ਔਰਤ ਨਾਲ ਮੋਬਾਇਲ ਸਿਮ ਵੇਚਣ ਵਾਲੇ ਨੇ ਕੀਤੀ 3 ਲੱਖ ਦੀ ਡਿਜ਼ੀਟਲ ਠੱਗੀ, ਪੁਲਸ ਕਰ ਰਹੀ ਮਾਮਲੇ ਦੀ ਜਾਂਚ

ਬਟਾਲਾ ਵਿਚ ਇਕ ਇਲਾਕੇ ਵਿਚ ਨੌਜਵਾਨ ਵਲੋਂ ਅਧਾਰ ਕਾਰਡ ਅਪਡੇਟ ਕਰਨ ਅਤੇ ਨਵੀ ਮੋਬਾਇਲ ਸਿਮ ਦੇਣ ਦੇ ਨਾ ਹੇਠ....

 ਬਟਾਲਾ ਵਿਚ ਇਕ ਇਲਾਕੇ ਵਿਚ ਨੌਜਵਾਨ ਵਲੋਂ ਅਧਾਰ ਕਾਰਡ ਅਪਡੇਟ ਕਰਨ ਅਤੇ ਨਵੀ ਮੋਬਾਇਲ ਸਿਮ ਦੇਣ ਦੇ ਨਾ ਹੇਠ ਆਪਣੇ ਹੀ ਗੁਆਂਢੀਆਂ ਨਾਲ ਕੀਤੀ ਕਰੀਬ 3 ਲੱਖ ਰੁਪਏ ਤੋਂ ਵੱਧ ਦੀ ਡਿਜੀਟਲ ਠੱਗੀ ਕੀਤੀ ਗਈ। ਮਾਮਲਾ ਪੁਲਸ ਵਿਚ ਪਹੁੰਚ ਗਿਆ ਹੈ। ਪੁਲਸ ਅਧਕਾਰੀਆਂ ਦਾ ਕਹਿਣਾ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

ਬਟਾਲਾ ਦੀ ਲੇਬਰ ਕਾਲੋਨੀ ਵਿਚ ਰਹਿਣ ਵਾਲਿਆਂ ਦੋ ਔਰਤਾਂ ਵਲੋਂ ਪੁਲਸ ਵਿਚ ਇਕ ਗੁਆਂਢ ਰਹਿੰਦੇ ਨੌਜਵਾਨ ਦੇ ਖਿਲਾਫ ਉਹਨਾਂ ਦੇ ਬੈਂਕ ਖਾਤਿਆਂ ਚੋ ਠੱਗੀ ਮਾਰ ਪੈਸੇ ਕਢਵਾਉਣ ਦੀ ਸ਼ਕਾਇਤ ਦਿੱਤੀ ਗਈ ਹੈ, ਉਥੇ ਹੀ ਉਕਤ ਪੀੜਤ ਔਰਤਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਨਜ਼ਦੀਕ ਰਹਿੰਦੇ ਨੌਜਵਾਨ ਜੋ ਨਵੇਂ ਮੋਬਾਇਲ ਸਿਮ ਵੇਚਦਾ ਹੈ। ਨੇ ਮੋਬਾਇਲ ਸਿਮ ਵੇਚਣ ਦੇ ਬਹਾਨੇ ਉਹਨਾਂ ਦੇ ਅੰਗੂਠੇ ਡਿਜਿਟਲ ਢੰਗ ਨਾਲ ਲੈਕੇ ਉਹਨਾਂ ਦੇ ਬੈਂਕ ਖਾਤਿਆਂ ਚੋ ਲੱਖਾਂ ਰੁਪਏ ਕੱਢਵਾ ਲਏ ਹਨ। ਉਥੇ ਹੀ ਉਕਤ ਔਰਤਾਂ ਵਲੋਂ ਪੁਲਸ ਨੂੰ ਸ਼ਕਾਇਤ ਦਰਜ਼ ਕਾਰਵਾਈ ਗਈ ਹੈ। 

ਉਥੇ ਹੀ ਪੁਲਸ ਜਾਂਚ ਅਧਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Get the latest update about commits Rs 3 lakh digital scam, check out more about truescoop news, punjab, & crime news

Like us on Facebook or follow us on Twitter for more updates.