ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦਾ ਜੱਥਾ ਲਖੀਮਪੁਰ ਖੀਰੀ ਲਈ ਹੋਇਆ ਰਵਾਨਾ

ਲਖੀਮਪੁਰ ਖੀਰੀ 'ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਲੋਕ ਇਨਸਾਫ ਪਾਰਟੀ ਦਾ ਇਕ ਜਥਾ ਲੁਧਿਆਣਾ ...

ਲਖੀਮਪੁਰ ਖੀਰੀ 'ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਲੋਕ ਇਨਸਾਫ ਪਾਰਟੀ ਦਾ ਇਕ ਜਥਾ ਲੁਧਿਆਣਾ ਦੇ ਗਿੱਲ ਰੋਡ ਨੇਡ਼ੇ ਦਾਣਾ ਮੰਡੀ ਤੋਂ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਇਕ ਜੱਥਾ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਰਵਾਨਾ ਹੋਇਆ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜੱਥਾ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਲਖੀਮਪੁਰ ਖੀਰੀ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ ਵੱਲੋਂ ਕਥਿਤ ਤੌਰ ਤੇ ਕਤਲ ਕੀਤੇ ਕਿਸਾਨਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲ ਸਕਿਆ, ਜੋ ਉਹ ਤਕ ਨਹੀਂ ਮਿਲ ਸਕੇਗਾ ਜਦ ਤਕ ਕੇਂਦਰੀ ਗ੍ਰਹਿ ਰਾਜ ਮੰਤਰੀ ਆਪਣੇ ਅਹੁਦੇ ਤੇ ਮੌਜੂਦ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਜਪਾ ਦੇਸ਼ ਦੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਉਹ ਕੋਲੇ ਦੀ ਕਮੀ ਨੂੰ ਲੈ ਕੇ ਵੀ ਵਰ੍ਹੇ ਅਤੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਕੋਲੇ ਨੂੰ ਇਕ ਕੰਪਨੀ ਹਵਾਲੇ ਕੀਤੇ ਜਾਣ ਕਾਰਨ ਇਹ ਸਭ ਹੋ ਰਿਹਾ ਹੈ, ਜੇਕਰ ਉਸਦਾ ਠੇਕਾ ਕਿਸੇ ਹੋਰ ਨੂੰ ਦਿੱਤਾ ਜਾਵੇ ਤਾਂ ਸਪਲਾਈ ਜਲਦ ਹੀ ਠੀਕ ਹੋ ਜਾਵੇਗੀ। ਇਸ ਦੌਰਾਨ ਵਿਧਾਇਕ ਬੈਂਸ ਵਿਰੋਧੀਆਂ ਤੇ ਵੀ ਖ਼ੂਬ ਵਰ੍ਹਦੇ ਹੋਏ ਨਜ਼ਰ ਆਏ।  

Get the latest update about from Ludhiana, check out more about truescoop news, Lok Insaf Party, The group left for Lakhimpur Kheri & truescoop

Like us on Facebook or follow us on Twitter for more updates.