ਗਰਮੀ ਦੀ ਮਾਰ ਝੇਲ ਰਿਹਾ ਪੰਜਾਬ, ਓਵਰਲੋਡਿੰਗ ਕਾਰਨ ਬਿਜਲੀ ਮੀਟਰ ਵੀ ਹੋਏ ਬੇਹਾਲ

ਪੰਜਾਬ 'ਚ ਇਸ ਸਮੇਂ ਪੈ ਰਹੀ ਅੱਤ ਦੀ ਗਰਮੀ ਦੇ ਕਾਰਨ ਲੋਕਾਂ ਦੇ ਹਾਲ ਬੇਹਾਲ ਹੋ ਗਏ ਹਨ। ਮੌਸਮ ਵਿਭਾਗ ਅਨੁਸਾਰ ਅਗਲੇ ਇਕ ਹਫਤੇ ਤੱਕ ਇਹ ਕਹਿਰ ਜਾਰੀ ਰਹੇਗਾ। ਮਾਰਚ-ਅਪ੍ਰੈਲ ਵਿੱਚ ਮੀਂਹ ਨਹੀਂ ਪਿਆ। ਜੇਕਰ ਮਈ ਦਾ ਮਹੀਨਾ ਵੀ ਇਸੇ ਤਰ੍ਹਾਂ ਰਿਹਾ ਤਾਂ ਗਰਮੀ ਤੋਂ ਰਾਹਤ ਨਹੀਂ ਮਿਲੇਗੀ...

ਪੰਜਾਬ 'ਚ ਇਸ ਸਮੇਂ ਪੈ ਰਹੀ ਅੱਤ ਦੀ ਗਰਮੀ ਦੇ ਕਾਰਨ ਲੋਕਾਂ ਦੇ ਹਾਲ ਬੇਹਾਲ ਹੋ ਗਏ ਹਨ। ਮੌਸਮ ਵਿਭਾਗ ਅਨੁਸਾਰ ਅਗਲੇ ਇਕ ਹਫਤੇ ਤੱਕ ਇਹ ਕਹਿਰ ਜਾਰੀ ਰਹੇਗਾ। ਮਾਰਚ-ਅਪ੍ਰੈਲ ਵਿੱਚ ਮੀਂਹ ਨਹੀਂ ਪਿਆ। ਜੇਕਰ ਮਈ ਦਾ ਮਹੀਨਾ ਵੀ ਇਸੇ ਤਰ੍ਹਾਂ ਰਿਹਾ ਤਾਂ ਗਰਮੀ ਤੋਂ ਰਾਹਤ ਨਹੀਂ ਮਿਲੇਗੀ। ਇਸ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਐਤਵਾਰ ਸਭ ਤੋਂ ਗਰਮ ਰਹੇਗਾ। ਇਸ ਦੇ ਨਾਲ ਹੀ ਘਰ ਚ ਲਗੇ ਬਿਜਲੀ ਦੇ ਮੀਟਰ ਵੀ ਜਵਾਬ ਦੇਣਾ ਬੰਦ ਕਰ ਗਏ ਹਨ। ਜਿਵੇਂ-ਜਿਵੇਂ ਗਰਮੀ ਦਾ ਮੌਸਮ ਵਧਦਾ ਜਾ ਰਿਹਾ ਹੈ, ਲੋਕਾਂ ਦੇ ਘਰਾਂ ਦੇ ਬਾਹਰ ਮੀਟਰ ਫੇਲ ਹੋਣ ਦੀਆਂ ਘਟਨਾਵਾਂ ਵਧ ਗਈਆਂ ਹਨ। 

ਪਿੱਛਲੇ 40 ਦਿਨਾਂ ਦੇ ਅੰਦਰ ਹੀ ਮੀਟਰ ਬਦਲਣ ਲਈ ਅਰਜ਼ੀਆਂ ਦੀ ਗਿਣਤੀ 1.15 ਲੱਖ ਤੱਕ ਪਹੁੰਚ ਗਈ ਹੈ। ਇਨ੍ਹਾਂ ਵਿੱਚ ਸਰਹੱਦੀ ਜ਼ੋਨ ਤੋਂ ਕਰੀਬ 35 ਹਜ਼ਾਰ, ਦੱਖਣ ਤੋਂ 30 ਹਜ਼ਾਰ, ਉੱਤਰੀ ਜ਼ੋਨ ਤੋਂ 16 ਹਜ਼ਾਰ ਅਰਜ਼ੀਆਂ ਸ਼ਾਮਲ ਹਨ। ਔਸਤ ਬਿੱਲ ਵਾਲੇ ਖਪਤਕਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲਗਾਤਾਰ ਉਨ੍ਹਾਂ ਨੂੰ ਮੀਟਰ ਠੀਕ ਕਰਵਾਉਣ ਲਈ ਪਾਵਰਕੌਮ ਦੇ ਦਫਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ। ਖਪਤਕਾਰਾਂ ਨੂੰ ਬਿਜਲੀ ਕੱਟ ਦੇ ਨਾਲ ਨਾਲ ਬਿੱਲ ਦੇ ਭੁਗਤਾਨ ਨਾਲ ਜੁੜੀਆਂ ਸਮੱਸਿਆਂਵਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ।   


ਪਾਵਰਕਾਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ 'ਚ 72,29,184 ਬਿਜਲੀ ਕੁਨੈਕਸ਼ਨ ਹਨ, ਮੀਟਰਾਂ ਦੀ ਮਾਈਕ੍ਰੋਚਿੱਪ 42 ਡਿਗਰੀ 'ਚ ਖਰਾਬ ਹੋ ਰਹੀ ਹੈ। ਪਾਵਰਕੌਮ ਨੇ ਪਿਛਲੇ ਵਿੱਤੀ ਸਾਲ ਵਿੱਚ 3,09,719 ਨਵੇਂ ਕੁਨੈਕਸ਼ਨ ਦਿੱਤੇ ਸਨ। ਇਸ ਵਾਰ ਵਿੱਤੀ ਸਾਲ ਦੀ ਸ਼ੁਰੂਆਤ ਦੇ 40 ਦਿਨਾਂ ਵਿੱਚ ਇੱਕ ਲੱਖ ਤੋਂ ਵੱਧ ਨਵੇਂ ਮੀਟਰਾਂ ਦੀ ਮੰਗ ਆਈ ਹੈ। 

ਮਾਹਿਰਾਂ ਮੁਤਾਬਿਕ ਗਰਮੀ ਜ਼ਿਆਦਾ ਹੋਣ ਕਾਰਨ ਏ.ਸੀ.-ਕੂਲਰ ਆਦਿ ਦੀ ਵਰਤੋਂ ਵਧ ਗਈ ਹੈ। ਪਾਵਰਕੌਮ ਨੂੰ ਇੱਕ ਮੀਟਰ ਦੀ ਕੀਮਤ ਕਰੀਬ 300 ਰੁਪਏ ਹੈ। ਓਵਰ ਲੋਡ ਕਾਰਨ ਮੀਟਰ ਸੜ ਜਾਂਦਾ ਹੈ। ਅਜਿਹੇ 'ਚ ਜੇਕਰ ਮੀਟਰ ਨਹੀਂ ਲੱਗੇ ਤਾਂ ਪਾਵਰਕੌਮ ਨੂੰ ਬਿੱਲਾਂ ਕਾਰਨ ਹੀ ਕਰੋੜਾਂ ਦਾ ਘਾਟਾ ਪੈ ਰਿਹਾ ਹੈ। ਦੂਜੇ ਪਾਸੇ ਪਾਵਰਕੌਮ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਮੀਟਰ ਫਿਟ ਕਰਨ ਦਾ ਬਕਾਇਆ ਦੂਰ ਨਹੀਂ ਹੋ ਰਿਹਾ ਕਿਉਂਕਿ ਜਿੰਨੇ ਜ਼ਿਆਦਾ ਮੀਟਰ ਫਿੱਟ ਹੁੰਦੇ ਹਨ, ਓਨੇ ਹੀ ਖ਼ਰਾਬ ਹੁੰਦੇ ਜਾਂਦੇ ਹਨ। ਉੱਤਰੀ ਜ਼ੋਨ ਦੇ ਸਟੋਰਾਂ ਵਿੱਚ 5000 ਨਵੇਂ ਮੀਟਰਾਂ ਦੀ ਸਪਲਾਈ ਆ ਚੁੱਕੀ ਹੈ। ਜਦੋਂ ਕਿ ਜਿਹੜੇ ਘਰ ਸੋਲਰ ਪੈਨਲ ਲਗਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਮੀਟਰ ਪ੍ਰਯੋਗਸ਼ਾਲਾ ਵਿੱਚ ਉਪਲਬਧ ਹਨ।


Get the latest update about heat wave in punjab, check out more about new electrical meters, punjab power dept, truescooppunjabi & pspcl

Like us on Facebook or follow us on Twitter for more updates.