ਕੈਪਟਨ ਅਮਰਿੰਦਰ ਸਿੰਘ ਮੋਦੀ ਪ੍ਰੇਮ ਦੀ ਜਗ੍ਹਾ ਪੰਜਾਬ ਪ੍ਰੇਮ ਵੱਲ ਧਿਆਨ ਦੇਣ :- ਡਾ ਰਾਜ ਕੁਮਾਰ ਵੇਰਕਾ

ਅੱਜ ਸਾਬਕਾ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਨਵੀਂ ਪਾਰਟੀ ਬਨਾਉਣ ਦਾ ਐਲਾਨ ਕੀਤਾ ਹੈ ਉਨ੍ਹਾਂ...

ਅੱਜ ਸਾਬਕਾ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਨਵੀਂ ਪਾਰਟੀ ਬਨਾਉਣ ਦਾ ਐਲਾਨ ਕੀਤਾ ਹੈ ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ 117 ਵਿਧਾਨਸਭਾ ਸੀਟਾਂ ਤੇ ਚੋਣ ਲੜੇਗੀ। ਇਸ ਨੂੰ ਲੈਕੇ ਅੰਮ੍ਰਿਤਸਰ ਦੇ ਕੈਬੀਨੇਟ ਮੰਤਰੀ ਡਾ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਗਰੀਬ ਲੋਕਾਂ ਦੇ ਬਿਜਲੀ ਪਾਣੀ ਦੇ ਬਿੱਲ ਮਾਫ ਕਰ ਚੁੱਕੀ ਹੈ। 

ਤੇ ਗਰੀਬ ਲੋਕਾਂ ਨੂੰ ਘਰ ਵੀ ਦਿੱਤੇ ਜਾ ਰਹੇ ਹਨ। ਜਿਨ੍ਹਾਂ ਦੇ ਮਾਲਕ ਉਹ ਲੋਕ ਹੀ ਹੋਣਗੇ। ਉਨ੍ਹਾਂ ਕਿਹਾ ਕਿ 8 ਤਾਰੀਕ ਨੂੰ ਅਸੀਂ1 ਸੈਸ਼ਨ ਬੁਲਾਉਣ ਜਾ ਰਹੇ ਹੈ ਜਿਸ ਵਿਚ ਬਿਜਲੀ ਸਮਝੌਤੇ ਰੱਦ ਕਰਨ ਦੀ ਗੱਲ ਤੇ ਬੀਐਸਐਫ ਦਾ ਅਧਾਰਾ ਵਧਾਉਣ ਦਾ ਵਿਰੋਧ ਮਤਾ ਪਾਸ ਕਰਨ ਦੀ ਗੱਲ ਹੈ। ਖੇਤੀਬਾੜੀ ਕਾਨੂੰਨ ਰੱਦ ਕਰਨ ਦੀ ਗੱਲ ਹੋਵੇ ਉਥੇ ਹੀ ਪੰਜਾਬ ਸਰਕਾਰ ਲੋਕਾਂ ਨੂੰ ਬਿਜਲੀ ਪਾਣੀ ਮੁਫ਼ਤ ਦੇ ਰਹੀ ਹੈ। ਗਰੀਬ ਲੋਕਾਂ ਨੂੰ ਰਹਿਣ ਲਈ ਛੱਤ ਦੇ ਰਹੀ ਹੈ।

 ਕੈਪਟਨ ਨੂੰ ਚਾਹੀਦਾ ਸਰਕਾਰ ਦਾ ਸਾਥ ਦੇਵੇ। ਕਾਂਗਰਸ ਪਾਰਟੀ ਦੇ ਨਾਲ ਕੰਮ ਕਰਨ ਕੈਪਟਨ ਅਮਰਿੰਦਰ ਮੋਦੀ ਪ੍ਰੇਮ ਦੀ ਜਗ੍ਹਾ ਪੰਜਾਬ ਪ੍ਰੇਮ ਵੱਲ ਧਿਆਨ ਦੇਣਾ ਚਾਹੀਦਾ। ਵੇਰਕਾ ਨੇ ਕਿਹਾ ਕਿ ਕੈਪਟਨ ਪੰਜਾਬ ਦੇ ਦੁਸ਼ਮਣਾਂ ਨਾਲ ਹੱਥ ਮਿਲਾ ਰਹੇ ਹਨ ਪੰਜਾਬ ਕਦੇ ਮਾਫ ਨਹੀਂ ਕਰੇਗਾ।

Get the latest update about punjab, check out more about amrinder, Dr Raj Kumar Verka, truescoop news & instead of love

Like us on Facebook or follow us on Twitter for more updates.