ਮਾਝੇ ਦੇ ਇਕ ਜ਼ਿਲ੍ਹੇ 'ਚ ਤਾਇਨਾਤ DC ਦੀ ਜਲੰਧਰ ਪੋਸਟਿੰਗ ਹੋਣ ਦੀ ਸੰਭਾਵਨਾ, ਪਤਨੀ ਨੂੰ ਵੀ ਮਿਲ ਸਕਦੀ ਹੋ ਵੱਡੀ ਪੋਸਟਿੰਗ

ਪੰਜਾਬ ਸਰਕਾਰ ਆਉਣ ਵਾਲੇ ਕੁਝ ਦਿਨਾਂ 'ਚ ਵੱਡਾ ਪ੍ਰਸ਼ਾਸਨੀ ਫੇਰਬਦਲ ਕਰਨ ਜਾ ਰਹੀ...


ਜਲੰਧਰ— ਪੰਜਾਬ ਸਰਕਾਰ ਆਉਣ ਵਾਲੇ ਕੁਝ ਦਿਨਾਂ 'ਚ ਵੱਡਾ ਪ੍ਰਸ਼ਾਸਨੀ ਫੇਰਬਦਲ ਕਰਨ ਜਾ ਰਹੀ ਹੈ। ਇਸ ਫੇਰਬਦਲ 'ਚ ਕਈ ਆਈ.ਏ.ਐੱਸ ਅਤੇ ਪੀ.ਸੀ.ਐੱਸ ਅਫਸਰਾਂ ਦੇ ਤਬਾਦਲੇ ਹੋਣ ਦੀ ਚਰਚਾ ਹੈ। ਪੰਜਾਬ ਦੇ ਕਈ ਆਈ.ਏ.ਐੱਸ ਅਫਸਰ ਕੇਂਦਰ 'ਚ ਡੈਪੁਟੇਸ਼ਨ 'ਚ ਜਾ ਰਹੇ ਹਨ। ਇਸ ਕਰਕੇ ਇਹ ਫੇਰਬਦਲ ਹੋਣਾ ਜ਼ਰੂਰੀ ਹੈ। ਭਰੋਸੇਮੰਦ ਸੂਤਰਾਂ ਦਾ ਕਹਿਣਾ ਹੈ ਕਿ ਮਾਝੇ ਦੇ ਇਕ ਜ਼ਿਲ੍ਹੇ 'ਚ ਤਾਇਨਾਤ ਡੀ.ਸੀ ਦੀ ਜਲੰਧਰ ਪੋਸਟਿੰਗ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੇ ਪਤਨੀ ਨੂੰ ਵੀ ਜਲੰਧਰ ਵੱਡੀ ਪੋਸਟਿੰਗ ਮਿਲ ਸਕਦੀ ਹੈ। ਇਸ ਦੀਆਂ ਲਿਸਟਾਂ ਵੀ ਤਿਆਰ ਹੋ ਰਹੀਆਂ ਹਨ। ਇਨ੍ਹਾਂ 'ਚ ਕਈ ਡੀ.ਸੀ ਅਤੇ ਹੋਰ ਅਫ਼ਸਰ ਦੀ ਤਾਇਨਾਤੀ ਬਦਲੀ ਜਾਵੇਗੀ। ਜ਼ਿਕਰਯੋਗ ਹੈ ਕਿ ਅਫਸਰਾਂ ਦੇ ਕੰਮ ਦੀ ਸਮੀਖਿਆ ਕਰਨ ਲਈ ਇਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ, ਜੋ ਇਹ ਦੇਖੇਗੀ ਕਿ ਜ਼ਿਲ੍ਹਿਆ ਦੇ ਤਾਇਨਾਤ ਅਫ਼ਸਰ ਆਪਣਾ ਕੰਮ ਕਿਵੇਂ ਕਰਦੀ ਹੈ ਅਤੇ ਉਹ ਲੋਕਾਂ ਨੂੰ ਕਿਵੇਂ ਮਿਲਦੇ ਹਨ। ਇਸ ਆਧਾਰ 'ਤੇ ਹੀ ਇਨ੍ਹਾਂ ਅਫਸਰਾਂ ਨੂੰ ਤਾਇਨਾਤ ਕੀਤਾ ਜਾਵੇਗਾ।

10 IAS ਤੇ 3 PCS ਅਫ਼ਸਰਾਂ ਦੇ ਤਬਾਦਲੇ, IAS ਕੁਲਵੰਤ ਸਿੰਘ ਬਣੇ ਫਿਰੋਜ਼ਪੁਰ ਦੇ ਨਵੇਂ DC

ਫਾਜ਼ਿਲਕਾ ਦੇ ਡੀ.ਸੀ ਦੇ ਤਬਾਦਲੇ ਪਿੱਛੇ ਵੀ ਇਹੀ ਕਾਰਨ ਮੰਨਿਆ ਗਿਆ ਹੈ ਕਿ ਉਨ੍ਹਾਂ ਦੇ ਕੰਮ ਦੀ ਸਮੀਖਿਆ ਕੀਤੀ ਗਈ ਸੀ, ਜਿਸ ਕਰਕੇ ਉਨ੍ਹਾਂ ਦਾ ਤਬਾਦਲਾ ਕੀਤਾ ਗਿਆ ਹੈ।  ਇਹ ਵੀ ਚਰਚਾ ਹੈ ਕਿ ਜਲੰਧਰ ਦੇ ਇਕ ਆਲਾ ਅਫਸਰ ਦਾ ਤਬਾਦਲਾ ਲੁਧਿਆਣਾ ਹੋ ਰਿਹਾ ਹੈ।

ਪੂਰੀ ਰਾਤ ਲਾਸ਼ 'ਤੇ ਲੰਘਦੇ ਰਹੇ ਵਾਹਨ, ਪੁਲਸ ਨੇ ਇੰਝ ਇਕੱਠੇ ਕੀਤੇ ਮਾਂਸ ਦੇ ਟੁੱਕੜੇ

Get the latest update about Punjab Government, check out more about Officers Transfer, Ludhiana Officers, News In Punjabi & Jalandhar Officers

Like us on Facebook or follow us on Twitter for more updates.