3 ਨਕਲੀ ਇਨਕਮ ਟੈਕਸ ਅਫਸਰ ਗ੍ਰਿਫ਼ਤਾਰ, ਨਕਲੀ ਸੰਮਨ ਲੈ ਘਰਾਂ 'ਚ ਹੁੰਦੇ ਸੀ ਦਾਖਲ

ਲੁਧਿਆਣਾ ਦੇ ਸ਼ਿਵਾ ਜੀ ਨਗਰ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ 3 ਨੌਜਵਾਨ ਨਕਲੀ ਇੰਸਪੈਕਟਰ ਬਣ ਕੇ ਇਕ ਘਰ....

ਲੁਧਿਆਣਾ ਦੇ ਸ਼ਿਵਾ ਜੀ ਨਗਰ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ 3 ਨੌਜਵਾਨ ਨਕਲੀ ਇੰਸਪੈਕਟਰ ਬਣ ਕੇ ਇਕ ਘਰ ਵਿਚ ਰੇਡ ਕਰਨ ਪਹੁੰਚਦੇ ਹਨ।  ਘਰ ਵਾਲਿਆਂ ਨੂੰ ਸ਼ੱਕ ਪੈਣ ਤੇ ਉਹ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹਨ ਜਿਨ੍ਹਾਂ ਨੂੰ ਇਲਾਕੇ ਦੇ ਲੋਕਾਂ ਵੱਲੋਂ ਫੜ੍ਹ ਕੇ ਪੁਲਸ ਦੇ ਹਵਾਲੇ ਕੀਤਾ ਗਿਆ ਹੈ।

ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਲੁਧਿਆਣਾ ਨਿਊ ਸ਼ਿਵਾਜੀ ਨਗਰ ਤਿੰਨ ਵਿਅਕਤੀਆਂ ਵੱਲੋਂ ਨਕਲੀ ਇਨਕਮ ਟੈਕਸ ਅਧਿਕਾਰੀ ਬਣ ਕੇ ਨਕਲੀ ਸੰਮਨ ਦੇ ਅਧਾਰ ਉਪਰ ਘਰ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਬਾਰੇ ਇਹ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਣ ਤੇ ਉਨ੍ਹਾਂ ਨੇ ਰੌਲਾ ਪਾਇਆ ਅਤੇ। 2 ਵਿਅਕਤੀ ਭੱਜਣ ਵਿਚ ਕਾਮਯਾਬ ਹੋ ਗਏ ਜਿਨ੍ਹਾਂ ਵਿਚੋਂ ਇਕ ਵਿਅਕਤੀ ਨੂੰ ਮੌਕੇ ਤੇ ਲੋਕਾਂ ਨੇ ਫੜ ਕੇ ਪੁਲਸ ਹਵਾਲੇ ਕੀਤਾ। 

ਪਰ ਪੁਲਸ ਨੇ ਹੁਣ 3 ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲੁੱਟ ਹੋਈ 5000 ਵੀ ਬਰਾਮਦ ਕਰ ਲਈ ਗਈ ਹੈ। ਅਤੇ ਇਹ ਐਸ ਪੀ ਸੈਂਟਰਲ ਹਰਸਿਮਰਤ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਜੇਕਰ ਕੋਈ ਅਜਿਹਾ ਸੱਕੀ ਵਿਅਕਤੀ ਆਉਂਦਾ ਹੈ ਤਾਂ ਤੁਰੰਤ ਸਬੰਧਤ ਥਾਣੇ ਨੂੰ ਸੁਚੇਤ ਕਰਨਾ ਚਾਹੀਦਾ ਹੈ।

Get the latest update about ludhiana, check out more about punjab, punjab crime news, crime news & truescoop

Like us on Facebook or follow us on Twitter for more updates.