ਸਿਨੇਮੇ ਵਿਚੋਂ ਫ਼ਿਲਮ ਦੀ ਮੋਬਾਇਲ ਉਪਰ ਕਾਪੀ ਬਣਾ ਕੇ ਵੇਚਣ ਵਾਲੇ ਤਿੰਨ ਨੌਜਵਾਨ ਗ੍ਰਿਫ਼ਤਾਰ

ਸਿੱਧੂ ਮੂਸੇ ਵਾਲੇ ਦੀ ਨਵੀਂ ਫਿਲਮ ਮੂਸਾ ਜੱਟ ਦੀ ਬਣਾ ਰਹੇ ਸੀ ਵੀਡੀਓ। ਇਹਨਾਂ ਤਿੰਨਾਂ ਨੌਜਵਾਨਾਂ ਦੀ ਉਮਰ 20 ਸਾਲ ਦੇ...

ਸਿੱਧੂ ਮੂਸੇ ਵਾਲੇ ਦੀ ਨਵੀਂ ਫਿਲਮ ਮੂਸਾ ਜੱਟ ਦੀ ਬਣਾ ਰਹੇ ਸੀ ਵੀਡੀਓ। ਇਹਨਾਂ ਤਿੰਨਾਂ ਨੌਜਵਾਨਾਂ ਦੀ ਉਮਰ 20 ਸਾਲ ਦੇ ਕਰੀਬ ਹੈ। ਤੇ ਲੁਧਿਆਣੇ ਦੇ ਰਹਿਣ ਵਾਲੇ ਹਨ।
ਕੁਝ ਲੋਕ ਜਲਦੀ ਪੈਸਾ ਕਮਾਉਣ ਤੇ ਕੁਝ ਲੋਕ ਆਪਣੇ ਆਪ ਨੂੰ ਮਸ਼ਹੂਰ ਕਰਨ ਦੇ ਚੱਕਰ ਵਿਚ ਕਈ ਵਾਰ ਗਲਤੀਆਂ ਕਰ ਬੈਠਦੇ ਹਨ । ਤਾਜ਼ਾ ਮਾਮਲਾ ਲੁਧਿਆਣਾ ਤੋਂ ਹੈ ਜਿਥੇ ਤਿੰਨ ਨੌਜਵਾਨ ਨਵੀਂ ਆਈ ਫਿਲਮ ਦੀ ਕਾਪੀ ਕਰ ਰਹੇ ਸਨ। ਜਿਸ ਦੇ ਚਲਦਿਆਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।

ਇਸ ਵਾਰੇ ਜਾਣਕਾਰੀ ਦਿੰਦੇ ਹੋਏ CHOWKI ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਜੋ ਕਿ ਸਿੱਧੂ ਮੂਸੇ ਵਾਲਾ ਦੀ ਨਵੀਂ ਆਈ ਫਿਲਮ ਮੂਸਾ ਜੱਟ ਦੀ ਕਾਪੀ ਕਰ ਰਹੇ ਸਨ । ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਫਿਲਮਾਂ ਦੀ ਕਾਪੀ ਕਰ ਵੇਚ ਚੁੱਕੇ ਹਨ। ਜਿਨ੍ਹਾਂ ਦੀ ਉਮਰ ਤਕਰੀਬਨ 20 ਸਾਲ ਦੇ ਕਰੀਬ ਹੈ। ਇਹ ਫਿਲਮਾਂ ਨੂੰ ਵੈਬਸਾਈਟ ਰਾਹੀਂ ਅਪਲੋਡ ਕਰਦੇ ਸਨ।

Get the latest update about three youths arrested, check out more about for selling copies of movies, on mobile phones in cinemas, ludhiana & truescoop news

Like us on Facebook or follow us on Twitter for more updates.