ਅਮ੍ਰਿਤਧਾਰੀ ਗੁਰੂਸਿੱਖ ਅਪਾਹਿਜ ਹੋਣ ਦੇ ਬਾਅਦ ਵੀ ਆਪਣੇ ਪਰਿਵਾਰ ਦਾ ਗੁਜਾਰਾ, ਗੁਬਾਰੇ ਵੇਚ ਕਰ ਰਿਹੈ

ਰੱਬ ਦੇ ਰੰਗ ਨਿਆਰੇ ਹਨ, ਜੇਕਰ ਕਿਸੇ ਨੂੰ ਗ਼ਰੀਬੀ ਦਿੰਦਾ ਹੈ ਤਾਂ ਉਸਦੇ ਨਾਲ ਬਿਮਾਰੀ ਵੀ ਉਸਦੀ ਚੋਲੀ ਪਾ ਦਿੰਦਾ...

ਰੱਬ ਦੇ ਰੰਗ ਨਿਆਰੇ ਹਨ, ਜੇਕਰ ਕਿਸੇ ਨੂੰ ਗ਼ਰੀਬੀ ਦਿੰਦਾ ਹੈ ਤਾਂ ਉਸਦੇ ਨਾਲ ਬਿਮਾਰੀ ਵੀ ਉਸਦੀ ਚੋਲੀ ਪਾ ਦਿੰਦਾ ਹੈ। ਅਜਿਹੀ ਦਾਸਤਾਨ ਹੈ। ਜ਼ਿਲ੍ਹਾਂ ਗੁਰਦਾਸਪੁਰ ਦੇ ਪਿੰਡ ਨਸੀਰਪੁਰ ਦੇ ਰਹਿਣ ਵਾਲੇ ਪਰਿਵਾਰ ਮਲਕੀਤ ਕੌਰ ਅਤੇ ਪਲਵਿੰਦਰ ਸਿੰਘ ਦੀ। ਜੋ ਦੋਵੇਂ ਅਪਾਹਿਜ ਹਨ ਅਤੇ ਵੱਡਾ ਲੜਕਾ ਵੀ ਮਨਬੁਧੀ ਹੈ। 

ਅਮ੍ਰਿਤਧਾਰੀ ਗੁਰੂਸਿੱਖ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਦਾ ਗੁਜਾਰਾ ਬੁਹਤ ਹੀ ਮੁਸ਼ਕਿਲ ਦੇ ਨਾਲ ਚਲਦਾ ਹੈ ਅਤੇ ਕਦੇ 100 ਅਤੇ ਕਦੇ 150 ਰੁਪਏ ਬਾਹਰੋਂ ਗੁਰਦਵਾਰੇ ਦੇ ਬਾਹਰ ਜਾਂ ਮੰਦਿਰਾਂ ਦੇ ਬਾਹਰ ਗੁਬਾਰੇ ਵੇਚ ਕੇ ਕਮਾਂ ਕੇ ਘਰ ਲੈਕੇ ਆਉਣਾ ਹੈ। ਜਿਸ ਨਾਲ ਘਰ ਦਾ ਗੁਜਾਰਾ ਕਰਦੇ ਹਨ। ਘਰ ਦੇ ਹਾਲਾਤ ਇੰਨੇ ਮਾੜੇ ਹਨ ਕਿ ਜਿਸ ਵੀਰ ਨੇ ਮੀਨੂੰ ਅੰਮ੍ਰਿਤ ਛਕਾਇਆ ਹੈ ਉਸਨੇ ਹੀ ਮੇਰੇ ਘਰ ਦੇ ਵੇਹੜੇ ਚ 1200/- ਰੁਪਏ ਦੀ ਮਿੱਟੀ ਪਵਾ ਕੇ ਦਿੱਤੀ ਹੈ ਹੋਰ ਕਿਸੇ ਵਲੋਂ ਪਿੰਡ ਵਿਚੋ ਮਦਦ ਨਹੀਂ ਕੀਤੀ ਗਈ। 

ਪਿੰਡ ਦੇ ਸਰਪੰਚ ਕੋਲ ਵੀ ਕਈ ਵਾਰ ਟ੍ਰਰੀ ਸਾਈਕਲ ਦੇ ਫਾਰਮ ਸਾਡੇ ਭਰੇ ਗਏ ਪਰ ਅਜੇ ਤੱਕ ਨਹੀਂ ਮਿਲੇ। ਮਲਕੀਤ ਕੌਰ ਨੇ ਦੱਸਿਆ ਕਿ ਮੇਰਾ ਇੱਕ ਵੱਡਾ ਪੁੱਤ ਵੀ ਮਨਬੁਧੀ ਹੈ ਇਸਦੀ ਦਵਾਈ ਵੀ ਆਉਂਦੀ ਹੈ ਪਰ ਕਦੇ ਕਦੇ ਰਹਿ ਵੀ ਜਾਂਦੀ ਹੈ ਪੈਸੇ ਦੇ ਕਰਕੇ ਪਰ ਸਾਡੇ ਪੁੱਤ ਦਾ ਇਲਾਜ ਸਹੀ ਢੰਗ ਨਾਲ ਹੋ ਜਾਵੇ ਤਾਂ ਇਹ ਠੀਕ ਹੋ ਸਕਦਾ ਹੈ। 

Get the latest update about Nasirpur village, check out more about to support his family even after being disabled, Amritdhari Gurusikh sells balloons, punjab & Gurdaspur

Like us on Facebook or follow us on Twitter for more updates.