ਕੋਟਕਪੂਰਾ ਗੋਲੀਕਾਂਡ: ਬਾਦਲ ਦੇ ਤਤਕਾਲੀ ਪ੍ਰਿੰਸੀਪਲ ਸਕੱਤਰ ਤੋਂ ਹੋਈ ਪੁੱਛਗਿੱਛ

ਕੋਟਕਪੂਰਾ ਗੋਲੀਕਾਂਡ ਦੀ ਪੜਤਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗੇ ਦਫਤਰ ਤੱਕ ਪੁੱਜ ਗਈ ਹੈ। ਇਸ ............

ਕੋਟਕਪੂਰਾ ਗੋਲੀਕਾਂਡ ਦੀ ਪੜਤਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਫਤਰ ਤੱਕ ਪੁੱਜ ਗਈ ਹੈ। ਇਸ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਤਤਕਾਲੀ ਪ੍ਰਿੰਸੀਪਲ ਸਕਤਰ ਗਗਨਦੀਪ ਸਿੰਘ ਬਰਾੜ, ਨਿੱਜੀ ਸਹਾਇਕ ਗੁਰਚਰਨ ਸਿੰਘ, ਸਾਬਕਾ ਪਾਰਲੀਮਾਨੀ ਸਕਤਰ ਮਨਤਾਰ ਸਿੰਘ ਬਰਾੜ, ਫਰੀਦਕੋਟ ਡਿਵੀਜਨ ਦੇ ਸਾਬਕਾ ਕਮਿਸ਼ਨਰ ਵੀ. ਕੇ ਮੀਨਾ ਸਮੇਤ 2 ਹੋਰ ਉੱਚ ਆਧਿਆਕਾਰੀਆ ਤੋਂ ਪੁੱਛ ਗਿੱਛ ਕੀਤੀ ਗਈ। 

ਸੂਚਨਾ ਦੇ ਅਨੁਸਾਰ ਕੋਟਕਪੂਰਾ ਗੋਲੀ ਕਾਂਡ ਤੋਂ ਕੁੱਝ ਘੰਟੇ ਪਹਿਲਾ ਮਨਤਾਰ ਸਿੰਘ ਬਰਾੜ, ਗਗਨਦੀਪ ਸਿੰਘ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਰਮਿਆਨ 157 ਵਾਰ ਗੱਲਬਾਤ ਹੋਈ। ਅੱਜ ਫਿਰ ਫਰੀਕੋਟ ਦੇ ਸਾਬਕਾ ਪੁਲਸ ਮੁੱਖੀ ਸੁਖਮਿੰਦਰ ਸਿੰਘ ਮਾਨ ਅਤੇ ਘਟਨਾ ਸਥਾਨ ਉਤੇ ਮੌਜੂਦ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਪੁੱਛਗਿੱਛ ਲਈ ਸੱਦਿਆ ਗਿਆ।  ਸੂਚਨਾ ਦੇ ਅਨੁਸਾਰ ਮਨਤਾਰ ਸਿੰਘ ਬਰਾੜ ਨੇ ਜਾਂਚ ਟੀਮ ਨੂੰ ਦੱਸਿਆ ਕਿ 13 ਅਤੇ 14 ਅਕਤੂਬਰ ਦੀ ਰਾਤ ਉਹ ਆਪਣੇ ਘਰ ਵਿਚ ਮੌਜੂਦ ਸਨ।

ਅਤੇ ਉਹ ਸਵੇਰੇ ਕਰੀਬ 1 ਤੋਂ 2 ਵਜੇ ਦਰਮਿਆਨ ਉਸ ਨੂੰ ਫਰੀਦਕੋਟ ਅਤੇ ਡਿਵੀਜ਼ਨ ਦੇ ਕਮਿਸ਼ਨਰ, ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਮਿਲਣ ਆਏ ਸਨ। ਅਤੇ ਉਨ੍ਹਾਂ ਨੇ ਕਿਹਾ ਸੀ ਕਿ ਉਹ ਮੁੱਖ ਮੰਤਰੀ ਦਫਤਰ ਨਾਲ ਗੱਲ ਕਰਨਾ ਚਾਉਦੇ ਹਨ। 

ਪਰ ਉਨ੍ਹਾਂ ਦਾ ਫੋਨ ਕੋਈ ਨਹੀਂ ਚੁਕ ਰਿਹਾ। ਇਸ ਉਤੇ ਉਨ੍ਹਾਂ ਨੇ  ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਤਤਕਾਲੀ ਪ੍ਰਿੰਸੀਪਲ ਸਕਤਰ ਗਗਨਦੀਪ ਸਿੰਘ ਬਰਾੜ ਅਤੇ ਨਿੱਜੀ ਸਹਾਇਕ ਗੁਰਚਰਨ ਸਿੰਘ ਰਾਹੀ ਉਨ੍ਹਾਂ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਤੋਂ  ਕਰੀਬ ਇੱਕ ਘੰਟਾ ਬਾਅਦ ਕੋਟਕਪੂਰਾ ਗੋਲੀਕਾਂਡ ਵਾਪਰ ਗਿਆ ਸੀ। 

ਇਸ ਮਾਮਲੇ ਵਿਚ ਜਾਂਚ ਟੀਮ ਹੁਣ ਤੱਕ 12 ਉੱਚ ਅਧਿਕਾਰੀਆਂ ਸਮੇਤ 60 ਵਿਆਕਤੀਆਂ ਦੇ ਬਿਆਨ ਦਰਜ ਕਰ ਚੁੱਕੀ ਹੈ। ਸੂਤਰਾਂ ਦੇ ਮੁਤਾਬਿਕ ਜਾਂਚ ਟੀਮ ਨੇ ਅੱਜ ਹਾਜ਼ਰ ਹੋਏ ਅਧਿਆਕਾਰੀਆਂ ਤੋਂ ਪੁੱਛਿਆ ਕਿ ਸਾਬਕਾ ਮੁੱਖ ਮੰਤਰੀ ਨੇ ਉਨ੍ਹਾਂ ਨਾਲ ਕੀ ਗੱਲ ਕੀਤੀ ਸੀ ਤੇ ਜੇ ਮੁੱਖ ਮੰਤਰੀ ਨੇ ਕੋਟਕਪੂਰੇ ਵਿਚ ਲੱਗੇ ਧਰਨੇ ਨੂੰ ਸ਼ਾਤਮਈ ਤਰੀਕੇ ਨਾਲ ਚੁੱਕਣ ਦੇ ਆਦੇਸ਼ ਦਿੱਤੇ ਸਨ। ਤਾਂ ਫਿਕ ਗੋਲੀ ਕਿਉ ਚਲਾਈ ਗਈ। 

Get the latest update about kotkapura goli kand, check out more about then principal secretary, true scoop, inquiry & from badal

Like us on Facebook or follow us on Twitter for more updates.