ਵੱਡੀ ਖਬਰ: ਪਟਿਆਲਾ 'ਚ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ 'ਚੋ 2 ਨੇ ਭਾਖੜਾ ’ਚ ਮਾਰੀ ਛਾਲ

ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਤਿੰਨ ਮਹੀਨਿਆਂ ਤੋਂ ਪਟਿਆਲਾ ਪੱਕਾ ਧਰਨਾ ਲਗਾ ਕੇ ਬੈਠੇ ਹੋਏ 2364 ਈਟੀਟੀ ਸਲ਼ੈਕਟਿਡ .............

ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਤਿੰਨ ਮਹੀਨਿਆਂ ਤੋਂ ਪਟਿਆਲਾ ਪੱਕਾ ਧਰਨਾ ਲਗਾ ਕੇ ਬੈਠੇ ਹੋਏ 2364 ਈਟੀਟੀ ਸਲ਼ੈਕਟਿਡ ਅਧਿਆਪਕਾਂ ਵਲੋਂ ਸਰਕਾਰ ਦੀ ਅਣਦੇਖੀ ਅਤੇ ਟਾਲ ਮਟੋਲ ਕਰਕੇ ਅੱਜ ਪਟਿਆਲਾ ਵਿਖੇ ਸੂਬਾ ਪੱਧਰੀ ਇਕੱਠ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਮਜਬੂਰ ਹੋਏ ਅਧਿਆਪਕਾਂ ਵਲੋਂ ਭਾਖੜਾ ਵੱਲ ਰੁੱਖ ਕਰ ਲਿਆ ਅਤੇ ਸਰਕਾਰ ਦੇ ਲਾਰਿਆਂ ਤੋਂ ਅੱਕੇ ਦੋ ਅਧਿਆਪਕਾਂ ਵੱਲੋਂ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ।

 ਪੁਲਸ ਵੱਲੋਂ ਕੀਤੀ ਫੌਰੀ ਕਾਰਵਾਈ ਸਦਕਾ ਗੋਤਾਖੋਰਾਂ ਨੇ ਦੋਵਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ। ਜਾਣਕਾਰੀ ਅਨੁਸਾਰ ਈਟੀਟੀ ਟੈਟ ਪਾਸ ਅਧਿਆਪਕ ਰੋਸ ਮਾਰਚ ਕਰਦੇ ਹੋਏ ਸੰਗਰੂਰ ਰੋਡ ’ਤੇ ਸਥਿਤ ਪਸਿਆਣਾ ਦੇ ਭਾਖੜਾ ਪੁਲ ’ਤੇ ਪਹੁੰਚੇ। ਜਿਥੇ ਉਹ ਧਰਨਾ ਮਾਰ ਕੇ ਬੈਠ ਗਏ ਤੇ ਆਵਾਜਾਈ ਠੱਪ ਕਰ ਦਿੱਤੀ। ਇਸੇ ਦੌਰਾਨ ਦੋ ਅਧਿਆਪਕਾਂ ਨੇ ਭਾਖੜਾ ਵਿਚ ਛਾਲ ਮਾਰ ਦਿੱਤੀ। ਅਧਿਆਪਕਾਂ ਦਾ ਧਰਨਾ ਜਾਰੀ ਹੈ।

Get the latest update about two teachers, check out more about truescoop news, punjab, jumped in bhakra & patiala

Like us on Facebook or follow us on Twitter for more updates.