ਪੰਜਾਬ ਦੇ ਜਲੰਧਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮਾਡਲ ਹਾਊਸ ਦੇ ਮਾਤਾ ਰਾਣੀ ਚੌਕ ਵਿਚ ਥਾਣਾ ਭਾਰਗਵ ਕੈਂਪ ਦੇ ਐੱਸਐੱਚਓ ਭਗਵੰਤ ਭੁੱਲਰ ’ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿਤਾ। ਜ਼ਖਮੀ ਐੱਸਐੱਚਓ ਭਗਵੰਤ ਭੁੱਲਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਭੁੱਲਰ ਨੇ ਕਿਹਾ ਕਿ ਰਾਤ ਕਰਫਿਊ ਦੌਰਾਨ duty ਚੱਲ ਰਹੀ ਸੀ। ਰਾਤ ਦੇ ਕਰੀਬ 2 ਵਜੇ ਜਦੋਂ ਉਹ ਭਾਰਗਵ ਕੈਂਪ ਦੇ ਮਾਤਾ ਰਾਣੀ ਚੌਕ ਨੇੜੇ ਪਹੁੰਚੇ ਤਾਂ ਉਥੇ ਕੁਝ ਨੌਜਵਾਨ ਮੌਜੂਦ ਸਨ।
ਜਦੋਂ ਉਨ੍ਹਾਂ ਨੇ ਰਾਤ ਨੂੰ ਕਰਫਿਊ ਦੌਰਾਨ ਨੌਜਵਾਨਾਂ ਨੂੰ ਤਰਕ ਕਰਨ ਲਈ ਕਿਹਾ ਤਾਂ ਉਨ੍ਹਾਂ ਉੱਤੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਐੱਸ.ਐੱਚ.ਓ. ਭਗਵੰਤ ਭੁੱਲਰ ਨੇ ਦੱਸਿਆ ਕਿ ਨੌਜਵਾਨਾਂ ਨੇ ਉਸ ਦੇ ਮੂੰਹ ਤੇ ਚਪੇੜ ਮਾਰੀ। ਉਨ੍ਹਾਂ ਦੇ ਮੂੰਹੋਂ ਲਹੂ ਨਿਕਲਣਾ ਸ਼ੁਰੂ ਹੋ ਗਿਆ। ਜਦੋਂ ਉਸ ਦੇ ਸਾਥੀ ਕਾਂਸਟੇਬਲ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਵੀ ਕੁੱਟਮਾਰ ਕੀਤੀ ਗਈ। ਐੱਸ.ਪੀ. ਹਰਵਿੰਦਰ ਭੱਲਾ ਦਾ ਕਹਿਣਾ ਹੈ ਕਿ ਇਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਦੂਜੇ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ।