ਅੰਮ੍ਰਿਤਸਰ:- ਅੱਜ ਯੂਨਾਈਟਿਡ ਸਟੇਟ ਦੇ ਇੰਡੀਅਨ ਅੰਬੈਸਡਰ ਤਰਨਜੀਤ ਸਿੰਘ ਸੰਧੂ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਜਿਥੇ ਉਹਨਾ ਵਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਉਥੇ ਹੀ ਰਸ ਬੀਣੀ ਬਾਣੀ ਦਾ ਆਨੰਦ ਮਾਣਿਆ ਗਿਆ ।ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਇਨਫਰਮੇਸ਼ਨ ਵਿਭਾਗ ਵਿਖੇ ਪਹੁੰਚਣ ਤੇ ਉਹਨਾ ਨੂੰ ਬੀਬੀ ਜਗੀਰ ਕੌਰ ਵਲੋਂ ਸਤਕਾਰ ਭੇਟ ਕਰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਯੂਨਾਈਟਿਡ ਸਟੇਟ ਦੇ ਇੰਡੀਅਨ ਅੰਬੈਸਡਰ ਤਰਨਜੀਤ ਸਿੰਘ ਸੰਧੂ ਗਲਬਾਤ ਕਰਦਿਆਂ ਦੱਸਿਆ ਕਿ ਵਿਸ਼ਵ ਭਰ ਦੇ ਆਸਥਾ ਦੇ ਕੇਂਦਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਬੜਾ ਹੀ ਚੰਗਾ ਮਹਿਸੂਸ ਹੋ ਰਿਹਾ ਹੈ। ਉਹਨਾ ਕੋਰੋਨਾ ਮਹਾਂਮਾਰੀ ਸਮੇ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਨੁਮਾਇੰਦਿਆਂ ਵਲੋਂ ਕੋਰੋਨਾ ਮਹਾਂਮਾਰੀ ਸਮੇ ਇਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਅੰਮ੍ਰਿਤਸਰ ਦਾ ਬੱਚਾ ਹਾਂ ਇਥੇ ਜੰਮਿਆ ਪਲਿਆ ਹਾਂ।
ਕੋਰੋਨਾ ਦੀ ਪਹਿਲੀ ਲਹਿਰ ਮੌਕੇ ਭਾਰਤ ਵਲੋਂ ਅਮਰੀਕਾ ਨੂੰ ਕੋਵਿਡ ਵੈਕਸੀਨ ਮੁਹਈਆ ਕਰਵਾਈ ਗਈ ਅਤੇ ਹੁਣ ਕੋਵਿਡ ਦੀ ਦੂਸਰੀ ਵੇਵ ਮੌਕੇ ਅਮਰੀਕਾ ਵਲੋਂ ਭਾਰਤ ਨੂੰ ਆਕਸੀਜਨ ਅਤੇ ਹੋਰ ਮੈਡੀਕਲ ਸਹੁਲਤਾ ਮੁਹਈਆ ਕਰਵਾਈਆ ਗਈਆ ਹਨ ਜਿਸਦੇ ਚਲਦੇ ਅਸੀ ਕਹਿ ਸਕਦੇ ਹਾ, ਕਿ ਇਸ ਮਹਾਂਮਾਰੀ ਦੇ ਸਮੇ ਦੋਵੇ ਦੇਸ਼ ਇਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਸਨ। ਦੋਵਾਂ ਦੇਸ਼ਾਂ ਦੇ ਸੰਬੰਧ ਬੜੇ ਵਧੀਆ ਹਨ।
Get the latest update about truescoop news, check out more about amrica, pays obeisance at sachkhand sri harmandir sahib today, truescoop & taranjit singh sandhu
Like us on Facebook or follow us on Twitter for more updates.