13000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜ੍ਹਿਆ ਗਿਆ ASI, ਸਟਿੰਗ ਅਪ੍ਰੇਸ਼ਨ ਤੋਂ ਬਾਅਦ ਸਸਪੈਂਡ

ਰਿਸ਼ਵਤ ਦੇਣ ਵਾਲਿਆਂ ਨੇ ਸਟਿੰਗ ਆਪ੍ਰੇਸ਼ਨ ਕਰਦੇ ASI ਦੀ ਵੀਡੀਓ ਬਣਾ ਲਈ, ਜਿਸ ਤੋਂ ਬਾਅਦ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ

ਪੰਜਾਬ ਵਿੱਚ ਰਿਸ਼ਵਤ ਖੋਰੀ ਨੂੰ ਨੱਥ ਪਾਉਣ ਲਈ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ (ਏਐਸਆਈ) ਬਲਵਿੰਦਰ ਸਿੰਘ ਨੂੰ ਕਾਰ ਦੀ ਡਿਲੀਵਰੀ ਦੇ ਬਦਲੇ 13,000 ਰੁਪਏ ਦੀ ਰਿਸ਼ਵਤ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਏਐਸਆਈ ਫਿਰੋਜ਼ਪੁਰ ਦੇ ਥਾਣਾ ਮੱਲਾਂਵਾਲਾ ਵਿੱਚ ਤਾਇਨਾਤ ਹੈ ਜੋਕਿ  ਲੜਾਈ-ਝਗੜੇ ਦੇ ਮਾਮਲੇ ਵਿੱਚ ਕਾਰ ਦੀ ਡਿਲੀਵਰੀ ਦੇ ਬਦਲੇ ਰਿਸ਼ਵਤ ਮੰਗ ਰਿਹਾ ਸੀ। ਰਿਸ਼ਵਤ ਦੇਣ ਵਾਲਿਆਂ ਨੇ ਸਟਿੰਗ ਆਪ੍ਰੇਸ਼ਨ ਕਰਦੇ ASI ਦੀ ਵੀਡੀਓ ਬਣਾ ਲਈ, ਜਿਸ ਤੋਂ ਬਾਅਦ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਕਿਸ਼ਨ ਸਿੰਘ ਵਾਸੀ ਕਮਾਲ ਵਾਲਾ ਨੇ ਦੱਸਿਆ ਕਿ 22 ਨਵੰਬਰ 2021 ਨੂੰ ਉਸ ਖ਼ਿਲਾਫ਼ ਲੜਾਈ ਝਗੜੇ ਦਾ ਕੇਸ ਦਰਜ ਹੋਇਆ ਸੀ। ਜਿਸ ਵਿੱਚ ਉਸਦੀ ਕਾਰ ਵੀ ਜ਼ਬਤ ਕਰ ਲਈ ਗਈ ਹੈ। 2-3 ਦਿਨ ਚੱਕਰ ਲਗਾਉਣ ਤੋਂ ਬਾਅਦ ਜਦੋਂ ਉਹ ਕਾਰ ਦੀ ਡਲਿਵਰੀ ਲੈਣ ਥਾਣੇ ਪੁੱਜੇ ਤਾਂ ਏ.ਐਸ.ਆਈ ਬਲਵਿੰਦਰ ਸਿੰਘ ਨੂੰ ਮਿਲਿਆ। ਜਿਸ ਤੋਂ ਬਾਅਦ  ASI ਨੇ ਉਨ੍ਹਾਂ ਤੋਂ 20 ਹਜ਼ਾਰ ਰੁਪਏ ਦੀ ਮੰਗ ਕੀਤੀ। ਜਿਸ ਵਿੱਚ ਆਪਣੇ ਲਈ 10 ਹਜ਼ਾਰ, ਐਸਐਚਓ ਲਈ 5 ਹਜ਼ਾਰ ਅਤੇ ਬਾਕੀ ਲਿਖਾਰੀ ਲਈ ਹੈ।

ਇਸ ਤੋਂ ਬਾਅਦ ਕਿਸ਼ਨ ਨੇ ਬਲਵਿੰਦਰ ਨਾਲ ਫ਼ੋਨ 'ਤੇ ਗੱਲ ਕੀਤੀ। ਜਿਸ ਵਿੱਚ ਉਸ ਨੇ ਆਪਣੇ ਲਈ 8 ਹਜ਼ਾਰ ਅਤੇ ਐੱਸ.ਐੱਚ.ਓ. ਲਈ 5 ਹਜ਼ਾਰ ਲੈਣ ਦੀ ਹਾਮੀ ਭਰੀ। ਉਸ ਨੇ ਇਸ ਦੀ ਕਾਲ ਰਿਕਾਰਡਿੰਗ ਅਤੇ ਪੈਸੇ ਦੇਣ ਦੀ ਵੀਡੀਓ ਵੀ ਬਣਾਈ। ਇਸ ਦੌਰਾਨ ਏਐਸਆਈ ਮੋਬਾਈਲ ਤੋਂ ਰਿਕਾਰਡਿੰਗ ਕਰਨ ਤੋਂ ਵੀ ਡਰਦਾ ਸੀ ਪਰ ਸ਼ਿਕਾਇਤਕਰਤਾ ਦੀ ਚਲਾਕੀ ਨਾਲ ਉਹ ਫਸ ਗਿਆ।

ਕਿਸ਼ਨ ਸਿੰਘ ਨੇ ਦੱਸਿਆ ਕਿ ਉਸ ਨੇ ਕਾਲ ਰਿਕਾਰਡਿੰਗ ਅਤੇ ਵੀਡੀਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ 9501200200 'ਤੇ ਭੇਜ ਦਿੱਤੀ ਹੈ। 22 ਅਗਸਤ ਨੂੰ ਭੇਜਣ ਦੇ ਬਾਵਜੂਦ 12 ਦਿਨ ਤੱਕ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਉਸ ਨੇ ਵੀਡੀਓ ਵਾਇਰਲ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੂੰ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ।

Get the latest update about punjab police asi, check out more about asi viral video

Like us on Facebook or follow us on Twitter for more updates.