ਮੰਡੀ ਗੋਬਿੰਦਗੜ੍ਹ 'ਚ ਲੋਹੇ ਦੀ ਭੱਠੀ 'ਚ ਧਮਾਕਾ: 12 ਮਜ਼ਦੂਰ ਝੁਲਸੇ

ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਚ ਇੱਕ ਲੋਹੇ ਨੂੰ ਪਿਘਲਾਉਣ ਵਾਲੀ ਫੈਕਟਰੀ ਵਿਚ ਹੋਏ ਧਮਾਕੇ ਕਾਰਨ 12 ਮਜ਼ਦੂਰ ਝੁਲਸ ਗਏ। ਜਿਨ੍ਹਾਂ ਨੂੰ ਖੰਨਾ ..................

ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਚ ਇੱਕ ਲੋਹੇ ਨੂੰ ਪਿਘਲਾਉਣ ਵਾਲੀ ਫੈਕਟਰੀ ਵਿਚ ਹੋਏ ਧਮਾਕੇ ਕਾਰਨ 12 ਮਜ਼ਦੂਰ ਝੁਲਸ ਗਏ। ਜਿਨ੍ਹਾਂ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਪਰ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਸਾਰਿਆਂ ਨੂੰ ਦਯਾਨੰਦ ਮੈਡੀਕਲ ਕਾਲਜ, ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। 3 ਦੀ ਹਾਲਤ ਨਾਜ਼ੁਕ ਹੈ।

ਦੱਸਿਆ ਜਾ ਰਿਹਾ ਹੈ ਕਿ ਮੰਡੀ ਗੋਬਿੰਦਗੜ੍ਹ ਵਿਚ ਪੰਜਾਬ ਸਟੀਲ ਨਾਂ ਦੀ ਫੈਕਟਰੀ ਵਿਚ ਵੀਰਵਾਰ ਦੇਰ ਰਾਤ ਤੱਕ ਕੰਮ ਚੱਲ ਰਿਹਾ ਸੀ। ਕਰੀਬ 50 ਮਜ਼ਦੂਰ ਕੰਮ ਕਰ ਰਹੇ ਸਨ। ਇਸ ਦੌਰਾਨ, ਲੋਹਾ ਪਿਘਲਾਣ ਵਾਲੀ ਭੱਠੀ ਵਿਚ ਅਚਾਨਕ ਉਬਾਲ ਆਇਆ ਅਤੇ ਧਮਾਕਾ ਹੋ ਗਿਆ। ਪਿਘਲਿਆ ਹੋਇਆ ਲੋਹਾ ਮਜ਼ਦੂਰਾਂ ਉੱਤੇ ਡਿੱਗ ਪਿਆ।

ਇਸ ਤੋਂ ਬਾਅਦ ਰੌਲਾ ਪਿਆ ਅਤੇ ਚੀਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਇਹ ਸੁਣ ਕੇ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਜ਼ਖਮੀ ਮਜ਼ਦੂਰਾਂ ਨੂੰ ਇਲਾਜ ਲਈ ਖੰਨਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ। ਕੁਝ ਕਰਮਚਾਰੀਆਂ ਨੂੰ ਸਿੱਧਾ ਡੀਐਮਸੀ ਵਿਚ ਦਾਖਲ ਕਰਵਾਇਆ ਗਿਆ ਹੈ।

ਖੰਨਾ ਦੇ ਮੈਡੀਕਲ ਅਫਸਰ ਆਕਾਸ਼ ਗੋਇਲ ਦੇ ਅਨੁਸਾਰ, ਬਹੁਤ ਸਾਰੇ ਮਜ਼ਦੂਰ 100 ਪ੍ਰਤੀਸ਼ਤ ਸੜ ਗਏ ਹਨ ਅਤੇ ਕੁੱਝ ਦੀ ਹਾਲਤ ਚੰਗੀ ਹੈ। ਹੁਣ ਤੱਕ ਕਿਸੇ ਦੀ ਮੌਤ ਨਹੀਂ ਹੋਈ ਹੈ।

Get the latest update about truescoop, check out more about Of Mandi Gobindgarh, Blast In Iron Factory, truescoop news & Punjab

Like us on Facebook or follow us on Twitter for more updates.