ਗੁਰਦਾਸਪੁਰ: ਪੰਜਾਬ ਪੁਲਿਸ ਆਪਣੀ ਇਮਾਨਦਾਰੀ ਡੀਓਟੀ ਤੋਂ ਵੱਧ ਹੋਰ ਚੀਜ ਲਈ ਚਰਚਾ ਚ ਬਣੀ ਰਹਿੰਦੀ ਹੈ। ਇਕ ਵਾਰ ਫੇਰ ਪੰਜਾਬ ਪੁਲਿਸ ਵਿਵਾਦਾਂ ਚ ਘਿਰਦੀ ਨਜ਼ਰ ਆ ਰਹੀ ਹੈ ਜਦੋ ਪੁਲਿਸ ਆਪਣੀ ਗਲਤੀ ਨੂੰ ਸਬੋਂ ਲਈ ਆਪ ਰਿਸ਼ਵਤ ਦੀ ਪੇਸ਼ਕਸ਼ ਕਰ ਰਹੀ ਹੈ। ਮਾਮਲਾ ਬਟਾਲਾ ਕਸਬੇ ਦਾ ਹੈ ਜਿਥੇ ਇੱਕ ਤੇਜ਼ ਰਫ਼ਤਾਰ ਪੁਲਿਸ ਕਾਰ ਨੇ ਦੋ ਸਕੇ ਭਰਾਵਾਂ ਨੂੰ ਕੁਚਲ ਦਿੱਤਾ। ਪੁਲਿਸ ਨੇ ਦੋਵਾਂ ਭਰਾਵਾਂ ਨੂੰ ਹਸਪਤਾਲ ਲਿਜਾਣ ਦੀ ਬਜਾਏ ਉਨ੍ਹਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਸਥਾਨਕ ਲੋਕਾਂ ਨੇ ਐਂਬੂਲੈਂਸ ਬੁਲਾ ਕੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ। ਮਾਮਲਾ ਥਾਣੇ ਪੁੱਜਾ ਤਾਂ ਹੁਣ ਦੋਵੇਂ ਜ਼ਖਮੀ ਭਰਾਵਾਂ 15 ਹਜ਼ਾਰ ਰੁਪਏ ਖਰਚਾ ਦੇਣ ਦੀ ਪੇਸ਼ਕਸ਼ ਕੀਤੀ ਗਈ। ।
ਜਾਣਕਾਰੀ ਮੁਤਾਬਿਕ ਇਹ ਘਟਨਾ ਦੇਰ ਰਾਤ ਬਟਾਲਾ ਦੇ ਆਰ.ਐੱਲ.ਬਾਵਾ ਕਾਲਜ ਨੂੰ ਜਾਂਦੀ ਸੜਕ 'ਤੇ ਵਾਪਰੀ ਸੀ। ਜਿਥੇ ਪਿੰਡ ਅਮਰਪੁਰਾ ਦੇ ਦੋ ਭਰਾ ਹਰਜੋਤ ਸਿੰਘ ਅਤੇ ਸਤਪਾਲ ਸਿੰਘ ਕਿਸੇ ਕੰਮ ਲਈ ਬੱਸ ਸਟੈਂਡ ਵੱਲ ਗਏ ਹੋਏ ਸਨ। ਮੌਕੇ ’ਤੇ ਮੋਟਰਸਾਈਕਲ ’ਤੇ ਸਵਾਰ ਭਰਾਵਾਂ ਨੇ ਇਸ਼ਾਰਾ ਕਰਕੇ ਮੁੜਨ ਦਾ ਇਸ਼ਾਰਾ ਕੀਤਾ ਪਰ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਪੁਲੀਸ ਕਾਰ ਨੇ ਦੋਵਾਂ ਭਰਾਵਾਂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਾਰ ਤੋਂ ਹੇਠਾਂ ਉਤਰੇ ਪੁਲਿਸ ਮੁਲਾਜ਼ਮਾਂ ਨੇ ਦੋਵਾਂ ਭਰਾਵਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਜ਼ਬਰਦਸਤੀ ਉਨ੍ਹਾਂ ਦੀ ਗਲਤੀਹੋਣ ਦਾ ਇਲਜ਼ਾਮ ਲਗਾਉਣਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਲੋਕ ਵੀ ਇਕੱਠੇ ਹੋ ਗਏ ਅਤੇ ਜਦੋਂ ਆਮ ਲੋਕਾਂ ਵੱਲੋਂ ਦੋਵਾਂ ਭਰਾਵਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ ਤਾਂ ਪੁਲੀਸ ਮੁਲਾਜ਼ਮ ਮੌਕੇ ਤੋਂ ਭੱਜ ਗਏ। ਲੋਕਾਂ ਨੇ ਐਂਬੂਲੈਂਸ ਬੁਲਾ ਕੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ:-ਨਵਜੋਤ ਸਿੰਘ ਸਿੱਧੂ ਖਿਲਾਫ ਸੁਪਰੀਮ ਕੋਰਟ ਨੇ ਸੁਣਾਇਆ ਫੈਸਲਾ, 34 ਸਾਲ ਪੁਰਾਣੇ ਮਾਮਲੇ ਤੇ 1 ਸਾਲ ਕੈਦ ਦੀ ਸਜ਼ਾ
ਇਸ ਸਮੇ ਦੋਵਾਂ ਭਰਾਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਕ ਨੂੰ ਅੰਦਰੂਨੀ ਸੱਟਾਂ ਲੱਗੀਆਂ ਹਨ ਅਤੇ ਦੂਜੇ ਦੀਆਂ ਹੱਡੀਆਂ ਟੁੱਟ ਗਈਆਂ ਹਨ ਪਰ ਪੁਲਿਸ ਇਨ੍ਹਾਂ ਦੋਵਾਂ ਭਰਾਵਾਂ ਦੀ ਜਾਨ ਦੀ ਕੀਮਤ 15 ਹਜ਼ਾਰ ਰੁਪਏ ਦੱਸ ਰਹੀ ਹੈ। ਮਾਮਲੇ ਦੀ ਸ਼ਿਕਾਇਤ ਥਾਣਾ ਬਟਾਲਾ ਪੁੱਜੀ ਹੈ। ਪੁਲਿਸ ਨੇ ਦੋਵਾਂ ਭਰਾਵਾਂ ਦੇ ਬਿਆਨ ਵੀ ਲੈ ਲਏ ਹਨ ਪਰ ਅਜੇ ਤੱਕ ਮਾਮਲਾ ਦਰਜ ਨਹੀਂ ਕੀਤਾ ਗਿਆ। ਦੋਵਾਂ ਭਰਾਵਾਂ ਨੂੰ 15 ਹਜ਼ਾਰ ਰੁਪਏ ਲੈ ਕੇ ਚੁੱਪ ਰਹਿਣ ਲਈ ਕਿਹਾ ਜਾ ਰਿਹਾ ਹੈ।
Get the latest update about gurdaspur news, check out more about punjab news, punjab police & batala police
Like us on Facebook or follow us on Twitter for more updates.