ਜਲੰਧਰ: ਪਿਮਸ ਵਲੋਂ ਵਿਦਿਆਰਥੀਆਂ ਦੇ ਕਨਵੋਕੇਸ਼ਨ ਸਮਾਗਮ ਦਾ ਆਯੋਜਨ ਕੀਤਾ ਗਿਆ

ਜਲੰਧਰ, ਪੰਜਾਬ ਇੰਸਟਿਚਉਟ ਆਫ ਮੈਡੀਕਲ ਸਾਇੰਸਿਜ ਵਲੋਂ ਐਮਬੀ ਬੀ ਐਸ ਦੇ 2 ਵਿਦਿਆਰਥੀਆਂ ਦਾ ਕਨਵੋਕੇਸ਼ਨ ਸਮਾਗਮ....

ਜਲੰਧਰ, ਪੰਜਾਬ ਇੰਸਟਿਚਉਟ ਆਫ ਮੈਡੀਕਲ ਸਾਇੰਸਿਜ ਵਲੋਂ ਐਮਬੀ ਬੀ ਐਸ ਦੇ 2 ਵਿਦਿਆਰਥੀਆਂ ਦਾ ਕਨਵੋਕੇਸ਼ਨ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿਚ ਬਤੋਰ ਮੁੱਖ ਮਹਿਮਾਨ ਬਾਬਾ ਫਰੀਦ ਯੁਨਿਵਰਸਟੀ ਦੇ ਵਾਇਸ ਚਾਸੰਲਰ ਡਾ. ਕਾਜ ਬਹਾਦੁਰ ਸ਼ਾਮਲ ਹੋਏ। ਇਸ ਮੌਕੇ ਤੇ ਪਿਮਸ ਦੇ ਰੈਜੀਡੈੱਟ ਡਰੈਕਟਰ ਸ਼੍ਰੀ ਅ੍ਰਮਿਤ ਸਿੰਘ ਤੇ ਡਰੈਕਟਰ ਪ੍ਰਿੰਸੀਪਲ ਡਾ. ਕੁਲਬੀਰ ਕੌਰ  ਫੰਕਸ਼ਨ ਵਿਚ ਪਹੁੰਚੇ। ਸਮਾਗਮ ਦੀ ਸ਼ੁਰੂਆਤ ਸਰਸਲਤੀ ਵੰਦਨਾ ਨੇ ਕੀਤੀ। 

ਇਸ ਮੌਕੇ ਤੇ ਡਰੈਕਟਰ ਪ੍ਰਿੰਸੀਪਲ ਡਾ. ਕੁਲਬੀਰ ਕੌਰ ਨੇ ਭਾਸ਼ਨ ਵਿਚ ਪਿਮਸ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਇਹ ਮਾਨ ਵਾਲੀ ਗੱਲ ਹੈ ਕਿ ਕੋਰੋਨਾ ਦੌਰਾਨ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਆਨਲਾਈਨ ਪੜਾਇਆ। ਇਸ ਨਤੀਜੇ ਵਜੋਂ 2018 ਦੇ ਸੈਸ਼ਨ ਦੇ ਨਤੀਜੇ ਵਿਚ ਸਾਡੇ 4 ਬੱਚਿਆ ਦੀ ਡਿਸਟਿੰਗਸ਼ਨ ਆਈ ਹੈ। 

ਇਸਦੇ ਅਲਾਵਾ ਡਰੈਕਟਰ ਪ੍ਰਿੰਸੀਪਲ ਡਾ. ਕੁਲਬੀਰ ਕੌਰ  ਨੇ 2014-15 ਦੇ ਸੈਸ਼ਨ ਦੇ ਵਿਦਿਆਕਥੀਆਂ ਨੂੰ ਡਿਗਰੀਆਂ ਦਿੱਤੀਆ।
ਉਨ੍ਹਾਂ ਨੇ ਕਿਹਾ ਕਿ ਪਾਸ ਹੋਏ ਵਿਦਿਆਰਥੀਆ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾ ਨੇ ਕਿਹਾ ਕਿ ਵਿਦਿਆਕਰਥੀ ਪ੍ਰੇਕਟੀਕਲ ਦੇ ਜਰੀਏ ਬਹਿਤ ਕੁੱਝ ਸਮਝਦੇ ਹਨ। ਨਵੀਆਂ ਨਵੀਂ ਜਾਣਕੀਰੀਆਂ ਜੋ ਕਿ ਉਨ੍ਹਾਂ ਦਾ ਇਲਾਜ ਕਰ ਵਿਚ ਸਹਾਇਕ ਹੁੰਦਾ ਹੈ। 

ਇਸ ਮੌਕੇ ਤੇ ਮੁੱਖ ਮਹਿਮਾਨ ਬਾਬਾ ਫਰੀਦ ਯੁਨਿਵਰਸਟੀ ਦੇ ਵਾਇਸ ਚਾਸੰਲਰ ਡਾ. ਕਾਜ ਬਹਾਦੁਰ ਨੇ ਕਿਹਾ ਕਿ ਕਨਵੋਕੇਸ਼ਨ ਹਮੇਸ਼ਾ ਹੀ ਵਿਸ਼ੇਸ਼ ਅਵਸਰ ਹੁੰਦਾ ਹੈ। ਜਿਸ ਵਿਚ ਅਸੀ ਸ਼ੁਰੂ ਵਿਚ ਕੀਤੀ ਗਈ ਮਿਹਨਤ ਦੇ ਨਤੀਜਿਆ  ਤੇ ਟੀਚਿਆ ਦੇ ਪ੍ਰਾਪਤੀ ਨਾਲ ਜੁੜਦੇ ਹਾਂ। ਉਨ੍ਹਾ ਕਿਹਾ ਕਿ ਇਹ ਮੇਰੇ ਲਈ ਮਾਨ ਦੀ ਗੱਲ ਹੈ ਮੈ ਇਸ ਸਮੇਂ ਇਥੇ ਹਾਂ। ਜਦ  ਐਮਬੀ ਬੀ ਐਸ  ਦੇ ਬੱਚਿਆ ਨੂੰ ਡਿਗਰੀਆਂ ਦਿੱਤੀਆ ਜਾ ਰਹੀਆਂ ਹਨ।  ਅੱਗੇ ਉਨ੍ਹਾਂ ਕਿਹਾ ਕਿ ਮੈਂ ਪਿਮਸ ਨੂੰ ਵਧਾਈ ਦਿੰਦਾ ਹਾਂ। 

ਇਸ ਮੌਕੋ ਤੇ ਪਿਮਸ ਦੇ ਰੈਜੀਡੈੱਟ ਡਰੈਕਟਰ ਸ਼੍ਰੀ ਅ੍ਰਮਿਤ ਸਿੰਘ  ਨੇ ਕਿਹਾ ਕਿ ਡਾਕਟਰਾਂ ਸੀ ਅਸਲ ਪ੍ਰੀਖਿਆ ਡਿਗਰੀ ਤੋਂ ਬਾਅਦ ਸ਼ੁਰੂ ਹੁੰਦੀ ਹੈ। ਜਦ ਇਹ ਮਰੀਜ਼ਾਂ ਦੀ ਸੇਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ਮਰੀਜ਼ ਤੇ ਡਾਕਟਰ ਦਾ ਰਿਸ਼ਤਾਇਸ ਤਰ੍ਹਾਂ ਦਾ ਹੋਣ ਚਾਹੀਦਾ ਹੈ, ਕਿ ਮਰੀਜ਼ ਡਾਕਟਰ ਨੂੰ ਆਪਣੀ ਬਿਮਾਰੀ ਦੱਸਣ ਲਗੇ ਝਿਜਕੇ ਨਾਂ।
ਉਨ੍ਹਾਂ ਨੇ ਕਿਹਾ ਕਿ ਪਿਮਸ ਕੋਰੋਨਾ ਦਾ ਟੈਸਟ ਕਰਨ ਵਾਲੀ ਐਨਏਬੀਐਲ ਪ੍ਰਮਾਣਤ ਆਰਪੀਸੀਆਰ ਲੈਬ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਇਸਟਿਚਉਟ ਹੈ। ਜਿੱਤੇ ਕੋਰੋਨਾ  ਦੀ ਰਿਪੋਰਟ ਇਕ ਦਿਨ ਵਿਚ ਮਿਲ ਜਾਦੀ ਹੈ

ਖੇਡ ਤੇ ਸਿਖਿਆ ਮੰਤਰੀ ਪ੍ਰਗਟ ਸਿੰਘ ਕਿਸੀ ਕਾਰਨ ਇਸ ਸਮਾਗਮ ਵਿਚ ਸ਼ਾਮਲ ਨਹੀਂ ਹੋ ਸਕੇ। ਪਰ ਉਨ੍ਹ੍ਵਾਂ ਨੇ ਪਿਮਸ ਦੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। 

Get the latest update about Jalandhar, check out more about Punjab Institute of Medical Sciences, TRUESCOOP NEWS, organized students convocation function & PIMS

Like us on Facebook or follow us on Twitter for more updates.