ਹਾਕੀ ਟੂਰਨਾਮੈਂਟ ਦੀਆਂ ਟੀਮਾਂ ਹੋਈਆਂ ਛਿੱਤਰੋ-ਛਿੱਤਰੀ, ਪੰਜਾਬ ਪੁਲਸ ਦੀ ਹਾਕੀ ਟੀਮ 'ਤੇ ਲੱਗਾ 4 ਸਾਲ ਦਾ ਬੈਨ

ਪੰਜਾਬ ਪੁਲਸ ਦੀ ਹਾਕੀ ਟੀਮ ਉਪਰ ਚਾਰ ਸਾਲ ਲਈ ਬੈਨ ਲੱਗ ਗਿਆ ਹੈ। ਇਸ ਦੇ ਨਾਲ ਹੀ ਪੀ.ਐੱਨ.ਬੀ 'ਤੇ ਦੋ ਸਾਲ ਦੀ ਪਾਬੰਦੀ ਲਾਈ ਗਈ ਹੈ। ਸੋਮਵਾਰ ਨੂੰ ਦਿੱਲੀ ਵਿਖੇ 56ਵੇਂ ਨਹਿਰੂ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ...


ਚੰਡੀਗੜ੍ਹ— ਪੰਜਾਬ ਪੁਲਸ ਦੀ ਹਾਕੀ ਟੀਮ ਉਪਰ ਚਾਰ ਸਾਲ ਲਈ ਬੈਨ ਲੱਗ ਗਿਆ ਹੈ। ਇਸ ਦੇ ਨਾਲ ਹੀ ਪੀ.ਐੱਨ.ਬੀ 'ਤੇ ਦੋ ਸਾਲ ਦੀ ਪਾਬੰਦੀ ਲਾਈ ਗਈ ਹੈ। ਸੋਮਵਾਰ ਨੂੰ ਦਿੱਲੀ ਵਿਖੇ 56ਵੇਂ ਨਹਿਰੂ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਦੋਵੇਂ ਟੀਮਾਂ ਦੇ ਖਿਡਾਰੀ ਛਿੱਤਰੋ-ਛਿੱਤਰੀ ਹੋ ਗਏ ਸੀ। ਗਰਾਊਂਡ ਜੰਗ ਦਾ ਮੈਦਾਨ ਬਣ ਗਿਆ ਸੀ ਤੇ ਖਿਡਾਰੀ ਲਹੂ-ਲੁਹਾਣ। ਇਸ ਮਗਰੋਂ ਸਖਤ ਫੈਸਲਾ ਲੈਂਦਿਆਂ ਜਵਾਹਰ ਲਾਲ ਨਹਿਰੂ ਹਾਕੀ ਟੂਰਨਾਮੈਂਟ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਪੰਜਾਬ ਪੁਲਸ 'ਤੇ ਚਾਰ ਸਾਲ, ਜਦਕਿ ਪੀ.ਐੱਨ.ਬੀ 'ਤੇ ਦੋ ਸਾਲ ਦੀ ਪਾਬੰਦੀ ਲਾਈ ਗਈ ਹੈ। ਪ੍ਰਬੰਧਕਾਂ ਨੇ ਕਿਹਾ ਕਿ ਉਹ ਦੋਵਾਂ ਟੀਮਾਂ ਦੇ ਪ੍ਰਬੰਧਕਾਂ ਨੂੰ ਦੋਸ਼ੀ ਖਿਡਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਨੂੰ ਕਹਾਂਗੇ। ਉਧਰ, ਹਾਕੀ ਇੰਡੀਆ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਤੇ ਟੂਰਨਾਮੈਂਟ ਦੇ ਨਿਰਦੇਸ਼ਕ ਮਹੇਸ਼ ਕੁਮਾਰ ਨੂੰ ਵੇਰਵੇ ਸਣੇ ਰਿਪੋਰਟ ਦੇਣ ਨੂੰ ਕਿਹਾ ਹੈ। ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਵੀ ਹਾਕੀ ਇੰਡੀਆ ਨੂੰ ਇਸ ਘਟਨਾ ਵਿੱਚ ਸ਼ਾਮਲ ਖਿਡਾਰੀਆਂ ਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨੂੰ ਕਿਹਾ ਹੈ।

ਵਿਦਿਆਰਥੀਆਂ ਦੀ ਪੱਗ 'ਤੇ ਸਕੂਲ ਮੈਨੇਜਮੈਂਟ ਨੇ ਜਤਾਇਆ ਇਤਰਾਜ਼, ਸੁਣਾਇਆ ਅਨੋਖਾ ਫਰਮਾਨ

ਬੱਤਰਾ ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫ.ਆਈ.ਐੱਚ) ਦੇ ਮੁਖੀ ਵੀ ਹਨ। ਦਰਅਸਲ ਲੜਾਈ ਉਸ ਸਮੇਂ ਸ਼ੁਰੂ ਹੋਈ ਜਦੋਂ ਦੋਵੇਂ ਟੀਮਾਂ 3-3 ਨਾਲ ਬਰਾਬਰੀ 'ਤੇ ਸਨ ਤੇ ਗੇਂਦ ਪੰਜਾਬ ਪੁਲਸ ਦੇ ਸਰਕਲ ਵਿੱਚ ਪੀ.ਐੱਨ.ਬੀ ਕੋਲ ਸੀ। ਖਿਡਾਰੀਆਂ ਨੇ ਟਰਫ਼ ਵਿੱਚ ਹੀ ਇੱਕ-ਦੂਜੇ 'ਤੇ ਮੁੱਕਿਆਂ ਤੇ ਹਾਕੀਆਂ ਨਾਲ ਹਮਲਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਟੂਰਨਾਮੈਂਟ ਦੇ ਅਧਿਕਾਰੀਆਂ ਨੇ ਵਿਚਾਲੇ ਪੈ ਕੇ ਖਿਡਾਰੀਆਂ ਨੂੰ ਰੋਕਿਆ। ਦੋਵਾਂ ਟੀਮਾਂ ਦੇ ਤਿੰਨ-ਤਿੰਨ ਖਿਡਾਰੀਆਂ ਨੂੰ ਲਾਲ ਕਾਰਡ ਵਿਖਾਇਆ ਗਿਆ। ਇਸ ਤੋਂ ਇਲਾਵਾ ਪੰਜਾਬ ਪੁਲਸ ਦੇ ਮੈਨੇਜਰ ਨੂੰ ਵੀ ਆਪਣੇ ਖਿਡਾਰੀਆਂ ਨੂੰ ਉਕਸਾਉਣ ਲਈ ਲਾਲ ਕਾਰਡ ਮਿਲਿਆ। ਖੇਡ ਕੁਝ ਸਮਾਂ ਰੁਕੀ ਰਹੀ ਤੇ ਦੋਵੇਂ ਟੀਮਾਂ ਦੇ ਅੱਠ-ਅੱਠ ਖਿਡਾਰੀਆਂ ਨਾਲ ਮੈਚ ਅੱਗੇ ਸ਼ੁਰੂ ਹੋਇਆ। ਪੀ.ਐੱਨ.ਬੀ ਨੇ ਅਖ਼ੀਰ 'ਚ ਇਹ ਮੈਚ 6-3 ਨਾਲ ਜਿੱਤਿਆ।

Get the latest update about True Scoop News, check out more about Nehru Cup Hockey Final, News In Punjabi, Punjab News & Nehru Cup Finals

Like us on Facebook or follow us on Twitter for more updates.