ਘਾਤਕ ਕੋਰੋਨਾ: ਪੰਜਾਬ 'ਚ ਪਾਜ਼ੇਟਿਵ 5 ਲੱਖ ਦੇ ਪਾਰ, 4 ਤੋਂ 5 ਲੱਖ ਨਵੇਂ ਕੋਰੋਨਾ ਕੇਸ ਹੋਏ 12 ਦਿਨਾਂ 'ਚ

ਪੰਜਾਬ 'ਚ ਕੋਰੋਨਾ ਦੇ ਕੁੱਲ ਕੋਰੋਨਾ ਪਾਜ਼ੇਟਿਵ ਦੀ ਗਿਣਤੀ 5 ਲੱਖ ਦੀ ਸੰਖਿਆ ਪਾਰ ਕਰ ਗਈ ਹੈ। ਇੰਨਾਂ ਹੀ ਨਹੀਂ ਵਾਇਰਸ.................

ਪੰਜਾਬ 'ਚ ਕੋਰੋਨਾ ਦੇ ਕੁੱਲ ਕੋਰੋਨਾ ਪਾਜ਼ੇਟਿਵ ਦੀ ਗਿਣਤੀ 5 ਲੱਖ ਦੀ ਸੰਖਿਆ ਪਾਰ ਕਰ ਗਈ ਹੈ। ਇੰਨਾਂ ਹੀ ਨਹੀਂ ਵਾਇਰਸ ਨਾਲ ਔਸਤਨ 200 ਮੌਤ ਰੋਜਾਨਾ ਹੋਣ ਨਾਲ ਕੁੱਲ ਲਾਸ਼ਾਂ ਦੀ ਸੰਖਿਆ ਵੀ 12 ਹਜ਼ਾਰ ਪਾਰ ਹੋ ਕੇ 12,112 ਤੱਕ ਪਹੁੰਚ ਗਈ ਹੈ। ਸੋਮਵਾਰ ਨੂੰ ਜਿੱਥੇ 6934 ਨਵੇਂ ਪਾਜ਼ੇਟਿਵ ਮਿਲੇ ਹਨ ਉਥੇ ਹੀ 24 ਘੰਟਿਆ ਵਿਚ 193 ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਸੂਬੇ ਵਿਚ ਪਹਿਲਾਂ 1 ਲੱਖ ਮਰੀਜ਼ 197 ਦਿਨ ਵਿਚ ਆਏ ਜਦੋਂ ਕਿ 4 ਤੋਂ ਪੰਜ ਲੱਖ ਪਾਜ਼ੇਟਿਵ ਕੇਸ ਹੋਣ ਵਿਚ ਸਿਰਫ਼ 13 ਦਿਨ ਲੱਗੇ। 

ਸੋਮਵਾਰ ਨੂੰ ਕੁਲ ਕੋਰੋਨਾ ਪਾਜ਼ੇਟਿਵ ਦੀ ਗਿਣਤੀ 502964 ਹੋ ਗਈ ਹੈ। ਸੋਮਵਾਰ ਨੂੰ ਸਭ ਤੋਂ ਜ਼ਿਆਦਾ 889 ਪਾਜ਼ੇਟਿਵ ਮੋਹਾਲੀ ਜ਼ਿਲ੍ਹੇ ਵਿਚ ਮਿਲੇ। ਜਦੋਂ ਕਿ ਲੁਧਿਆਣੇ ਵਿਚ 851 ਨਵੇਂ ਮਰੀਜ਼ਾਂ ਵਿਚ ਸੰਕਰਮਣ ਮਿਲਿਆ ਹੈ। ਮੁਕਤਸਰ ਦੇ ਪਿੰਡ ਭੂੰਦੜ ਵਿਚ ਇਕ ਹੀ ਦਿਨ ਵਿਚ 116 ਨਵੇਂ ਪਾਜ਼ੇਟਿਵ ਕੇਸ ਮਿਲੇ ਹਨ। 

ਸਭ ਤੋਂ ਜ਼ਿਆਦਾ 20 ਮੌਤਾਂ ਵੀ ਇੱਥੇ ਹੋਈਆਂ ਹਨ। ਸੂਬੇ ਵਿਚ ਜਿੱਥੇ 13 ਦਿਨ ਵਿਚ ਹੀ 1 ਲੱਖ ਨਵੇਂ ਮਰੀਜ਼ ਮਿਲੇ ਹਨ ਉਥੇ ਹੀ ਸਿਰਫ਼ 5 ਦਿਨ ਵਿਚ 1 ਹਜ਼ਾਰ ਮੌਤਾਂ ਹੋਈਆਂ ਹਨ। ਐਕਟਿਵ ਮਰੀਜ਼ ਇਸ ਸਮੇਂ 73534 ਦੇ ਪੱਧਰ ਉੱਤੇ ਪਹੁੰਚ ਚੁੱਕੇ ਹਨ। 

ਸਰਕਾਰ ਦੇ ਮੁਤਾਬਕ ਪਿਛਲੇ 24 ਘੰਟੇ ਵਿਚ 8552 ਮਰੀਜ਼ਾਂ ਨੂੰ ਠੀਕ ਘੋਸ਼ਿਤ ਕੀਤਾ ਗਿਆ ਹੈ। ਇਸਦੇ ਨਾਲ ਹੀ ਹੁਣ ਤੱਕ ਕੁਲ ਠੀਕ ਹੋ ਚੁੱਕੇ ਮਰੀਜ਼ਾਂ ਦੀ ਗਿਣਤੀ ਵਧਕੇ 4,18,884 ਹੋ ਗਈ ਹੈ। ਰਿਕਵਰੀ ਰੇਟ ਪਿਛਲੇ ਵਾਰ ਨਾਲੋਂ ਸੁੱਧਰ ਕੇ 82.4% ਹੋ ਗਿਆ ਹੈ। ਬੋਕਾਰੋ ਵੱਲੋਂ ਸੂਬੇ ਲਈ 42 ਮੀਟ੍ਰਿਕ ਟਨ ਆਕਸੀਜਨ ਗੈਸ ਲੈ ਕੇ ਰਵਾਨਾ ਹੋਈ ਟ੍ਰੇਨ ਸੋਮਵਾਰ ਨੂੰ ਫਿਲੌਰ ਪਹੁੰਚ ਗਈ ਹੈ। 

ਜਲੰਧਰ ਦੇ ਹਰਨਾਮ ਦਾਸਪੁਰਾ ਸ਼ਮਸ਼ਾਨ ਘਾਟ ਵਿਚ ਸੋਮਵਾਰ ਨੂੰ ਕੁਲ 17 ਸੰਸਕਾਰ ਹੋਏ। ਇਹਨਾਂ ਵਿਚੋਂ 7 ਕੋਵਿਡ ਮਰੀਜ਼ ਸਨ। ਇਕ ਬਾਰਗੀ ਤਾਂ ਸਾਰੇ 11 ਕੁੰਡ ਫੁਲ ਹੋ ਗਏ।  ਐਂਬੂਲੇਂਸ ਇੰਤਜਾਰ ਵਿਚ ਖੜੀ ਰਹੀ। 

ਬਲੈਕ ਫੰਗਸ ਦੇ 3 ਨਵੇਂ ਮਾਮਲੇ ਬਠਿੰਡਾ ਵਿਚ 3 ਨਵੇਂ ਕੋਵਿਡ ਮਰੀਜ਼ਾਂ ਵਿਚ ਬਲੈਕ ਫੰਗਸ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹੇ ਵਿਚ ਅਜਿਹੇ ਮਰੀਜ਼ ਮਿਲਣ ਦੀ ਸੰਖਿਆ 4 ਹੋ ਗਈ ਹੈ। ਇਨ੍ਹਾਂ ਨੂੰ ਮਿਲਾਕੇ ਸੂਬੇ ਵਿਚ ਕੁਲ 31 ਮਰੀਜ਼ ਹੁਣ ਤੱਕ ਬਲੈਕ ਫੰਗਸ ਨਾਲ ਪੀੜਿਤ ਹੋ ਚੁੱਕੇ ਹਨ।  4 ਵਿਚੋਂ 3 ਕੇਸ ਸੋਮਵਾਰ ਨੂੰ ਆਏ ਜੋ ਸ਼ਹਿਰ ਦੇ ਹਨ।

Get the latest update about ture scoop, check out more about true scoop news, jalandhar, punjab & 12 thousand death

Like us on Facebook or follow us on Twitter for more updates.