ਵਿਧਾਇਕ ਬਾਜਵਾ ਨੇ ਕੀਤਾ ਦਾਣਾ ਮੰਡੀ ਦਾ ਦੌਰਾ, ਜਲਦੀ ਮਿਲੇਗੀ ਲੋਕਾਂ ਨੂੰ 3 ਰੁਪਏ ਯੂਨਿਟ ਬਿਜਲੀ

ਜ਼ਿਲ੍ਹਾ ਗੁਰਦਾਸਪੁਰ ਦੀ ਕਾਹਨੂੰਵਾਨ ਦਾਣਾ ਮੰਡੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਧਾਇਕ ਫਤੇਹਜੰਗ ਸਿੰਘ ਬਾਜਵਾ...

ਜ਼ਿਲ੍ਹਾ ਗੁਰਦਾਸਪੁਰ ਦੀ ਕਾਹਨੂੰਵਾਨ ਦਾਣਾ ਮੰਡੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਧਾਇਕ ਫਤੇਹਜੰਗ ਸਿੰਘ ਬਾਜਵਾ ਨੇ ਦੌਰਾ ਕੀਤਾ। ਕਾਹਨੂੰਵਾਨ ਦਾਣਾ ਮੰਡੀ ਦੇ ਚੇਅਰਮੈਨ ਜਸਬੀਰ ਸਿੰਘ ਨੇ ਕਿਹਾ ਕਿ ਮੰਡੀ ਵਿਚ ਕਿਸੇ ਕਿਸਾਨ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਣ ਦਿਤੀ ਜਾਵੇਗੀ। ਮੰਡੀ ਵਿਚ ਨਮੀ ਚੈਕ ਕੀਤੀ ਜਾ ਰਹੀ ਹੈ ਅਤੇ ਨਾਲ ਦੇ ਨਾਲ ਹੀ ਖਰੀਦ ਵੀ ਹੋ ਰਹੀ ਹੈ। ਉਨ੍ਹਾਂ ਨੇ ਚੈਲੇਂਜ ਕੀਤਾ ਕਿ ਅਗਰ ਕਾਹਨੂੰਵਾਨ ਦੇ ਅਧੀਨ ਆਉਂਦੀਆਂ ਮੰਡੀਆਂ ਵਿਚ ਕੋਈ ਸਮਸਿਆ ਆ ਰਹੀ ਹੈ, ਤਾਂ ਕਿਸਾਨ ਸਾਨੂੰ ਸ਼ਿਕਾਇਤ ਕਰਨ ਅਸੀ ਮੁਆਵਜ਼ਾ ਵੀ ਦੇਵਾਂਗੇ।

 ਇਸ ਮੌਕੇ ਫਤੇਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਮੰਡੀਆਂ ਦੇ ਵਿਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ, ਜਿਸ ਕਰਕੇ ਅੱਜ ਮੰਡੀ ਦਾ ਦੌਰਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 3 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਲਈ ਕਿਹਾ ਸੀ, ਜਿਸ ਉਤੇ ਤੇਜੀ ਨਾਲ ਕੰਮ ਹੋ ਰਿਹਾ ਹੈ ਅਤੇ ਕੁਝ ਦਿਨਾਂ ਵਿਚ ਲੋਕਾਂ ਨੂੰ 3 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲਣੀ ਸ਼ੁਰੂ ਹੋ ਜਾਵੇਗੀ। ਕੇਂਦਰ ਸਕਰਾਰ ਦੇ ਬੀਐਸਐਫ ਵਾਲੇ ਆਦੇਸ਼ ਤੇ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੂਰੇ ਤਰੀਕੇ ਨਾਲ ਪੰਜਾਬ ਨੂੰ ਅਪਣੇ ਕਬਜੇ ਵਿਚ ਲੈਣਾ ਚਾਹੁੰਦੀ ਹੈ, ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਗਰ ਪੰਜਾਬ ਅੰਦਰ ਬੀ ਐਸ ਐਫ ਕੰਮ ਕਰੇਗੀ ਤਾਂ ਫਿਰ ਪੰਜਾਬ ਪੁਲਸ ਕੀ ਕਰੇਗੀ।

Get the latest update about truescoop, check out more about people will soon get Rs 3 per unit of electricity, truescoop news, Mr Bajwa visited & Dana Mandi

Like us on Facebook or follow us on Twitter for more updates.