ਅੱਖਾ ਤੋ ਸੱਖਣੀ ਅੰਮ੍ਰਿਤਸਰ ਦੀ ਅਮਨਦੀਪ ਕੌਰ ਦੇ ਖੁੱਲੇ ਭਾਗ, ਹਰਦੀਪ ਸਿੰਘ ਨਾਮ ਦੇ ਗੁਰਸਿੱਖ ਨੇ ਫੜਿਆਂ ਹੱਥ, ਦੋਹਾਂ 'ਚ ਖੁਸ਼ੀ ਦੀ ਲਹਿਰ, ਵਾਹਿਗੁਰੂ ਦਾ ਕੀਤਾ ਸ਼ੁਕਰਾਨਾ

ਅੰਮ੍ਰਿਤਸਰ:-ਕਹਿਦੇ ਹਨ ਕਿ ਪਰਮਾਤਮਾ ਕਿਸ ਰੂਪ ਵਿਚ ਆ ਕੇ ਕਿਸੇ ਦੀ ਬਾਂਹ ਫੜ ਲੈਂਦਾ ਹੈ ਕਿਸੇ ਨੂੰ ਪਤਾ ਹੀ ਨਹੀਂ ਚਲਦਾ ਅਜਿਹਾ ਹੀ ਕੁਝ ਹੋਇਆ ...........

ਅੰਮ੍ਰਿਤਸਰ:-ਕਹਿਦੇ ਹਨ ਕਿ ਪਰਮਾਤਮਾ ਕਿਸ ਰੂਪ ਵਿਚ ਆ ਕੇ ਕਿਸੇ ਦੀ ਬਾਂਹ ਫੜ ਲੈਂਦਾ ਹੈ ਕਿਸੇ ਨੂੰ ਪਤਾ ਹੀ ਨਹੀਂ ਚਲਦਾ ਅਜਿਹਾ ਹੀ ਕੁਝ ਹੋਇਆ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੌਡ ਦੀ ਅਮਨਦੀਪ ਕੌਰ ਨਾਲ ਅਖਾਂ ਤੌ ਸੱਖਣੀ ਅਮਨਦੀਪ ਕੌਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸਦਾ ਵਿਆਹ ਕਿਸੇ ਨਾਲ ਹੋਵੇਗਾ ਅਤੇ ਉਸਨੂੰ ਇਹਨਾ ਮਾਨ ਸਤਿਕਾਰ ਕਰਨ ਵਾਲਾ ਜੀਵਨ ਸਾਥੀ ਮਿਲ ਪਾਵੇਗਾ। 

ਪਰ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਹਰਦੀਪ ਸਿੰਘ ਵਲੌ ਜਦੌ ਇਸ ਲੜਕੀ ਦੀ ਵੀਡੀਓ ਸ਼ੌਸ਼ਲ ਮੀਡੀਆ ਤੇ ਵੇਖੀ ਤਾ ਉਸਨੂੰ ਇਸ ਲੜਕੀ ਨੂੰ ਅਪਣਾਉਣ ਬਾਰੇ ਮਨ ਬਣਾ ਇਸ ਨਾਲ ਗੁਰੂ ਮਰਿਯਾਦਾ ਨਾਲ ਵਿਆਹ ਕਰਵਾ ਲਿਆ ਅਤੇ ਉਸਨੂੰ ਪੂਰੇ ਮਾਨ ਸਤਿਕਾਰ ਨਾਲ ਅਪਣਾਇਆ।

ਇਸ ਸੰਬਧੀ ਗੱਲਬਾਤ ਕਰਦਿਆਂ ਗੁਰਸਿੱਖ ਨੋਜਵਾਨ ਹਰਦੀਪ ਸਿੰਘ ਨੇ ਕਿਹਾ ਕਿ ਉਹਨਾ ਵਲੋਂ ਜਦੋਂ ਸ਼ੌਸ਼ਲ ਮੀਡੀਆ ਤੇ ਇਸ ਲੜਕੀ ਬਾਰੇ ਸੁਣਿਆ ਤਾ ਉਹਨਾ ਉਸੇ ਵੇਲੇ ਮਨ ਬਣਾ ਲਿਆ ਕਿ ਉਹ ਇਸ ਲੜਕੀ ਨਾਲ ਵਿਆਹ ਕਰਨਗੇ। ਅੱਖਾ ਦੀ ਰੋਸ਼ਨੀ ਨਾ ਹੋਣਾ ਹੀ ਸਭ ਕੁੱਝ ਨਹੀ ਹੈ। ਸਗੋ ਉਸ ਇਨਸਾਨ ਦੀ ਚੰਗਿਆਈ ਨੂੰ ਵੇਖ ਮੈ ਉਸ ਵੱਲ ਆਕਰਸ਼ਿਤ ਹੋਇਆ ਹਾਂ ਅਮਨਦੀਪ ਜੋ ਕਿ ਪੋਸਟ ਗਰੈਜੂਏਟ ਦੀ ਪੜਾਈ ਕਰ ਰਹੀ ਹੈ ਅਤੇ ਹਰ ਕੰਮ ਵਿਚ ਪਰਪੱਕ ਹੈ ਜਿਸਨੂੰ ਅਪਣਾ ਕੇ ਬਹੁਤ ਹੀ ਮਾਨ ਮਹਿਸੂਸ ਕਰ ਰਿਹਾ ਹਾਂ।

ਇਸ ਸੰਬਧੀ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਦਸਿਆ ਕਿ ਇਹ ਸਭ ਵਾਹਿਗੁਰੂ ਦੀ ਮਹਿਮਾ ਹੈ ਉਸਦੀ ਕਿਰਪਾ ਸਦਕਾ ਮੈਨੂੰ ਹਰਦੀਪ ਸਿੰਘ ਵਰਗਾ ਜੀਵਨ ਸਾਥੀ ਮਿਲਿਆ ਹੈ ਜੌ ਮੈਨੂੰ ਅਪਣਾ ਕੇ ਬਹੁਤ ਹੀ ਮਾਨ ਦੇ ਰਹੇ ਹਨ। ਇਸ ਮੋਕੇ ਉਹ ਵਾਹਿਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਕਰ ਰਹੇ ਹਾਂ।

Get the latest update about thanking God, check out more about Gursikh named Hardeep Singh, turescoopnews, truescoop & deprived of eyes

Like us on Facebook or follow us on Twitter for more updates.