ਪੰਜਾਬ ਮੋਹਾਲੀ ਬਲਾਸਟ 'ਚ ਵੱਡਾ ਖੁਲਾਸਾ, ISI ਨੇ ਰਚੀ ਸੀ ਸਾਜ਼ਿਸ਼, ਕੈਨੇਡਾ 'ਚ ਬੈਠੇ ਮਾਸਟਰਮਾਈਂਡ ਗੈਂਗਸਟਰਾਂ ਨੇ ਕਰਵਾਇਆ ਹਮਲਾ

ਇੰਟੈਲੀਜੈਂਸ ਹੈੱਡਕੁਆਰਟਰ ਬਲਾਸਟ ਦੇ ਨਾਲ ਜੁੜਿਆ ਇਕ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਪੁਲਿਸ ਵਲੋਂ ਇਸ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡੀਜੀਪੀ ਵੀਕੇ ਭਾਵਰਾ ਨੇ ਅੱਜ ਆਈਓਐਸ ਸਾਜਿਸ਼ ਦਾ ਖੁਲਾਸਾ ਕਰਦਿਆਂ ਜਾਣਕਾਰੀ ਦਿੱਤੀ ਕਿ ਇਹ ਧਮਾਕਾ ਇਕ ਅੱਤਵਾਦੀ ਹਮਲਾ ਸੀ। ਜਿਸ ਨੂੰ ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਨੇ ਅੰਜ਼ਾਮ ਦਿੱਤਾ ਸੀ...

ਇੰਟੈਲੀਜੈਂਸ ਹੈੱਡਕੁਆਰਟਰ ਬਲਾਸਟ ਦੇ ਨਾਲ ਜੁੜਿਆ ਇਕ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਪੁਲਿਸ ਵਲੋਂ ਇਸ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡੀਜੀਪੀ ਵੀਕੇ ਭਾਵਰਾ ਨੇ ਅੱਜ ਸਾਜਿਸ਼ ਦਾ ਖੁਲਾਸਾ ਕਰਦਿਆਂ ਜਾਣਕਾਰੀ ਦਿੱਤੀ ਕਿ ਇਹ ਧਮਾਕਾ ਇਕ ਅੱਤਵਾਦੀ ਹਮਲਾ ਸੀ। ਜਿਸ ਨੂੰ ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਨੇ ਅੰਜ਼ਾਮ ਦਿੱਤਾ ਸੀ। ਇਸ ਹਮਲੇ ਦਾ ਮਾਸਟਰਮਾਈਂਡ ਕੈਨੇਡਾ ਬੈਠੇ ਗੈਂਗਸਟਰ ਲਖਬੀਰ ਸਿੰਘ ਲਾਡਾ ਹੈ। ਜਿਸ ਨੇ ਪਾਕਿਸਤਾਨ 'ਚ ਬੈਠੇ ਗੈਂਗਸਟਰ ਹਰਵਿੰਦਰ ਰਿੰਦਾ ਦੇ ਇਸ਼ਾਰੇ ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨੇ ਕਰਵਾਇਆ ਸੀ। 

ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹਾਲਾਂਕਿ ਰਾਕੇਟ ਦਾਗ਼ਣ ਵਾਲੇ 3 ਹਮਲਾਵਰ ਅਜੇ ਤੱਕ ਪਹੁੰਚ ਤੋਂ ਬਾਹਰ ਹਨ। ਫੜੇ ਗਏ ਮੁਲਜ਼ਮਾਂ ਵਿੱਚ ਤਰਨਤਾਰਨ ਦੇ ਕੰਵਰ ਬਾਠ, ਬਲਜੀਤ ਕੌਰ, ਬਲਜਿੰਦਰ ਰੈਂਬੋ, ਅਨੰਤਦੀਪ ਸੋਨੂੰ ਅਤੇ ਜਗਦੀਪ ਕੰਗ ਸ਼ਾਮਲ ਹਨ। ਛੇਵਾਂ ਮੁਲਜ਼ਮ ਨਿਸ਼ਾਨ ਸਿੰਘ ਹੈ, ਜਿਸ ਨੂੰ ਹੁਣੇ-ਹੁਣੇ ਫਰੀਦਕੋਟ ਪੁਲੀਸ ਨੇ ਦੂਜੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿਚ ਉਸ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਮੁਹੰਮਦ ਨਸੀਮ ਆਲਮ ਅਤੇ ਮੁਹੰਮਦ ਸਰਫਰਾਜ਼ ਨੂੰ ਨੋਇਡਾ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਉਨ੍ਹਾਂ ਕੋਲੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਦੋਵੇਂ ਬਿਹਾਰ ਦੇ ਰਹਿਣ ਵਾਲੇ ਹਨ

ਡੀਜੀਪੀ ਵੀਕੇ ਭਾਵਰਾ ਨੇ ਦੱਸਿਆ ਕਿ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਕੰਵਰ ਬਾਠ ਅਤੇ ਬਲਜੀਤ ਕੌਰ ਨੇ ਪਨਾਹ ਦਿੱਤੀ ਸੀ। ਨਿਸ਼ਾਨ ਸਿੰਘ ਨੇ ਉਸ ਨੂੰ ਆਰ.ਪੀ.ਜੀ. ਜਦੋਂਕਿ ਬਲਜਿੰਦਰ ਰੈਂਬੋ ਨੇ ਏ.ਕੇ.-47 ਦਿੱਤੀ ਸੀ। ਨਿਸ਼ਾਨ ਸਿੰਘ ਜਦੋਂ ਪਨਾਹ ਦੇਣ ਲਈ ਥਾਂ ਲੱਭ ਰਿਹਾ ਸੀ ਤਾਂ ਉਸ ਦੇ ਜੀਜਾ ਅਨੰਤਦੀਪ ਉਰਫ਼ ਸੋਨੂੰ ਅੰਬਰਸਰੀਆ ਵਾਸੀ ਅੰਮ੍ਰਿਤਸਰ ਨੇ ਵੀ ਨਿਸ਼ਾਨ ਦੀ ਮਦਦ ਕੀਤੀ। ਇਸ ਤੋਂ ਬਾਅਦ ਜਗਦੀਪ ਕੰਗ ਉਨ੍ਹਾਂ ਦਾ ਸਥਾਨਕ ਸਹਿਯੋਗ ਰਿਹਾ। ਉਹ ਵੈਬ ਅਸਟੇਟ, ਮੋਹਾਲੀ ਵਿੱਚ ਰਹਿੰਦਾ ਹੈ।


ਪੁਲੀਸ ਅਨੁਸਾਰ ਤਰਨਤਾਰਨ ਦਾ ਰਹਿਣ ਵਾਲਾ ਲਖਬੀਰ ਸਿੰਘ ਲਾਡਾ ਇਸ ਸਮੇਂ ਕੈਨੇਡਾ ਵਿੱਚ ਹੈ। ਉਹ ਪੰਜਾਬ ਵਿੱਚ ਗੈਂਗਸਟਰ ਰਿਹਾ ਹੈ। 2017 ਵਿੱਚ ਉਹ ਪੁਲਿਸ ਦੀ ਕਾਰਵਾਈ ਤੋਂ ਬਚਣ ਲਈ ਕੈਨੇਡਾ ਭੱਜ ਗਿਆ ਸੀ। ਲਾਡਾ ਪਾਕਿਸਤਾਨ ਵਿੱਚ ਬੈਠੇ ਬਦਨਾਮ ਗੈਂਗਸਟਰ ਹਰਵਿੰਦਰ ਰਿੰਦਾ ਦਾ ਕਰੀਬੀ ਹੈ। ਇਹ ਲਾਡਾ ਸੀ ਜੋ ਨਿਸ਼ਾਨ ਸਿੰਘ ਨੂੰ ਆਰ.ਪੀ.ਜੀ. ਨਿਸ਼ਾਨ ਸਿੰਘ ਨੇ ਅੱਗੇ ਹਮਲਾਵਰਾਂ ਨੂੰ ਦਿੱਤੀ।

ਸਾਰੇ ਹਮਲਾਵਰ 15 ਦਿਨਾਂ ਤੋਂ ਹਮਲੇ ਦੀ ਤਿਆਰੀ ਲਈ ਅੰਮ੍ਰਿਤਸਰ ਲੁਕੇ ਹੋਏ ਸਨ। 9 ਮਈ ਨੂੰ ਯਾਨੀ ਕਿ ਦੁਪਹਿਰ ਸਮੇਂ ਹਮਲਾਵਰਾਂ ਵਿੱਚੋਂ ਜਗਦੀਪ ਕੰਗ ਅਤੇ ਚੜ੍ਹਤ ਸਿੰਘ ਨੇ ਇੱਥੇ ਰੇਕੀ ਕੀਤੀ। ਬਾਅਦ ਸ਼ਾਮ ਨੂੰ ਚੜ੍ਹਤ ਸਿੰਘ ਅਤੇ ਉਸ ਦੇ ਨਾਲ ਦੋ ਹਮਲਾਵਰ ਸਵਿਫਟ ਕਾਰ ਵਿੱਚ ਆਏ ਤੇ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹਮਲਾ ਕੀਤਾ। ਫਿਲਹਾਲ ਚੜ੍ਹਤ ਸਿੰਘ ਅਤੇ ਦੋਵੇਂ ਹਮਲਾਵਰ ਫਰਾਰ ਹਨ।

Get the latest update about BABBAR KHALSA, check out more about PUNJABI TERRORIST, ISI PAKISTAN, TRUE SCOOP PUNJABI & PUNJAB NEWS

Like us on Facebook or follow us on Twitter for more updates.