ਕੱਲਯੁਗੀ ਮਾਮੇ ਨੇ ਨਾਨਕੇ ਆਏ 8 ਸਾਲਾਂ ਦੇ ਭਾਣਜੇ ਦੇ ਸਿਰ 'ਚ ਕਹੀ ਮਾਰ ਕੇ ਕੀਤਾ ਕਤਲ

ਕੱਲਯੁਗੀ ਮਾਮੇ ਨੇ ਆਪਣੇ 8 ਸਾਲਾਂ ਭਾਣਜੇ ਦਾ ਸਿਰ ਵਿਚ ਕਹੀ ਦੇ ਵਾਰ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ....

ਕੱਲਯੁਗੀ ਮਾਮੇ ਨੇ ਆਪਣੇ 8 ਸਾਲਾਂ ਭਾਣਜੇ ਦਾ ਸਿਰ ਵਿਚ ਕਹੀ ਦੇ ਵਾਰ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਭਾਣਜਾ ਆਪਣੇ ਨਾਨਕੇ ਆਪਣੀ ਨਾਨੀ ਦੇ ਭੋਗ ਸਮਾਗਮ ਤੇ ਆਇਆ ਹੋਇਆ ਸੀ। ਮਾਮਾ ਨੇ ਭਾਣਜੇ ਦਾ ਉਸ ਵੇਲੇ ਕਤਲ ਕੀਤਾ ਜਦੋ ਭਾਣਜਾ ਬੱਚਿਆਂ ਨਾਲ ਖੇਲ ਰਿਹਾ ਸੀ। ਪੁਲਸ ਨੇ ਕਤਲ ਦਾ ਕੇਸ ਦਰਜ ਕਰਦੇ ਹੋਏ ਕਾਤਿਲ ਮਾਮੇ ਦੀ ਭਾਲ ਸ਼ੁਰੂ ਕਰ ਦਿਤੀ ਹੈ ਅਤੇ ਕਤਲ ਦੇ ਕਾਰਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਜਾਂਚ ਕਰ ਰਹੇ ਸੰਬੰਧਿਤ ਥਾਣੇ ਦੇ ਐਸ ਐਚ ਓ ਅਮਨਦੀਪ ਸਿੰਘ ਦੱਸਿਆ ਕਿ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਰਹਿਣ ਵਾਲੇ ਹਰਮਨਜੋਤ ਸਿੰਘ ਉਮਰ 8 ਸਾਲਾ ਨੂੰ ਉਸਦੇ ਹੀ ਰਿਸ਼ਤੇ ਵਿਚ ਲਗਦੇ ਮਾਮੇ ਨੇ ਹੀ ਸਿਰ ਵਿਚ ਕਹੀ ਦੇ ਵਾਰ ਕਰਕੇ ਕਤਲ ਕਰ ਦਿਤਾ ਹੈ। ਮ੍ਰਿਤਕ ਹਰਮਨਜੋਤ ਸਿੰਘ ਪੁੱਤਰ ਜਸਵਿੰਦਰ ਸਿੰਘ ਪਿੰਡ ਮਨੇਸ਼ ਥਾਣਾ ਧਾਰੀਵਾਲ ਦਾ ਰਹਿਣ ਵਾਲਾ ਸੀ ਅਤੇ ਬਟਾਲਾ ਨਜਦੀਕੀ ਪਿੰਡ ਡੇਅਰੀਵਾਲ ਦਰੋਗਾ ਅਪਣੇ ਨਾਨਕੇ ਆਇਆ ਹੋਇਆ ਸੀ। ਤੇ ਜਦੋਂ ਉਹ ਬੱਚਿਆਂ ਨਾਲ ਖੇਲ ਰਿਹਾ ਸੀ ਉਸ ਸਮੇ ਗਵਾਂਢ ਵਿਚ ਰਹਿੰਦੇ ਉਸਦੇ ਰਿਸ਼ਤੇ ਵਿਚ ਮਾਮਾ ਲਗਦੇ ਜਰਨੈਲ ਸਿੰਘ ਨੇ ਉਸਦਾ ਕਤਲ ਕਰ ਦਿੱਤਾ। ਪੁਲਸ ਨੇ ਕਤਲ ਦਾ ਕੇਸ ਦਰਜ ਕਰਦੇ ਹੋਏ ਕਾਤਿਲ ਮਾਮੇ ਦੀ ਭਾਲ ਸ਼ੁਰੂ ਕਰ ਦਿਤੀ ਹੈ ਅਤੇ ਕਤਲ ਦੇ ਕਾਰਨ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

Get the latest update about gurdaspur news, check out more about crime news, punjab today crime news, truescoop news & punjab

Like us on Facebook or follow us on Twitter for more updates.