ਪੰਜਾਬ 'ਚ ਕੋਰੋਨਾ ਵੈਕਸੀਨ ਦਾ ਸਿਰਫ ਦੋ ਦਿਨ ਦਾ ਸਟਾਕ, ਬਣ ਸਕਦੀ ਹੈ ਵੱਡੀ ਮੁਸ਼ਕਿਲ

ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸੂਬੇ ਵਿਚ ਰੋਜ਼ਾਨਾ ਹਜ਼ਾ...

ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸੂਬੇ ਵਿਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਪੰਜਾਬ ਸਰਕਾਰ ਨੇ ਇਨ੍ਹਾਂ ਹਾਲਾਤਾਂ ਉੱਤੇ ਕਾਬੂ ਪਾਉਣ ਲਈ ਕੋਰੋਨਾ ਦੇ ਟੀਕਾਕਰਨ ਵਿਚ ਤੇਜ਼ੀ ਲਿਆਂਦੀ ਹੈ ਪਰ ਮੁਸ਼ਕਿਲ ਦੀ ਗੱਲ ਇਹ ਹੈ ਕਿ ਪੰਜਾਬ ਕੋਲ ਅਗਲੇ ਦੋ ਦਿਨਾਂ ਦੇ ਹੀ ਟੀਕੇ ਬਚੇ ਹਨ।

ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਲਗਪਗ 90 ਹਜ਼ਾਰ ਲੋਕਾਂ ਨੂੰ ਰੋਜ਼ਾਨਾ ਟੀਕਾ ਲਗਾਇਆ ਜਾ ਰਿਹਾ ਹੈ। ਸੂਬੇ 'ਚ ਟੀਕਾ ਦੇ ਵਰਤਮਾਨ ਸਟਾਕ 5 ਦਿਨ (5.7 ਲੱਖ ਕੋਵਿਡ ਵੈਕਸੀਨ ਖ਼ੁਰਾਕ) ਦਾ ਹੈ। ਅਜਿਹੇ ਵਿਚ ਜੇਕਰ ਦੋ ਲੱਖ ਲੋਕਾਂ ਨੂੰ ਰੋਜ਼ਾਨਾ ਟੀਕਾ ਲਗਾਇਆ ਜਾਵੇ ਤਾਂ ਮੌਜੂਦਾ ਸਮੇਂ ਉਪਲਬਧ ਵੈਕਸੀਨ ਦਾ ਸਟਾਕ ਤਿੰਨ ਦਿਨਾਂ 'ਚ ਖ਼ਤਮ ਹੋ ਜਾਵੇਗਾ।

ਦੱਸ ਦੇਈਏ ਕਿ ਪੰਜਾਬ 'ਚ ਮੌਤ ਦਰ 'ਤੇ ਕਾਬੂ ਪਾਉਣ ਲਈ ਸੂਬੇ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਸਿਹਤ ਵਿਭਾਗ ਨੂੰ ਚੱਲ ਰਹੀ ਟੀਕਾਕਰਨ ਮੁਹਿੰਮ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਸਨ। ਰੋਜ਼ਾਨਾ ਦੋ ਲੱਖ ਲੋਕਾਂ ਦੇ ਟੀਕਾਕਰਨ ਦਾ ਟੀਚਾ ਹੈ, ਪਰ ਸੀਐੱਮ ਨੇ ਹੁਣ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਸੂਬੇ 'ਚ ਜੇਕਰ ਟੀਚੇ ਦੇ ਅਨੁਸਾਰ ਚੱਲਿਆ ਜਾਵੇ ਤਾਂ ਤਿੰਨ ਦਿਨਾਂ 'ਚ ਵੈਕਸੀਨ ਖ਼ਤਮ ਹੋ ਜਾਵੇਗੀ।

Get the latest update about vaccinating, check out more about supply, Truescoop, Truescoop News & Captain Amarinder Singh

Like us on Facebook or follow us on Twitter for more updates.