ਅੰਮ੍ਰਿਤਸਰ ਦੇ ਵੇਰਕਾ 'ਚ ਨਵ ਵਿਆਹੁਤਾ 23 ਸਾਲਾਂ ਲੜਕੀ ਨੇ ਕੀਤੀ ਖੁਦਕੁਸ਼ੀ

ਅੰਮ੍ਰਿਤਸਰ ਵਿਖੇ ਇੱਕ ਨਵ ਵਿਆਹੁਤਾ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਅੰਮ੍ਰਿਤਸਰ...

ਅੰਮ੍ਰਿਤਸਰ ਵਿਖੇ ਇੱਕ ਨਵ ਵਿਆਹੁਤਾ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਅੰਮ੍ਰਿਤਸਰ ਵੇਰਕਾ ਵਿਖੇ ਸ਼ਾਦੀ ਹੋਈ ਸੀ। ਉਸਦੀ ਉਮਰ 23 ਸਾਲ ਦੇ ਕਰੀਬ ਹੈ ਤੇ ਛੇ ਮਹੀਨੇ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ ਮ੍ਰਿਤਕ ਲੜਕੀ ਦਾ ਨਾਂ ਅਮਨਦੀਪ ਕੌਰ ਹੈ ਉਸਦੇ ਪਰਿਵਾਰ ਦਾ ਕਹਿਣਾ ਹੈ ਕਿ ਅਮਨਦੀਪ ਕੌਰ ਦੇ ਸੋਹਰਾ ਪਰਿਵਾਰ ਨੇ ਸਾਡੀ ਲੜਕੀ ਨੂੰ ਫਾਹ ਦੇਕੇ ਮਾਰ ਦਿੱਤਾ। 

ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤੇ ਲਾਸ਼ ਨੂੰ ਕਬਜੇ ਵਿਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਥੇ ਹੀ ਮ੍ਰਿਤਕ ਲੜਕੀ ਅਮਨਦੀਪ ਕੌਰ ਦੇ ਪਰਿਵਾਰਕ ਮੈਬਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਮਨਦੀਪ ਕੌਰ ਦਾ ਵਿਆਹ ਛੇ ਮਹੀਨੇ ਪਹਿਲਾਂ ਸ਼ਮਸ਼ੇਰ ਸਿੰਘ ਵਾਸੀ ਵੇਰਕਾ ਦੇ ਨਾਲ ਹੋਇਆ ਸੀ। ਤੇ ਵਿਆਹ ਤੋਂ ਬਾਅਦ ਹੀ ਅਮਨਦੀਪ ਕੌਰ ਨੂੰ ਦਾਜ ਨੂੰ ਲੈਕੇ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗ ਪਿਆ ਤੇ ਕਈ ਵਾਰ ਅਸੀਂ ਉਨ੍ਹਾਂ ਦਾ ਰਾਜੀਨਾਮਾ ਵੀ ਕਰਵਾਇਆ। ਫਿਰ ਉਸਦੀ ਸੱਸ ਉਸਨੂੰ ਲੋਕਾਂ ਦੇ ਨਾਲ ਗਲਤ ਸੰਬੰਧ ਬਣਾਉਣ ਲਈ ਜ਼ੋਰ ਪਾਉਣ ਲੱਗ ਪਈ। ਜਿਸ ਤੋ ਅਮਨਦੀਪ ਕੌਰ ਨੇ ਇਨਕਾਰ ਕਰ ਦਿੱਤਾ ਤੇ ਉਸ ਨਾਲ ਕੁੱਟਮਾਰ ਕੀਤੀ ਗਈ। ਤੇ ਅੱਜ ਸਵੇਰੇ ਲੜਕੀ ਨੂੰ ਫਾਹ ਦੇਕੇ ਮਾਰ ਦਿੱਤਾ। ਅਸੀਂ ਮੌਕੇ ਤੇ ਪੁੱਜੇ ਤਾਂ ਅਸੀਂ ਵੇਖਿਆ ਕਿ ਸਾਡੀ ਲੜਕੀ ਦੇ ਗਲ ਦੇ ਵਿਚ ਨਿਸ਼ਾਨ ਪਿਆ ਹੋਇਆ ਸੀ। ਮੌਕੇ ਤੇ ਪੁਲਸ ਅਧਿਕਾਰੀ ਵੀ ਪੁੱਜ ਗਏ ਤੇ ਉਨ੍ਹਾਂ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।

ਉਥੇ ਹੀ ਵੇਰਕਾ ਪੁਲਸ ਦੇ ਅਧਿਕਾਰੀ ਮੌਕੇ ਤੇ ਪੁੱਜ ਕੇ ਲਾਸ਼ ਨੂੰ ਕਬਜੇ ਵਿਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ। ਤੇ ਅਮਨਦੀਪ ਕੌਰ ਦੇ ਪਰਿਵਾਰ ਵੱਲੋਂ ਦਿੱਤੀ ਸ਼ਿਕਾਇਤ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ। ਅਮਨਦੀਪ ਕੌਰ ਦੇ ਸੋਹਰਾ ਪਰਿਵਾਰ ਦੇ ਚਾਰ ਲੋਕਾਂ ਕਬਜੇ ਵਿਚ ਲੈਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਤੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਬਣਦਾ ਮਾਮਲਾ ਦਰਜ ਕੀਤਾ ਜਵੇਗਾ।

Get the latest update about Newlywed 23 year old girl commits suicide, check out more about punjab, amritsar & truescoop news

Like us on Facebook or follow us on Twitter for more updates.