ਪੰਜਾਬ ਵਿੱਚ ਵਿਸ਼ਵ ਵਾਤਾਵਰਣ ਸਮਾਰੋਹ ਹਫਤੇ ਦੀ ਸ਼ੁਰੂਆਤ, ਸਾਲ 2022 ਦਾ ਥੀਮ 'ਸਿਰਫ਼ ਇੱਕ ਧਰਤੀ'

1974 ਤੋਂ ਹਰ ਸਾਲ 5 ਜੂਨ ਨੂੰ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਦੀ ਅਗਵਾਈ ਵਿੱਚ ਵਿਸ਼ਵ ਵਾਤਾਵਰਣ ਦਿਵਸ ਆਯੋਜਿਤ ਕੀਤਾ ਜਾਂਦਾ ਹੈ। ਇੱਹ ਦਿਵਸ ਵਿਸ਼ਵ ਭਰ ਵਿੱਚ ਵਾਤਾਵਰਣ ਸੁਚੇਤਨਾ ਪ੍ਰਤੀ ਜਨਤਕ ਪਹੁੰਚ ਲਈ ਸਭ ਤੋਂ ਵੱਡਾ ਗਲੋਬਲ ਪਲੇਟਫਾਰਮ ਹੈ..

ਚੰਡੀਗੜ੍ਹ:- 1974 ਤੋਂ ਹਰ ਸਾਲ 5 ਜੂਨ ਨੂੰ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਦੀ ਅਗਵਾਈ ਵਿੱਚ ਵਿਸ਼ਵ ਵਾਤਾਵਰਣ ਦਿਵਸ ਆਯੋਜਿਤ ਕੀਤਾ ਜਾਂਦਾ ਹੈ। ਇੱਹ ਦਿਵਸ ਵਿਸ਼ਵ ਭਰ ਵਿੱਚ ਵਾਤਾਵਰਣ ਸੁਚੇਤਨਾ ਪ੍ਰਤੀ ਜਨਤਕ ਪਹੁੰਚ ਲਈ ਸਭ ਤੋਂ ਵੱਡਾ ਗਲੋਬਲ ਪਲੇਟਫਾਰਮ ਹੈ। ਇਹ ਦਿਨ ਸਾਡੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਵਿਅਕਤੀਗਤ, ਭਾਈਚਾਰਕ ਸੰਸਥਾਵਾਂ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ​​ਕਰਨ ਲਈ ਮਨਾਇਆ ਜਾਂਦਾ ਹੈ।
 
​ਵਿਸ਼ਵ ਵਾਤਾਵਰਣ ਦਿਵਸ 2022 ਦੀ ਥੀਮ ਹੈ: 'ਸਿਰਫ਼ ਇੱਕ ਧਰਤੀ', ਜੋ ਸਾਫ਼ ਅਤੇ ਹਰੀ-ਭਰੀ ਧਰਤੀ ਲਈ ਸਾਡੀ ਜੀਵਨਸ਼ੈਲੀ ਵਿੱਚ ਪਰਿਵਰਤਨਸ਼ੀਲ ਤਬਦੀਲੀਆਂ ਲਿਆਉਣ ਦੀ ਲੋੜ ਨੂੰ ਉਜਾਗਰ ਕਰਦੀ ਹੈ । ਇਸ ਸਾਲ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐਸ.ਸੀ.ਐਸ.ਟੀ.) ਨੇ ਕੈਨੇਡਾ ਦੇ ਕੌਂਸਲੇਟ ਜਨਰਲ, ਚੰਡੀਗੜ੍ਹ ਨਾਲ ਮਿਲ ਕੇ ਰਾਜ ਦੇ ਸਕੂਲ ਅਤੇ ਕਾਲਜ ਈਕੋ-ਕਲੱਬਾਂ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਲਈ ਕਈ ਗਤੀਵਿਧੀਆਂ ਰਾਹੀਂ ਖਾਸ ਪ੍ਰੋਗਰਾਮ ਉਲੀਕਿਆ ਹੈ । ਗਤੀਵਿਧੀਆਂ ਵਿੱਚ ਸਕੂਲ, ਕਾਲਜ ਅਤੇ ਯੂਨੀਵਰਸਿਟੀ ਪੱਧਰ 'ਤੇ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ, ਵੇਸਟ ਟੂ ਵੈਲਥ , ਨਿਬੰਧ ਲੇਖਣ, ਕੁਇਜ਼, ਬਿਗ ਟ੍ਰੀ ਚੈਲੇਂਜ ਅਤੇ ਵੀਡੀਓ ਮੇਕਿੰਗ ਮੁਕਾਬਲੇ ਸ਼ਾਮਲ ਹੋਣਗੇ। ਇਨਾਮ ਵੰਡ ਸਮਾਰੋਹ 6 ਜੂਨ, 2022 ਨੂੰ ਚੰਡੀਗੜ੍ਹ ਵਿਖੇ ਹੋਵੇਗਾ।
 
​ਵਿਸ਼ਵ ਵਾਤਾਵਰਣ ਦਿਵਸ 2022 ਗਤੀਵਿਧੀਆਂ ਦਾ ਉਦਘਾਟਨ 30 ਮਈ ਨੂੰ ਕਨੇਡਾ ਦੇ ਕੌਂਸਲ ਜਨਰਲ, ਮਿ. ਪੈਟਰਿਕ ਹੇਬਰਟ ਦੁਆਰਾ ਕੀਤਾ ਗਿਆ । ਉਹਨਾਂ ਨੇ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਦੀ ਸੁਰੱਖਿਆ ਲਈ ਕਾਰਵਾਈਆਂ ਲਈ ਕੈਨੇਡਾ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਕੌਂਸਲ ਨਾਲ ਸਹਿਯੋਗ ਕਰਨਾ ਅਤੇ ਵਿਦਿਆਰਥੀਆਂ ਅਤੇ ਭਾਈਚਾਰਿਆਂ ਨੂੰ ਵਾਤਾਵਰਨ ਸੰਭਾਲ ਦੇ ਯਤਨਾਂ ਵਿੱਚ ਸ਼ਾਮਲ ਕਰਨਾ ਇੱਕ ਸਵਾਗਤਯੋਗ ਕਦਮ ਹੈ ਕਿਉਂਕਿ ਸਾਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਚੰਗਾ ਵਾਤਾਵਰਨ ਬਣਾਉਣ ਦੀ ਲੋੜ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ.ਆਦਰਸ਼ਪਾਲ ਵਿਗ ਨੇ ਉਦਘਾਟਨੀ ਭਾਸ਼ਣ ਦਿੰਦਿਆਂ ਕਿਹਾ ਕਿ ਵਾਤਾਵਰਨ ਸੰਭਾਲ ਦੇ ਕੰਮਾਂ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੂੰ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਆਪਣੇ ਆਲੇ-ਦੁਆਲੇ ਵਿੱਚ ਤਬਦੀਲੀ ਲਿਆ ਸਕਦੇ ਹਨ। ਇਸ ਮੌਕੇ ਬੋਲਦਿਆਂ ਡਾ. ਜਤਿੰਦਰ ਕੌਰ ਅਰੋੜਾ, ਕਾਰਜਕਾਰੀ ਡਾਇਰੈਕਟਰ, ਪੀ.ਐਸ.ਸੀ.ਐਸ.ਟੀ. ਨੇ ਕੌਂਸਲੇਟ ਜਨਰਲ, ਕੈਨੇਡਾ ਦੇ ਸਹਿਯੋਗ ਦਾ ਸਵਾਗਤ ਕੀਤਾ ਅਤੇ ਕੌਂਸਲ ਦੀਆਂ ਪਹਿਲਕਦਮੀਆਂ ਜਿਵੇਂ ਕਿ ਨੈਸ਼ਨਲ ਗ੍ਰੀਨ ਕੋਰ, ਕਲਾਈਮੇਟ ਚੇਂਜ ਗਿਆਨ ਕੇਂਦਰ ਅਤੇ ਐਨਵਿਸ-ਹੱਬ ਬਾਰੇ ਚਾਨਣਾ ਪਾਇਆ ਜੋ ਪੰਜਾਬ ਵਿੱਚ ਵਾਤਾਵਰਣ ਅਤੇ ਜਲਵਾਯੂ ਤਬਦੀਲੀ ਦੇ ਮੁੱਧਿਆਂ ਉੱਪਰ ਕੰਮ ਕਰ ਰਹੇ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਰਾਜ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਕੌਂਸਲ ਦੁਆਰਾ ਸਥਾਪਿਤ ਕੀਤੇ ਗਏ 5600 ਈਕੋ-ਕਲੱਬ ਵਾਤਾਵਰਣ ਪ੍ਰਤੀ ਲੋੜੀਂਦੀ ਜਾਗਰੂਕਤਾ ਪੈਦਾ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ।
 
​ਇਸ ਮੌਕੇ ਵਿਦਿਆਰਥੀਆਂ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਹਰਿਆਵਲ ਦਾ ਪ੍ਰਣ ਲਿਆ ਗਿਆ। ਈਕੋ-ਕਲੱਬਾਂ ਦੇ 10,000 ਤੋਂ ਵੱਧ ਵਿਦਿਆਰਥੀ, ਅਧਿਆਪਕ ਅਤੇ ਕੋਆਰਡੀਨੇਟਰ ਵਿਸ਼ੇਸ਼ ਤੌਰ 'ਤੇ ਫਾਜ਼ਿਲਕਾ, ਫ਼ਿਰੋਜ਼ਪੁਰ , ਐਸਬੀਐਸ ਨਗਰ, ਸੰਗਰੂਰ ਅਤੇ ਮੁਕਤਸਰ ਸਾਹਿਬ ਤੋਂ ਇਸ ਸਮਾਗਮ ਵਿੱਚ ਸ਼ਾਮਲ ਹੋਏ।

Get the latest update about PUNJAB NEWS, check out more about ENVIRONMENT, 5 JUNE WORLD ENVIRONMENT DAY, WORLD ENVIRONMENT WEEK & POLLUTION

Like us on Facebook or follow us on Twitter for more updates.