BSF ਦੇ ਵਧਾਏ ਗਏ ਅਧਾਰ ਖੇਤਰ ਨੂੰ ਲੈਕੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਕੀਤੀ ਨਿਖੇਦੀ

ਕੇਂਦਰ ਸਰਕਾਰ ਵੱਲੋਂ ਬੀਐਸਐਫ ਦੇ ਵਧਾਏ ਗਏ ਅਧਾਰ ਖੇਤਰ ਨੂੰ ਲੈਕੇ ਸਰਹੱਦੀ ਜਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ...

ਕੇਂਦਰ ਸਰਕਾਰ ਵੱਲੋਂ ਬੀਐਸਐਫ ਦੇ ਵਧਾਏ ਗਏ ਅਧਾਰ ਖੇਤਰ ਨੂੰ ਲੈਕੇ ਸਰਹੱਦੀ ਜਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਕਿਸਾਨਾਂ ਨੇ ਇਸ ਫ਼ੈਸਲੇ ਨੂੰ ਲੈਕੇ ਕੇਂਦਰ ਸਰਕਾਰ ਦੀ ਕੜੇ ਸ਼ਬਦਾਂ ਵਿਚ ਨਿਖੇਦੀ ਕੀਤੀ। ਤੇ ਕਿਹਾ ਕਿ ਪਹਿਲਾਂ ਬੀਐਸਐਫ ਅਧਾਰ ਖੇਤਰ 15 ਕਿਲੋਮੀਟਰ ਦਾ ਸੀ ਪਰ ਅਜੇ ਤੱਕ ਕਦੇ ਵੀ ਬਾਰਡਰ ਤੋਂ ਅੱਗੇ ਬੀਐਸਐਫ ਦੇ ਜਵਾਨਾਂ ਦੀ ਜਰੂਰਤ ਨਹੀਂ ਪਈ। 

ਉਹਨਾਂ ਕਿਹਾ ਕਿ ਦੀਨਾਨਗਰ ਵਿਚ ਹੋਏ ਅਤਵਾਦੀ ਹਮਲੇ ਦੌਰਾਨ ਵੀ ਪੰਜਾਬ ਪੁਲਸ ਦੇ ਜਵਾਨਾਂ ਵਲੋਂ ਅਪ੍ਰੇਸ਼ਨ ਕਰ ਅੱਤਵਾਦੀਆਂ ਨੂੰ ਮਾਰਿਆ ਗਿਆ ਸੀ ਉਸ ਸਮੇਂ ਵੀ ਭਾਰਤੀ ਫੌਜ ਦੇ ਜਵਾਨਾਂ ਦੀ ਜ਼ਰੂਰਤ ਨਹੀਂ ਪਈ ਸੀ। ਇਸ ਲਈ ਕੇਂਦਰ ਸਰਕਾਰ ਆਪਣੇ ਫਾਇਦੇ ਲਈ ਇਹੋ ਜਿਹੇ ਕਾਨੂੰਨ ਬਣਾ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੀ ਹੈ ਤੇ ਪੰਜਾਬ ਵਿਚ ਐਮਰਜੈਂਸੀ ਲਗਾਉਣਾ ਚਾਹੁੰਦੀ ਹੈਂ। 

Get the latest update about truescoop news, check out more about pathankot, Border District Gurdaspur, Central Government Over Increased Base Area Of BSF & punjab

Like us on Facebook or follow us on Twitter for more updates.