵਿਚ ਗੱਲਾਂ ਕਰਦੇ ਦਿਖਾਈ ਦਿਤੇ।

 ਇਸ ਬਾਰੇ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਜ਼ਿਲ੍ਹਾਂ ਪ੍ਰਧਾਨ ਰੋਸ਼ਨ ਜੋਸ਼ਫ ਸਾਫ ਤੌਰ ਤੇ ਇਨਕਾਰ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਤਾਂ ਫੋਨ ਬੰਦ ਕੀਤਾ ਹੋਇਆ ਹੈ ਅਗਰ ਪ੍ਰਧਾਨ ਜੀ ਦਾ ਫੋਨ ਬੰਦ ਸੀ ਤਾਂ ਮੋਨਵਰਤ ਦੌਰਾਨ ਪ੍ਰਧਾਨ ਜੀ ਬੰਦ ਫੋਨ ਤੇ ਕਿਸ ਨਾਲ ਗੱਲ ਕਰ ਰਹੇ ਸੀ। ਇਸੇ ਹੀ ਦੂਸਰੇ ਵਰਕਰ ਜੋ ਫੋਨ ਤੇ ਗੱਲ ਕਰ ਰਹੇ ਸੀ।

 ਉਹਨਾਂ ਵਿਚੋਂ ਕਿਸੇ ਦਾ ਕਹਿਣਾ ਸੀ ਕੇ ਜਰੂਰੀ ਗਲ ਕਰਕੇ ਫੋਨ ਤੇ ਗੱਲ ਕਰ ਰਿਹੇ ਸੀ ਅਤੇ ਕੋਈ ਕਹਿ ਰਿਹਾ ਸੀ ਕਿ ਉਹ ਤਾਂ ਫੋਨ ਬੰਦ ਕਰ ਰਿਹਾ ਸੀ ਅਤੇ ਕਿਸੇ ਦਾ ਕਹਿਣਾ ਸੀ ਕਿ ਮੋਨਵਰਤ ਵਿਚ ਫੋਨ ਤੇ ਗੱਲ ਕਰਨ ਦੀ ਪਾਬੰਧੀ ਤਾਂ ਨਹੀਂ ਸੀ ਇਸ ਮੌਕੇ ਮੇਅਰ ਸੁਖਦੀਪ ਤੇਜ਼ਾ ਦਾ ਕਹਿਣਾ ਸੀ ਕਿ ਲਖੀਮਪੁਰ ਵਿਚ ਕੇਂਦਰ ਦੇ ਮੰਤਰੀ ਦੇ ਬੇਟੇ ਨੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਤੇ ਗਡੀ ਚੜਾ ਦਿਤੀ, ਜਿਸ ਨਾਲ ਕੁਝ ਕਿਸਾਨਾਂ ਦੀ ਮੌਤ ਹੋ ਗਈ ਸੀ। 

ਚਾਹੇ ਮੰਤਰੀ ਦੇ ਪੁੱਤਰ ਗ੍ਰਿਫਤਾਰ ਕਰ ਲਿਆ ਹੈ, ਲੇਕਿਨ ਇਨਸਾਫ ਜਲਦੀ ਨਹੀਂ ਮਿਲਣ ਵਾਲਾ। ਇਸੇ ਲਈ ਕਾਂਗਰੇਸ ਦੇ ਵਲੋਂ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਪੋਸਟ ਆਫਿਸ ਦੇ ਬਾਹਰ ਮੋਨ ਵਰਤ ਰਖਿਆ ਗਿਆ ਹੈ। 

ਉਥੇ ਹੀ ਉਹਨਾਂ ਦਾ ਫੋਨ ਤੇ ਗੱਲ ਕਰ ਰਹੇ ਵਰਕਰਾਂ ਅਤੇ ਪ੍ਰਧਾਨ ਜੀ ਦੇ ਬਾਰੇ ਕਹਿਣਾ ਸੀ ਕਿ ਮੋਨਵਰਤ ਉਤੇ ਬੈਠਣ ਵਾਲੇ ਦੀਆ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ। ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਮੋਨਵਰਤ ਦਾ ਸਮਾਂ ਕਾਫੀ ਲੰਬਾ ਸੀ ਇਸ ਲਈ ਕਿਸੇ ਦਾ ਜਰੂਰੀ ਫੋਨ ਵੀ ਹੋ ਸਕਦਾ ਹੈ। 

Get the latest update about Batala, check out more about truescoop, made a speech and used the phone, truescoop news & the Congress has kept a mon fast

Like us on Facebook or follow us on Twitter for more updates.