ਨਸ਼ੇ 'ਤੇ ਨਕੇਲ ਕੱਸਣ ਨੂੰ ਲੈ ਕੇ ਪੰਜਾਬ ਪੁਲਸ ਦੀ ਵੱਡੀ ਅਸਫਲਤਾ, ਹੁਣ ਜੇਲ੍ਹਾਂ 'ਚ ਤਾਇਨਾਤ ਕੀਤੀ ਗਈ CRPF

ਪੰਜਾਬ 'ਚ ਹੁਣ ਤੱਕ ਕਈ ਨੌਜਵਾਨ-ਬੱਚੇ ਨਸ਼ਿਆਂ ਦੀ ਬਲੀ ਚੜ੍ਹ ਚੁੱਕੇ ਹਨ। ਇਸ ਦੇ ਸ਼ਿਕੰਜੇ ਤੋਂ ਕੁੜੀਆਂ ਵੀ ਨਹੀਂ ਬਚ ਸਕੀਆਂ। ਨੌਜਵਾਨ ਮੁੰਡਿਆਂ ਤੋਂ ਇਲਾਵਾ ਪਿਛਲੇ ਦਿਨੀਂ ਕਈ ਖਬਰਾਂ ਅਜਿਹੀਆਂ ਵੀ ਆਈਆਂ...

ਲੁਧਿਆਣਾ— ਪੰਜਾਬ 'ਚ ਹੁਣ ਤੱਕ ਕਈ ਨੌਜਵਾਨ-ਬੱਚੇ ਨਸ਼ਿਆਂ ਦੀ ਬਲੀ ਚੜ੍ਹ ਚੁੱਕੇ ਹਨ। ਇਸ ਦੇ ਸ਼ਿਕੰਜੇ ਤੋਂ ਕੁੜੀਆਂ ਵੀ ਨਹੀਂ ਬਚ ਸਕੀਆਂ। ਨੌਜਵਾਨ ਮੁੰਡਿਆਂ ਤੋਂ ਇਲਾਵਾ ਪਿਛਲੇ ਦਿਨੀਂ ਕਈ ਖਬਰਾਂ ਅਜਿਹੀਆਂ ਵੀ ਆਈਆਂ ਹਨ, ਜਿਸ 'ਚ ਪਤਾ ਲੱਗਾ ਹੈ ਕਿ ਕੁੜੀਆਂ ਵੀ ਨਸ਼ਿਆਂ ਦੀ ਬਲੀ ਚੜ੍ਹ ਚੁੱਕੀਆਂ ਹਨ। ਹੁਣ ਪੰਜਾਬ ਦੀਆਂ ਜੇਲ੍ਹਾਂ ਵੀ ਸੁਰੱਖਿਅਤ ਨਹੀਂ ਹਨ ਕਿਉਂਕਿ ਇੱਥੇ ਵੀ ਨਸ਼ਾ ਹੁਣ ਕੈਦੀਆਂ ਸ਼ਰੇਆਮ ਤੇ ਆਸਾਨੀ ਨਾਲ ਦਿੱਤਾ ਜਾ ਰਿਹਾ ਹੈ। ਪੰਜਾਬ ਦੀਆਂ ਸਭ ਤੋਂ ਵੱਡੀਆਂ ਜੇਲ੍ਹਾਂ 'ਚ ਸ਼ਾਮਲ ਲੁਧਿਆਣਾ ਕੇਂਦਰੀ ਜੇਲ੍ਹ ਦੀ ਸੁਰੱਖਿਆ ਲਈ ਸੀ.ਆਰ.ਪੀ.ਐੱਫ ਦੇ ਜਵਾਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਸੀ.ਆਰ.ਪੀ.ਐੱਫ ਦੇ ਜਵਾਨ ਡਿਓਢੀ ਤੋਂ ਲੈ ਕੇ ਮੁਲਾਕਾਤ ਰੂਮ ਦੇ ਨਾਲ ਨਾਲ ਜੇਲ੍ਹ ਦੇ ਹਾਈ ਸੁਰੱਖਿਆ ਜ਼ੋਨ 'ਚ ਵੀ ਤਾਇਨਾਤ ਰਹਿਣਗੇ। ਸਾਰੇ ਜਵਾਨ ਹਥਿਆਰਾਂ ਦੇ ਨਾਲ-ਨਾਲ ਹੋਰ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ। ਡਿਓਢੀ ਤੋਂ ਨਿਕਲਣ ਵਾਲੇ ਹਰ ਵਿਅਕਤੀ ਦੀ ਜਾਂਚ ਹੋਵੇਗੀ, ਭਾਵੇਂ ਉਹ ਜੇਲ੍ਹ ਦਾ ਮੁਲਾਜ਼ਮ ਹੀ ਕਿਉਂ ਨਾ ਹੋਵੇ।

ਟਰੂ ਸਕੂਪ ਰਾਹੀਂ ਜਾਣੋ ਜਲੰਧਰ ਵਿਖੇ ਟ੍ਰੈਵਲ ਏਜੰਟਾਂ 'ਤੇ ਈਡੀ ਵਲੋਂ ਕੀਤੀ ਗਈ ਰੇਡ ਦੇ ਅਹਿਮ ਖੁਲਾਸੇ

ਬਠਿੰਡਾ : ਬਠਿੰਡਾ ਜੇਲ੍ਹ ਸੁਪਰਡੈਂਟ ਬਲਵਿੰਦਰ ਸਿੰਘ ਨੇ ਦੱਸਿਆ ਕਿ 2100 ਕੈਦੀਆਂ ਦੀ ਸਮਰੱਥਾ ਵਾਲੀ ਇਸ ਜੇਲ੍ਹ 'ਚ ਪਹਿਲਾਂ ਤੋਂ ਸੁਰੱਖਿਆ ਲਈ ਤਾਇਨਾਤ ਮੁਲਾਜ਼ਮਾਂ ਦੇ ਨਾਲ-ਨਾਲ ਹੁਣ ਸੀ.ਆਰ.ਪੀ.ਐੱਫ ਦੇ ਜਵਾਨ ਵੀ ਡਿਊਟੀ ਨਿਭਾਉਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਵੇਲੇ ਜੇਲ੍ਹ 'ਚ 1785 ਕੈਦੀ ਹਨ। ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਕੰਪਨੀ ਪੁੱਜੀ ਹੈ, ਜਿਸ 'ਚ ਕੰਪਨੀ ਕਮਾਂਡਰ ਸਣੇ 64 ਜਵਾਨ ਸ਼ਾਮਲ ਹਨ। ਬਠਿੰਡਾ ਜੇਲ੍ਹ 'ਚ ਇਸ ਵੇਲੇ 37 ਗੈਂਗਸਟਰ ਹਨ ਜਿਨ੍ਹਾਂ ਨੂੰ ਵੱਖ-ਵੱਖ ਚਾਰ ਬੈਰਕਾਂ 'ਚ ਰੱਖਿਆ ਹੋਇਆ ਹੈ। ਬਠਿੰਡਾ ਜੇਲ੍ਹ ਦੀ ਨਵੀਂ ਸੁਰੱਖਿਆ ਦੇ ਪ੍ਰਬੰਧਾਂ ਨੇ ਪਹਿਲਾਂ ਤੋਂ ਤਾਇਨਾਤ ਮੁਲਾਜ਼ਮਾਂ ਦੀ ਭਰੋਸੇਯੋਗਤਾ 'ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।

ਪੰਜਾਬ 'ਚ ਬੇਰੁਜ਼ਗਾਰੀ ਦੀ ਮਾਰ, ਸਿੱਖਿਆ ਮੰਤਰੀ ਦੀ ਕੋਠੀ ਅੱਗੇ ਅਧਿਆਪਕਾਂ 'ਤੇ ਵਰ੍ਹੀਆਂ ਡਾਂਗਾਂ

ਅੰਮ੍ਰਿਤਸਰ : ਅੰਮ੍ਰਿਤਸਰ ਦੀ ਅਤਿ ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਦੀ ਸੁਰੱਖਿਆ ਅਤੇ ਨਿਗਰਾਨੀ ਦਾ ਪ੍ਰਬੰਧ ਅਗਲੇ ਦੋ ਤਿੰਨ ਦਿਨਾਂ ਵਿੱਚ ਸੀ.ਆਰ.ਪੀ.ਐੱਫ ਸਾਂਭ ਲਵੇਗੀ। ਫ਼ਿਲਹਾਲ ਸੀ.ਆਰ.ਪੀ.ਐੱਫ ਵਲੋਂ ਕੇਂਦਰੀ ਜੇਲ੍ਹ ਦੀ ਸਮੁੱਚੀ ਪ੍ਰਕਿਰਿਆ ਦੀ ਜਾਣਕਾਰੀ ਲੈ ਕੇ ਸਿਖਲਾਈ ਦਾ ਪ੍ਰੋਗਰਾਮ ਚੱਲ ਰਿਹਾ ਹੈ। ਕੇਂਦਰੀ ਜੇਲ੍ਹ ਦੇ ਸੁਪਰਡੈਂਟ ਅਰਸ਼ਦੀਪ ਸਿੰਘ ਗਿੱਲ ਨੇ ਦੱਸਿਆ ਕਿ ਸੀ.ਆਰ.ਪੀ.ਐੱਫ ਦੀ ਇਕ ਬਟਾਲੀਅਨ ਦਾ ਵੱਡਾ ਹਿੱਸਾ ਇੱਥੇ ਪੁੱਜ ਚੁੱਕਾ ਹੈ ਤੇ ਅਗਲੇ ਦੋ-ਤਿੰਨ ਦਿਨਾਂ 'ਚ ਸੀ.ਆਰ.ਪੀ.ਐੱਫ ਜੇਲ੍ਹ ਸੁਰੱਖਿਆ ਸਾਂਭ ਲਵੇਗੀ। ਜ਼ਿਕਰਯੋਗ ਹੈ ਕਿ ਜੂਨ ਮਹੀਨੇ 'ਚ ਕੇਂਦਰੀ ਜੇਲ੍ਹ ਲੁਧਿਆਣਾ 'ਚ ਹਵਾਲਾਤੀਆਂ ਤੇ ਕੈਦੀਆਂ ਨੇ ਹੰਗਾਮਾ ਕਰ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਜੇਲ੍ਹ 'ਚ ਸੀ.ਆਰ.ਪੀ.ਐੱਫ ਦੀ ਸੁਰੱਖਿਆ ਲਈ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਸੀ। ਇਸ ਨੂੰ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਸੀ ਤੇ ਮੰਗਲਵਾਰ ਨੂੰ ਸੀ.ਆਰ.ਪੀ.ਐੱਫ਼ ਦੀ ਇਕ ਬਟਾਲੀਅਨ ਲੁਧਿਆਣਾ ਦੀ ਕੇਂਦਰੀ ਜੇਲ੍ਹ ਪੁੱਜ ਗਈ।

ਕੈਨੇਡਾ 'ਚ ਜਲੰਧਰ ਦੀ ਪ੍ਰਭਲੀਨ ਦੇ ਕਤਲ ਕੇਸ 'ਤੇ ਪਿਤਾ ਦਾ ਬਿਆਨ, ਕਿਹਾ- ''ਕੀ ਕਸੂਰ ਸੀ ਮੇਰੀ ਧੀ ਦਾ''

3200 ਦੀ ਸਮਰੱਥਾ ਵਾਲੀ ਜੇਲ੍ਹ 'ਚ 3350 ਕੈਦੀ
ਜੇਲ੍ਹ ਸੁਪਰਡੈਂਟ ਰਾਜੀਵ ਅਰੋੜਾ ਨੇ ਦੱਸਿਆ ਕਿ ਇਸ ਸਮੇਂ ਜੇਲ੍ਹ ਪ੍ਰਸ਼ਾਸਨ ਕੋਲ 32 ਪੁਲਸ ਮੁਲਾਜ਼ਮ, 24 ਆਈ.ਆਰ.ਬੀ, 32 ਮੁਲਾਜ਼ਮ ਹੋਮਗਾਰਡ ਤੇ 52 ਮੁਲਾਜ਼ਮ ਪੈਸਕੋ ਮੌਜੂਦ ਹਨ। ਇਸ ਤੋਂ ਇਲਾਵਾ ਜੇਲ੍ਹ ਗਾਰਡ (102), ਹੈੱਡ ਵਾਰਡਰ 26 ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਸੀ.ਆਰ.ਪੀ.ਐੱਫ ਜਵਾਨਾਂ ਦੀ ਡਿਊਟੀ ਤਿੰਨ ਸ਼ਿਫ਼ਟਾਂ 'ਚ ਹੋਵੇਗੀ। ਲੁਧਿਆਣਾ ਜੇਲ੍ਹ ਦੇ ਸੁਪਰਡੈਂਟ ਰਾਜੀਵ ਅਰੋੜਾ ਨੇ ਦੱਸਿਆ ਕਿ ਜੇਲ੍ਹ ਦੀ ਸਮਰੱਥਾ 3200 ਕੈਦੀਆਂ ਦੀ ਹੈ ਪਰ ਇਸ ਸਮੇਂ ਜੇਲ੍ਹ ਦੇ ਅੰਦਰ ਕੁੱਲ 3350 ਕੈਦੀ ਤੇ ਹਵਾਲਾਤੀ ਹਨ। ਇਨ੍ਹਾਂ 'ਚ 13 ਗੈਂਗਸਟਰ ਤੇ 62 ਵੱਡੇ ਤਸਕਰ ਵੀ ਸ਼ਾਮਲ ਹਨ। 3350 ਕੈਦੀ ਤੇ ਹਵਾਲਾਤੀਆਂ 'ਚ 350 ਨਸ਼ਾ ਤਸਕਰੀ ਦੇ ਕੈਦੀ ਹਨ ਤੇ 850 ਨਸ਼ਾ ਤਸਕਰੀ ਦੇ ਮਾਮਲੇ 'ਚ ਹਵਾਲਾਤੀ ਹਨ।

Get the latest update about Punjab Prisons, check out more about True Scoop News, CRPF Punjab Police, News In Punjabi & Drug Addiction News

Like us on Facebook or follow us on Twitter for more updates.