ਟੈਂਕੀ 'ਤੇ ਚੜ੍ਹਨ ਵਾਲਿਆਂ ਨੂੰ ਚੰਨੀ ਦੀ ਚਿਤਾਵਨੀ: ਕਿਹਾ- ਅਜਿਹਾ ਕਰਨ ਵਾਲਿਆਂ 'ਤੇ ਦਰਜ ਹੋਣਗੇ ਪੁਲਸ ਕੇਸ

ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਸ਼ਨੀਵਾਰ ਨੂੰ ਪਹਿਲੀ ਵਾਰ ਬਰਨਾਲਾ ਪਹੁੰਚੇ। ਬਰਨਾਲਾ, ਤਪਾ ਅਤੇ ਮਹਿਲ ਕਲਾਂ...

ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਸ਼ਨੀਵਾਰ ਨੂੰ ਪਹਿਲੀ ਵਾਰ ਬਰਨਾਲਾ ਪਹੁੰਚੇ। ਬਰਨਾਲਾ, ਤਪਾ ਅਤੇ ਮਹਿਲ ਕਲਾਂ ਵਿਚ ਪ੍ਰੋਗਰਾਮ ਲਈ ਪੁੱਜੇ ਚੰਨੀ ਦਾ ਵੱਖ-ਵੱਖ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਵੱਲੋਂ ਵਿਰੋਧ ਕੀਤਾ ਗਿਆ। ਮਹਿਲ ਕਲਾਂ ਵਿੱਚ ਜਿਵੇਂ ਹੀ ਚੰਨੀ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਪੰਡਾਲ ਵਿੱਚ ਬੈਠੇ ਬੇਰੁਜ਼ਗਾਰ ਅਧਿਆਪਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੌਕੇ ’ਤੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਤੁਰੰਤ ਪੰਡਾਲ ਵਿਚੋਂ ਬਾਹਰ ਕੱਢਿਆ। ਇਸ ਤੋਂ ਬਾਅਦ ਚੰਨੀ ਨੇ ਸਟੇਜ ਤੋਂ ਇਸ ਤਰ੍ਹਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ।

ਸੀਐਮ ਚੰਨੀ ਨੇ ਸਟੇਜ ਤੋਂ ਐਲਾਨ ਕੀਤਾ ਕਿ ਹੁਣ ਟੈਂਕੀ 'ਤੇ ਚੜ੍ਹ ਕੇ ਪ੍ਰਦਰਸ਼ਨ ਕਰਨ ਜਾਂ ਇਸ ਤਰ੍ਹਾਂ ਪ੍ਰੋਗਰਾਮ 'ਚ ਵਿਘਨ ਪਾਉਣ ਵਾਲਿਆਂ 'ਤੇ ਕੇਸ ਦਰਜ ਕੀਤੇ ਜਾਣਗੇ। ਪ੍ਰਦਰਸ਼ਨਕਾਰੀਆਂ ਨੂੰ ਆ ਕੇ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਅਜਿਹੇ ਪ੍ਰਦਰਸ਼ਨ ਨਹੀਂ। ਚੰਨੀ ਨੇ ਕਿਹਾ ਕਿ ਟਾਵਰ 'ਤੇ ਚੜ੍ਹ ਕੇ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਜਾ ਸਕਦਾ।

ਚੰਨੀ ਨੇ ਕਿਹਾ ਕਿ ਪਿਛਲੇ ਮੁੱਖ ਮੰਤਰੀ ਨੀਂਦ ਤੋਂ ਨਹੀਂ ਜਾਗੇ, ਪਰ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਤੋਂ ਬਾਅਦ ਉਹ ਅੱਜ ਤੱਕ ਨਹੀਂ ਸੁੱਤੇ। ਪ੍ਰਦਰਸ਼ਨਕਾਰੀ ਜਾਂ ਆਮ ਲੋਕ ਜਦੋਂ ਚਾਹੁਣ ਉਸ ਦੇ ਦਰਬਾਰ ਵਿਚ ਆ ਕੇ ਆਪਣੇ ਮਸਲੇ ਹੱਲ ਕਰਵਾ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ 10 ਹਜ਼ਾਰ ਦੀ ਭੀੜ 'ਚ 10 ਲੋਕ ਆ ਕੇ ਅਜਿਹਾ ਕਰਦੇ ਹਨ ਤਾਂ ਉਨ੍ਹਾਂ 'ਤੇ ਕੇਸ ਦਰਜ ਕੀਤੇ ਜਾਣਗੇ।

ਦਰਅਸਲ ਚੰਨੀ ਦੇ ਦੌਰੇ ਦੌਰਾਨ ਬਰਨਾਲਾ, ਮਹਿਲਕਲਾਂ ਅਤੇ ਤਪਾ ਮੰਡੀ ਵਿੱਚ ਬੇਰੁਜ਼ਗਾਰ ਅਧਿਆਪਕਾਂ, ਆਂਗਣਵਾੜੀ ਵਰਕਰਾਂ, ਐਨਐਚਐਮ ਅਤੇ ਹੋਰ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੇ ਪ੍ਰਦਰਸ਼ਨ ਕੀਤਾ। ਇਹ ਨਰਾਜ਼ਗੀ ਚੰਨੀ ਦੇ ਭਾਸ਼ਣ ਤੋਂ ਝਲਕਦੀ ਸੀ।

ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜਦੋਂ cm ਚੰਨੀ ਬਰਨਾਲਾ ਜ਼ਿਲ੍ਹੇ 'ਚ ਟਾਵਰ 'ਤੇ ਚੜ੍ਹਨ ਵਾਲਿਆਂ ਨੂੰ ਪੁਲਸ ਕੇਸ ਦੀ ਚਿਤਾਵਨੀ ਦੇ ਰਹੇ ਸਨ, ਉਸੇ ਸਮੇਂ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਇੱਕ ਸਾਲ ਤੋਂ ਮੋਹਾਲੀ 'ਚ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ  ਵਿਚਕਾਰ ਮੌਜੂਦ ਸਨ। ਦਿੱਲੀ ਤੋਂ ਇਨ੍ਹਾਂ ਅਧਿਆਪਕਾਂ ਨੂੰ ਮਿਲਣ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਕੇਜਰੀਵਾਲ ਨੇ ਕਿਹਾ ਕਿ ਜੇਕਰ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਅਧਿਆਪਕਾਂ ਨੂੰ ਮੌਕਾ ਦਿੱਤਾ ਜਾਵੇ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਸ਼ਨੀਵਾਰ ਨੂੰ ਵਿਧਾਇਕ ਹੋਸਟਲ ਨੇੜੇ ਟੀਵੀ ਟਾਵਰ 'ਤੇ ਚੜ੍ਹੇ ਅਧਿਆਪਕ ਨੂੰ ਮਿਲਣ ਲਈ ਚੰਡੀਗੜ੍ਹ ਪੁੱਜੇ। 

Get the latest update about Local news, check out more about Punjab news, teacher protest punjab, aap party & sukhbir badal

Like us on Facebook or follow us on Twitter for more updates.