ਪੰਜਾਬ: ਲੁਧਿਆਣਾ 'ਚ ਸਰਕਾਰੀ ਸਕੂਲ ਦੇ 8 ਬੱਚੇ ਹੋਏ ਕੋਰੋਨਾ ਪਾਜ਼ੇਟਿਵ, ਕਈ ਵਿਦਿਆਰਥੀਆਂ ਦੇ ਹੋਏ ਸਨ ਟੈਸਟ

ਲੁਧਿਆਣਾ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਲੁਧਿਆਣਾ ਵਿਚ ਬਸਤੀ ਜੋਧੇਵਾਲ ਦੇ ਸਰਕਾਰੀ ਸਕੂਲ ਵਿਚ 8 ਬੱਚੇ ਕੋਰੋਨਾ...............

ਲੁਧਿਆਣਾ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਲੁਧਿਆਣਾ ਵਿਚ ਬਸਤੀ ਜੋਧੇਵਾਲ ਦੇ ਸਰਕਾਰੀ ਸਕੂਲ ਵਿਚ 8 ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ। ਸੂਤਰਾਂ ਮੁਤਾਬਕ ਸਾਰੇ ਬੱਚੇ ਇਕ ਹੀ ਕਲਾਸ ਦੇ ਹਨ। ਸਕੂਲ ਵਿਚ ਇਸ ਵੇਲੇ ਡਰ ਦਾ ਮਾਹੌਲ ਹੈ।

ਜੋਧੇਵਾਲ ਬਸਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 8 ਵਿਦਿਆਰਥੀਆਂ ਦੀ ਕੋਵਿਡ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਡਰ ਵਾਲਾ ਮਾਹੌਲ ਹੋ ਗਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ 40 ਵਿਦਿਆਰਥੀਆਂ ਦੇ ਕੋਵਿਡ ਟੈਸਟ ਕੀਤੇ ਗਏ ਸਨ। 8 ਦੀ ਰਿਪੋਰਟ ਪਾਜ਼ੇਟਿਵ ਆ ਗਈ।

Get the latest update about School, check out more about , Coronavirus, Government & covid 19

Like us on Facebook or follow us on Twitter for more updates.