ਉਮਰਾਨੰਗਲ ਨੇ ਦਿੱਤੀ ਨਾਰਕੋਂ ਟੈਸਟ ਲਈ ਸਹਿਮਤੀ ,ਕਿਹਾ ਕੁੰਵਰ ਵਿਜੈ ਪ੍ਰਤਾਪ ਦਾ ਵੀ ਹੋਣਾ ਚਾਹੀਦਾ ਹੈ ਟੈਸਟ

ਫਰੀਦਕੋਟ: ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਨਵੀਂ ਬਣੀ SIT ਦੇ ਕਹਿਣ 'ਤੇ ਨਾਮਜ਼ਦ ਹੋਏ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ..............

ਫਰੀਦਕੋਟ: ਕੋਟਕਪੂਰਾ ਗੋਲੀਕਾਂਡ ਮਾਮਲੇ ’ਚ  ਨਵੀਂ ਬਣੀ SIT ਦੇ ਕਹਿਣ 'ਤੇ ਨਾਮਜ਼ਦ ਹੋਏ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੇ ਅੱਜ ਅਦਾਲਤ ਵਿਚ ਪੇਸ਼ ਹੋ ਕੇ ਨਾਰਕੋ ਟੈਸਟ ਲਈ ਆਪਣੀ ਲਿਖਤੀ ਰਜ਼ਾਮੰਦੀ ਦਿੱਤੀ ਹੈ। ਦੱਸ ਦਈਏ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਬਣੀ ਨਵੀਂ SIT ਵਲੋਂ ਸਾਬਕਾ ਡੀ.ਜੀ. ਪੀ. ਸੁਮੇਧ ਸੈਣੀ, ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਅਤੇ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਦੇ ਨਾਰਕੋ ਟੈਸਟ ਦੀ ਇਜਾਜ਼ਤ ਲੈਣ ਲਈ ਦਿੱਤੀ ਦਰਖ਼ਾਸਤ ’ਤੇ ਸੁਮੇਧ ਸੈਣੀ ਅਤੇ ਚਰਨਜੀਤ ਸ਼ਰਮਾ ਨੇ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਜਦਕਿ ਆਈ. ਜੀ. ਪਰਮਰਾਜ ਉਮਰਾਨੰਗਲ ਵਲੋਂ ਆਪਣੀ ਸਹਿਮਤੀ ਜਤਾਈ ਗਈ ਸੀ। 

ਇਸ ਦੇ ਚੱਲਦੇ ਉਹ ਅੱਜ ਅਦਾਲਤ ’ਚ ਪੇਸ਼ ਹੋਏ ਅਤੇ ਆਪਣੇ ਵਕੀਲ ਰਾਹੀਂ ਅਦਾਲਤ ਨੂੰ ਆਪਣੀ ਮਰਜ਼ੀ ਦੱਸ ਕੇ ਰਜ਼ਾਮੰਦੀ ਪੱਤਰ ਦਰਜ ਕਰਵਾ ਦਿੱਤਾ। ਅੱਜ ਉਮਰਾਨੰਗਲ ਮੀਡੀਆ ਸਾਹਮਣੇ ਆਏ। ਪਹਿਲੀ ਵਾਰ ਮੀਡੀਆ ਸਾਹਮਣੇ ਬੋਲਦਿਆਂ ਉਮਰਾਨੰਗਲ ਨੇ ਕਿਹਾ ਕਿ ਮੇਰੇ ਵੱਲੋਂ ਸ਼ੁਰੂ ਤੋਂ ਹੀ ਹਰ ਜਾਂਚ ਟੀਮ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਅਤੇ ਮੈਂ ਅੱਗੇ ਵੀ ਸਹਿਯੋਗ ਦੇਵਾਗਾ।

ਉਮਰਾਨੰਗਲ ਨੇ ਕਿਹਾ ਕਿ ਉਨ੍ਹਾਂ ਹੁਣ ਵੀ SIT ਦੀ ਮੰਗ ’ਤੇ ਨਾਰਕੋ ਟੈਸਟ ਲਈ ਸਹਿਮਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਜਿੰਨੀ ਮਰਜੀ ਵਾਰ ਨਾਰਕੋ ਟੈਸਟ ਕਰਵਾ ਲਓ। ਉਨ੍ਹਾਂ ਨੇ ਅੱਗੇ ਕਿਹਾ ਕੁੰਵਰ ਵਿਜੈ ਪ੍ਰਤਾਪ ਦਾ ਵੀ ਨਾਰਕੋ ਟੈਸਟ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ 'ਤੇ ਆਰੋਪ ਲਗਾਇਆ ਕਿ ਉਹਨਾਂ ਵੱਲੋਂ ਨਿੱਜੀ ਰੰਜਿਸ਼ ਦੇ ਚੱਲਦੇ ਮੇਰੇ ਨਾਲ ਇਹ ਵਿਹਾਰ ਕੀਤਾ ਗਿਆ ਹੈ।  ਮੈ ਬੇਸੂਰ ਹਾਂ। ਉਨ੍ਹਾਂ ਨੇ ਕਿਹਾ ਕਿ ਮੈ SIT  ਨੂੰ ਪੂਰਾ ਸਹਿਯੋਗ ਦੇਵੇਗਾ। 


Get the latest update about truescoop, check out more about truescoop news, agrees to narcotics, punjab & paramraj umranangal

Like us on Facebook or follow us on Twitter for more updates.