ਕੁਦਰਤ ਦੀ ਸੁਰੱਖਿਆ ਲਈ ਪੰਜਾਬ ਦੀ ਪਹਿਲੀ 'ਟ੍ਰੀ ਐਂਬੂਲੈਂਸ' ਸ਼ੁਰੂ

ਮਜੀਠਾ ਰੋਡ ਦੇ ਰਹਿਣ ਵਾਲੇ ਆਈ.ਆਰ.ਐਸ. ਅਧਿਕਾਰੀ ਰੋਹਿਤ ਮਹਿਰਾ ਨੇ ਖ਼ਰਾਬ...

ਮਜੀਠਾ ਰੋਡ ਦੇ ਰਹਿਣ ਵਾਲੇ ਆਈ.ਆਰ.ਐਸ. ਅਧਿਕਾਰੀ ਰੋਹਿਤ ਮਹਿਰਾ ਨੇ ਖ਼ਰਾਬ ਹੋ ਰਹੇ ਦਰੱਖਤਾਂ ਦੇ ਇਲਾਜ ਲਈ ਪੰਜਾਬ ਦੀ ਪਹਿਲੀ ‘ਟ੍ਰੀ ਐਂਬੂਲੈਂਸ’ ਸ਼ੁਰੂ ਕੀਤੀ ਹੈ। ਇਸ ਟ੍ਰੀ ਐਂਬੂਲੈਂਸ ਵਿਚ ਮਾਹਰਾਂ ਦੀ ਟੀਮ ਵੀ ਸ਼ਾਮਲ ਹੈ, ਜੋ ਦਰਖਤਾਂ ਦਾ ਲਗਾਤਾਰ ਟ੍ਰੀਟਮੈਂਟ ਕਰੇਗੀ। ਟ੍ਰੀ ਐਂਬੂਲੈਂਸ ਦੇ ਰਾਹੀਂ 32 ਤਰ੍ਹਾਂ ਦੀਆਂ ਸਰਵਿਸ ਬੇਜ਼ੁਬਾਨ ਦਰੱਖਤਾਂ ਦੇ ਲਈ ਰੱਖੀਆਂ ਗਈਆਂ ਹਨ। ਇਸ ਦੇ ਲਈ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੋਵੇਗਾ। ਟ੍ਰੀ ਐਂਬੂਲੈਂਸ ਦੇ ਲਈ ਮੋਬਾਈਲ ਨੰਬਰ ਵੀ ਜਾਰੀ ਕੀਤਾ ਗਿਆ ਹੈ, ਜਿਸ ਉੱਤੇ ਫੋਨ ਆਉਣ ਤੋਂ ਬਾਅਦ ਉਨ੍ਹਾਂ ਦੀ ਟੀਮ ਮੌਕੇ ਉੱਤੇ ਜਾਵੇਗੀ ਤੇ ਆਪਣਾ ਕੰਮ ਕਰੇਗੀ। 

ਰੋਹਿਤ ਮਹਿਰਾ ਦਾ ਕਹਿਣਾ ਹੈ ਕਿ ਟ੍ਰੀ ਐਂਬੂਲੈਂਸ ਨੂੰ ਪੁਸ਼ਪਾ ਟ੍ਰੀ ਐਂਡ ਪਲਾਂਟ ਹਸਪਤਾਲ ਐਂਡ ਡਿਸਪੈਂਸਰੀ ਦਾ ਨਾਂ ਦਿੱਤਾ ਗਿਆ ਹੈ। ਇਹ ਐਂਬੂਲੈਂਸ ਸ਼ਹਿਰ ਵਿਚ ਘੁੰਮੇਗੀ। ਇਸ ਦੇ ਲਈ 8968339411 ਮੋਬਾਇਲ ਨੰਬਰ ਵੀ ਦਿੱਤਾ ਗਿਆ ਹੈ, ਜਿਸ ਉੱਤੇ ਲੋਕ ਫੋਨ ਕਰ ਕੇ ਦਰੱਖਤਾਂ ਸਬੰਧੀ ਜਾਣਕਾਰੀ ਦੇ ਸਕਦੇ ਹਨ। ਰੋਹਿਤ ਮਹਿਰਾ ਨੇ ਦੱਸਿਆ ਕਿ ਟ੍ਰੀ ਐਂਬੂਲੈਂਸ ਦੇ ਲਈ 8 ਬੋਟਨਿਸਟ ਤੇ 5 ਸਾਈਂਟਿਸਟ ਵੀ ਰੱਖੇ ਗਏ ਹਨ, ਜਿਨ੍ਹਾਂ ਦੀ ਮਦਦ ਨਾਲ ਦਰੱਖਤਾਂ ਦੀ ਸੇਵਾ ਕੀਤੀ ਜਾਵੇਗੀ। ਇਹ ਸਾਰਾ ਕੰਮ ਫ੍ਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਤਹਿਤ ਉਨ੍ਹਾਂ ਵਲੋਂ 32 ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ। 

Get the latest update about Punjab, check out more about Tree Ambulance & nature conservation

Like us on Facebook or follow us on Twitter for more updates.