ਭਾਰਤੀ ਹਾਕੀ ਖਿਡਾਰੀਆਂ ਨੇ ਹਾਕੀ ਪੰਜਾਬ ਦਾ ਨਾਂਅ ਉੱਚਾ ਕੀਤਾ- ਨਿਤਿਨ ਕੋਹਲੀ, ਪਰਗਟ ਸਿੰਘ, ਪੰਜਾਬੀ ਖਿਡਾਰੀਆਂ ਦਾ ਪੰਜਾਬ ਪਹੁੰਚਣ ਤੇ ਕੀਤਾ ਜਾਵੇਗਾ ਨਿੱਘਾ ਸਵਾਗਤ

ਭਾਰਤੀ ਹਾਕੀ ਟੀਮ ਨੇ ਟੋਕਿਓ ਓਲੰਪਿਕ ਖੇਡਾਂ ਦੇ ਹਾਕੀ ਮੁਕਾਬਲਿਆ ਵਿਚ ਕਾਂਸੇ ਦਾ ਤਗਮਾ ਹਾਸਲ ਕਰਕੇ ਇਤਿਹਾਸ ਸਿਰਜਿਆ ਹੈ............

ਜਲੰਧਰ - ਭਾਰਤੀ ਹਾਕੀ ਟੀਮ ਨੇ ਟੋਕਿਓ ਓਲੰਪਿਕ ਖੇਡਾਂ ਦੇ ਹਾਕੀ ਮੁਕਾਬਲਿਆ ਵਿਚ ਕਾਂਸੇ ਦਾ ਤਗਮਾ ਹਾਸਲ ਕਰਕੇ ਇਤਿਹਾਸ ਸਿਰਜਿਆ ਹੈ। ਇਸ ਵਿਚਾਰ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਪਰਗਟ ਸਿੰਘ ਨੇ ਇਕ ਸਾਂਝੇ ਬਿਆਨ ਵਿਚ ਪੇਸ ਕੀਤੇ। ਉਨ੍ਹਾਂ ਕਿਹਾ ਕਿ ਤਮਗਾ ਜੇਤੂ ਪੰਜਾਬੀ ਹਾਕੀ ਖਿਡਾਰੀਆਂ ਦਾ ਪੰਜਾਬ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਭਾਰਤੀ ਹਾਕੀ ਟੀਮ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਦਾ ਤਗਮਾ ਲਈ ਹੋਏ ਮੁਕਾਬਲੇ ਵਿਚ ਵਿਸ਼ਵ ਦੀ ਬੇਹਤਰੀਨ ਟੀਮ ਜਰਮਨੀ ਨੂੰ 5-4 ਨਾਲ ਹਰਾਇਆ ਹੈ। 

ਜਿੱਥੇ ਅੱਜ ਦੇ ਮੈਚ ਵਿਚ 5 ਗੋਲ ਪੰਜਾਬੀ ਖਿਡਾਰੀਆਂ ਦੇ ਨਾਂਅ ਹਨ, ਉਥੇ ਹੀ ਕੁੱਲ 8 ਮੈਂਚਾਂ ਵਿਚ ਭਾਰਤੀ ਹਾਕੀ ਟੀਮ ਵਲੋਂ ਕੀਤੇ ਗਏ ਕੁੱਲ 25 ਗੋਲਾਂ ਵਿਚੋਂ 23 ਗੋਲ ਪੰਜਾਬੀ ਖਿਡਾਰੀਆਂ ਵਲੋਂ ਕੀਤੇ ਗਏ। ਹਰਮਨਪ੍ਰੀਤ ਸਿੰਘ ਨੋ 6,ਰੁਪਿੰਦਰਪਾਲ ਸਿੰਘਨੇ 4, ਸਿਮਰਨਜੀਤ ਸਿੰਘ ਨੇ 3, ਗੁਰਜੰਟ ਸਿੰਘ ਨੇ 3, ਦਿਲਪ੍ਰੀਤ ਸਿੰਘ ਨੇ 2, ਹਾਰਦਿਕ ਸਿੰਘ ਨੇ 2, ਵਰੁਣ ਕੁਮਾਰ ਨੇ 1, ਸ਼ਮਸ਼ੋਰ ਸਿੰਘ ਨੇ 1 ਅਤੇ ਮਨਦੀਪ ਸਿੰਘ 1 ਗੋਲ ਕੀਤਾ। ਇਸ ਤੋਂ ਸਾਫ ਹੈ ਕਿ ਪੰਜਾਬੀ ਖਿਡਾਰੀਆਂ ਨੇ ਜਿਥੇ ਭਾਰਤ ਦੇਸ਼ ਦਾ , ਪੰਜਾਬ ਦਾ ਨਾਂਅ ਰੋਸ਼ਨ ਕੀਤਾ ਹੈ।

ਉਥੇ ਨਾਲ ਹੀ ਹਾਕੀ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਹੈ। ਇਸ ਭਾਰਤੀ ਹਾਕੀ ਟੀਮ ਦੇ ਕੁੱਲ 18 ਖਿਡਾਰੀਆਂ ਵਿਚੋਂ 10 ਖਿਡਾਰੀਆਂ ਹਾਕੀ ਪੰਜਾਬ ਦੇ ਹਨ ਜਦਕਿ ਇਕ ਸਚੈਂਡਬਾਈ ਖਿਡਾਰੀ ਵੀ ਹਾਕੀ ਪੰਜਾਬ ਦਾ ਹੀ ਹੈ ਉਨ੍ਹਾਂ ਕਿਹਾ ਕਿ ਇਹ ਨਤੀਜਾ ਹਾਸਲ ਕਰਨ ਲਈ 15 ਸਾਲ ਦਾ ਸਮਾਂ ਲੱਗਾ ਹੈ ਕਿਉਂਕਿ ਸੰਨ 2006 ਵਿਚ ਇਸ ਸਬੰਧੀ ਸ਼ੁਗੂਆਤ ਕੀਤੀ ਗਈ। ਜਿਸ ਦਾ ਨਤੀਜਾ 2018 ਦੇ ਜਨੂੀਅਰ ਵਿਸ਼ਵ ਕੱਪ ਵਿਚ ਪਹਿਲਾਂ ਮਿਲਿਆ ਅਤੇ ਹੁਣ ਓਲੰਪਿਕ ਦਾ ਤਗਮਾ ਮਿਲਿਆ ਹੈ। 

ਉਨ੍ਹਾਂ ਨੇ ਕਿਹਾ ਕਿ, ਇਨ੍ਹਾਂ ਖਿਡਾਰੀਆਂ ਦੇ ਇਸ ਪ੍ਰਦਰਸ਼ਨ ਦੇ ਪਿੱਛੇ ਜਿਥੇ ਹਾਕੀ ਕੋਚਾਂ ਦੀ ਅਣਤੱਕ ਮਿਹਨਤ ਹੈ ਉਥੇ ਨਾਲ ਹੀ ਗਰਾਊਂਡ ਸਟਾਫ, ਸਪੋਰਟਿੰਗ ਸਟਾਫ ਅਤੇ ਸਾਬਕਾ ਹਾਕੀ ਖਿਡਾਰੀਆਂ ਦੀ ਵੀ ਮਿਹਨਤ ਇਹ ਰੰਗ ਲਿਆਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਜੋ ਕਿ ਸ਼ਲਾਘਾਯੋਗ ਹੈ। ਉਨ੍ਹਾਂ ਨੇ ਕਿ ਭਾਰਤੀ ਟੀਮ ਦੀ ਜਿੱਤ ਨਾਲ ਪੰਜਾਬ ਵਿਚ ਹਾਕੀ ਦਾ ਨਵਾਂ ਯੁੱਗ ਸ਼ੁਰੂ ਹੋਵੇਗਾ ਅਤੇ ਹੋਰ ਬਹੁਤ ਸਾਰੇ ਬੱਚੇ ਹਾਕੀ ਖੇਡ ਨਾਲ ਜੁੜਨਗੇ।

Get the latest update about will be given a warm welcome, check out more about Nitin Kohli, Punjabi players, truescoop news & on arrival in Punjab

Like us on Facebook or follow us on Twitter for more updates.