ਪੂਰੇ ਸੂਬੇ 'ਚ 4 ਦਿਨਾਂ ਤੱਕ ਮੀਂਹ ਅਤੇ ਤੂਫਾਨ ਦੀ ਸੰਭਾਵਨਾ, ਮੌਸਮ 'ਚ ਬਦਲਾਵ

ਸੂਬੇ ਵਿਚ ਪਿਛਲੇ 48 ਘੰਟਿਆਂ ਤੋਂ ਬਾਰਸ਼ ਦਾ ਮੌਸਮ ਹੈ। ਪਿਛਲੇ 24 ਘੰਟਿਆਂ ਵਿਚ ਗੁਰਦਾਸਪੁਰ ਵਿਚ ....................

ਸੂਬੇ ਵਿਚ ਪਿਛਲੇ 48 ਘੰਟਿਆਂ ਤੋਂ ਬਾਰਸ਼ ਦਾ ਮੌਸਮ ਹੈ। ਪਿਛਲੇ 24 ਘੰਟਿਆਂ ਵਿਚ ਗੁਰਦਾਸਪੁਰ ਵਿਚ 28.8 ਮਿਲੀਮੀਟਰ, ਲੁਧਿਆਣਾ ਵਿਚ 11.8 ਮਿਲੀਮੀਟਰ ਅਤੇ ਪਟਿਆਲਾ ਵਿਚ 12.4 ਮਿਲੀਮੀਟਰ ਪਾਣੀ ਗਿਰਿਆ ਹੈ। 

ਜਲੰਧਰ, ਅੰਮ੍ਰਿਤਸਰ, ਪਟਿਆਲਾ, ਗੁਰਦਾਸਪੁਰ, ਕਪੂਰਥਲਾ ਸਣੇ ਕਈ ਜ਼ਿਲ੍ਹਿਆਂ ਵਿਚ ਸ਼ੁੱਕਰਵਾਰ ਦੇਰ ਨਾਲ ਤੂਫਾਨ ਦੇ ਨਾਲ ਹਲਕੀ ਬਾਰਸ਼ ਹੋਈ। ਮੁਕਤਸਰ ਵਿਚ ਗੜੇ ਪੈ ਗਏ ਅਤੇ ਬਠਿੰਡਾ ਵਿਚ ਤੇਜ਼ ਹਵਾਵਾਂ ਚੱਲੀਆਂ।

ਬਟਾਲਾ ਦੇ ਕਲਾਨੌਰ ਖੇਤਰ ਵਿਚ ਪੋਲਟਰੀ ਫਾਰਮ ਦੀ ਛੱਤ ਡਿੱਗਣ ਨਾਲ ਇੱਕ 14 ਸਾਲਾ ਬੱਚੇ ਦੀ ਮੌਤ ਹੋ ਗਈ। ਪਰਿਵਾਰ ਦੇ 6 ਮੈਂਬਰ ਵੀ ਜ਼ਖਮੀ ਹੋਏ ਹਨ। ਮੌਸਮ ਵਿਭਾਗ ਦੇ ਅਨੁਸਾਰ 18 ਜੂਨ ਤੱਕ ਪੰਜਾਬ ਵਿਚ ਤੂਫਾਨੀ, ਬੂੰਦਾਂ ਬਾਂਦੀ ਦੀ ਸੰਭਾਵਨਾ ਹੈ। 

ਕਿਥੇ ਕਿੰਨੀ ਬਾਰਸ਼
ਗੁਰਦਾਸਪੁਰ 28.8 ਮਿਲੀਮੀਟਰ, ਜਲੰਧਰ 16.5 ਮਿਲੀਮੀਟਰ, ਲੁਧਿਆਣਾ 11.8 ਮਿਲੀਮੀਟਰ, ਪਟਿਆਲਾ 12.4 ਮਿਲੀਮੀਟਰ, ਨਵਾਂਸ਼ਹਿਰ 7.8 ਮਿਲੀਮੀਟਰ, ਹੁਸ਼ਿਆਰਪੁਰ 5.6 ਮਿਲੀਮੀਟਰ, ਫਤਿਹਗੜ੍ਹ 4.8 ਮਿਲੀਮੀਟਰ, ਰੋਪੜ 3.5 ਮਿਲੀਮੀਟਰ, ਸੰਗਰੂਰ 1.9 ਮਿਲੀਮੀਟਰ। 

Get the latest update about true scoop news, check out more about Punjab, Rain, Hail In Muktsar & true scoop

Like us on Facebook or follow us on Twitter for more updates.