ਰਾਧਾ ਸੁਆਮੀ ਡੇਰਾ ਬਿਆਸ ਵਲੋਂ ਹੋਇਆ ਵੱਡਾ ਐਲਾਨ, ਨਾਮਦਾਨ ਦੇ ਚਾਹਵਾਨ ਪ੍ਰਵਾਸੀ ਭਾਰਤੀਆਂ ਲਈ ਖੁੱਲ੍ਹਿਆ ਰਜਿਸਟ੍ਰੇਸ਼ਨ

ਭਾਰਤ ਵਿਚ ਕਈ ਧਰਮਾਂ ਦੇ ਨਾਲ ਸਬੰਧਤ ਲੋਕਾਂ ਹਨ। ਦੇਸ਼ ਦੀ ਖਾਸੀਅਤ ਵੀ ਸ਼ਾਇਦ ਇਹੀ ਹੈ, ਕਿ ਇੱਥੇ ਵੱਖ ਵੱਖ ਧਰਮਾਂ ਦੇ ਲੋਕਾਂ ਦਾ ਨਿਵਾਸ ਹੈ ਤੇ ...

ਭਾਰਤ ਵਿਚ ਕਈ ਧਰਮਾਂ ਦੇ ਨਾਲ ਸਬੰਧਤ ਲੋਕਾਂ ਹਨ। ਦੇਸ਼ ਦੀ ਖਾਸੀਅਤ ਵੀ ਸ਼ਾਇਦ ਇਹੀ ਹੈ, ਕਿ ਇੱਥੇ ਵੱਖ ਵੱਖ ਧਰਮਾਂ ਦੇ ਲੋਕਾਂ ਦਾ ਨਿਵਾਸ ਹੈ ਤੇ ਉਹ ਲੋਕ ਆਪਣੀ ਮਾਨਤਾ ਅਨੁਸਾਰ ਆਪਣੇ ਧਰਮ ਦੇ ਨਾਲ ਜੁੜੇ ਹੋਏ ਹਨ। ਹੁਣ ਇਕ ਵੱਡੀ ਖ਼ਬਰ ਰਾਧਾ ਸਵਾਮੀ ਡੇਰਾ ਬਿਆਸ ਤੋਂ ਆ ਰਹੀ ਹੈ। ਦਰਅਸਲ ਜੋ ਲੋਕ ਰਾਧਾਸਵਾਮੀ ਜੀ ਦਾ ਨਾਮਦਾਨ ਲੈਣਾ ਚਾਹੁੰਦੇ ਹਨ ਉਨ੍ਹਾਂ ਦੇ ਲਈ ਡੇਰਾ ਬਿਆਸ ਤੇ ਵੱਲੋਂ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਵਲੋਂ ਇਨ੍ਹਾਂ ਨੂੰ ਲੈ ਕੇ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ ।

ਉਨ੍ਹਾਂ ਆਪਣੇ ਨਿਰਦੇਸ਼ਾਂ ਦੇ ਵਿਚ ਕਿਹਾ ਹੈ ਕਿ ਜੋ ਐੱਨ ਆਰ ਆਈ ਵੀ ਡੇਰੇ ਦਾ ਨਾਮਦਾਨ ਲੈਣ ਦੇ ਚਾਹਵਾਨ ਹੈ , ਉਨ੍ਹਾਂ ਨੂੰ ਡੇਰੇ ਦੀ ਰਿਹਾਇਸ਼ ਤੇ ਲਈ ਅਰਜ਼ੀ ਦੇਣੀ ਪਵੇਗੀ। ਤੇ ਨਾਲ ਹੀ ਉਨ੍ਹਾਂ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਵੇਖਦੇ ਹੋਏ ਕਿਹਾ ਕਿ ਉਹ ਲੋਕ ਪੂਰੀ ਤਰ੍ਹਾਂ ਦੇ ਨਾਲ ਵੈਕਸੀਨੇਟਰ ਹੋਣੇ ਚਾਹੀਦੇ ਹਨ। ਇਸ ਸਮੇਂ ਡੇਰੇ ਵੱਲੋਂ ਨਿਰਧਾਰਿਤ ਨਿਰਦੇਸ਼ਾਂ ਤੇ ਪਾਬੰਦੀਆਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ ਅਤੇ ਨਾਮ ਦਾਨ ਲੈਣ ਵਾਲੇ ਲੋਕਾਂ ਨੂੰ ਵੀ ਇਨ੍ਹਾਂ ਸ਼ਰਤਾਂ ਦੀ ਪਾਲਣਾ ਕਰਨ ਦੇ ਲਈ ਕਿਹਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਡੇਰਾ ਬਿਆਸ ਰਿਹਾਇਸ਼ ਤੇ ਲਈ 26 ਅਕਤੂਬਰ ਤੋਂ ਖੁੱਲ੍ਹ ਰਿਹਾ ਹੈ ਅਤੇ ਐਨ ਆਰ ਆਈ ਵੀਰਾਂ ਦੇ ਲਈ ਇਹ 72 ਘੰਟੇ ਪਹਿਲਾਂ ਕਰੋਨਾ ਟੈਸਟ ਦੀ ਰਿਪੋਰਟ ਲਿਆਉਣੀ ਲਾਜ਼ਮੀ ਹੋਵੇਗੀ। ਐੱਨ ਆਰ ਆਈ ਵੀਰਾਂ ਲਈ ਨਾਮਦਾਨ ਦੀ ਰਜਿਸਟ੍ਰੇਸ਼ਨ 30 ਅਕਤੂਬਰ ਅਤੇ 31 ਅਕਤੂਬਰ ਤੋਂ ਯਕੀਨੀ ਕੀਤੀ ਜਾਵੇਗੀ।

ਉੱਥੇ ਹੀ ਡੇਰੇ ਦੇ ਸੂਤਰਾਂ ਹਵਾਲੇ ਮਿਲੀ ਜਾਣਕਾਰੀ ਮੁਤਾਬਕ ਰਿਹਾਇਸ਼ ਸਬੰਧੀ ਪੂਰੀ ਜਾਣਕਾਰੀ ਦੇ ਲਈ ਸਥਾਨਕ ਸੰਗੀਤ ਸੈਕਰੇਟਰੀ ਆ ਐੱਨ ਆਰ ਆਈ ਰਿਹਾਇਸ਼ ਸੈਕਟਰੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਡੇਰੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਕਿਸੇ ਵੀ ਐੱਨ ਆਰ ਆਈ ਵੀਰ ਨੂੰ ਡੇਰੇ ਵਿਚ ਆਉਣ ਦੀ ਇਜਾਜ਼ਤ ਸਿਰਫ ਉਦੋਂ ਹੀ ਦਿੱਤੀ ਜਾਵੇਗੀ ਜਦੋਂ ਉਹ ਵਿਅਕਤੀਗਤ ਰੂਪ ਤੇ ਨਾਲ ਨਾਮਦਾਨ ਲੈਣ ਦਾ ਚਾਹਵਾਨ ਹੋਣ। ਨਾਲ ਹੀ ਉਸ ਨੂੰ ਰਿਹਾਇਸ਼ ਤੇ ਲਈ ਐਡਵਾਂਸ ਵਿਚ ਅਰਜ਼ੀ ਦੇਣੀ ਹੋਵੇਗੀ। ਇਹ ਸੱਦਾ ਸਿਰਫ਼ ਨਾਮਦਾਨ ਦੇ ਚਾਹਵਾਨਾਂ ਦੇ ਰਹੀ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੋਸਤਾਂ ਜਾਂ ਆਮ ਸੰਗਤਾਂ ਦੇ ਲਈ ਨਹੀਂ ਹੈ। ਉਨ੍ਹਾਂ ਐੱਨ ਆਰ ਆਈ ਵੀਰਾਂ ਦੇ ਲਈ ਬਹੁਤ ਹੀ ਖੁਸ਼ੀ ਵਾਲੀ ਖ਼ਬਰ ਹੈ ਜੋ ਰਾਧਾਸਵਾਮੀ ਡੇਰੇ ਤੋ ਨਾਮਦਾਨ ਲੈਣਾ ਚਾਹੁੰਦੇ ਹਨ, ਕਿਉਂਕਿ ਹੁਣ ਇਸ ਦੇ ਲਈ ਉਹ ਆਨਲਾਈਨ ਰਜਿਸਟ੍ਰੇਸ਼ਨ ਪਹਿਲਾਂ ਕਰਵਾ ਸਕਦੇ ਹਨ।

Get the latest update about punjab news, check out more about truescoop, seeking nominations Dera Beas, big announcement & Dera Beas

Like us on Facebook or follow us on Twitter for more updates.