ਪੰਜਾਬ ਪੁਲਿਸ ਨੇ CBI ਜਾਂਚ ਦੀ ਕੀਤੀ ਸਿਫਾਰਿਸ਼, ਪਾਕਿ ਬੈਠੇ ਰਿੰਦਾ ਦੇ ਲਈ ਰੈੱਡ ਕਾਰਨਰ ਨੋਟਿਸ ਜਾਰੀ

ਪੰਜਾਬ 'ਚ ਵੱਧ ਰਹੀਆਂ ਅੱਤਵਾਦੀ ਗਤੀਵਿਧੀਆਂ ਤੇ ਗੈਂਗਸਟਰਾਂ ਦੇ ਬੋਲਬਾਲੇ ਨੂੰ ਦੇਖਦਿਆਂ ਪੰਜਾਬ ਪੁਲਿਸ ਐਕਸ਼ਨ 'ਚ ਆ ਚੁਕੀ ਹੈ ਪਰ ਨਾਲ ਹੀ ਭਾਰਤ ਦੇ ਬਾਹਰ ਬੈਠੇ ਅੱਤਵਾਦੀਆਂ ਤੇ ਕਾਰਵਾਈ ਲਈ ਪੰਜਾਬ ਪੁਲਿਸ ਨੇ CBI ਤੋਂ ਸਿਫਾਰਿਸ਼ ਵੀ ਕੀਤੀ ਹੈ...

ਪੰਜਾਬ 'ਚ ਵੱਧ ਰਹੀਆਂ ਅੱਤਵਾਦੀ ਗਤੀਵਿਧੀਆਂ ਤੇ ਗੈਂਗਸਟਰਾਂ ਦੇ ਬੋਲਬਾਲੇ ਨੂੰ ਦੇਖਦਿਆਂ ਪੰਜਾਬ ਪੁਲਿਸ ਐਕਸ਼ਨ 'ਚ ਆ ਚੁਕੀ ਹੈ ਪਰ ਨਾਲ ਹੀ ਭਾਰਤ ਦੇ ਬਾਹਰ ਬੈਠੇ ਅੱਤਵਾਦੀਆਂ ਤੇ ਕਾਰਵਾਈ ਲਈ ਪੰਜਾਬ ਪੁਲਿਸ ਨੇ CBI ਤੋਂ ਸਿਫਾਰਿਸ਼ ਵੀ ਕੀਤੀ ਹੈ ਕਿ ਉਹ ਇਨ੍ਹਾਂ ਅੱਤਵਾਦੀਆਂ ਖਿਲਾਫ ਜਾਂਚ ਕਰੇ।  ਹਾਲਹਿ 'ਚ ਪੰਜਾਬ ਪੁਲਿਸ ਨੇ ਆਪਣੀ ਸਿਫਾਰਿਸ਼ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਭੇਜ ਦਿੱਤੀ ਹੈ। ਬਦਨਾਮ ਗੈਂਗਸਟਰ ਬਣੇ ਅੱਤਵਾਦੀ ਹਰਵਿੰਦਰ ਰਿੰਦਾ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾਵੇਗਾ।  


ਦਸ ਦਈਏ ਕਿ ਹਰਵਿੰਦਰ ਸਿੰਘ ਰਿੰਦਾ ਇਸ ਸਮੇਂ ਪਾਕਿਸਤਾਨ ਵਿੱਚ ਬੈਠਾ ਹੈ। ਉਥੋਂ ਉਸ ਨੂੰਖੁਫੀਆ ਏਜੰਸੀ ISI ਦਾ ਸਾਥ ਮਿਲ ਰਿਹਾ ਹੈ ਜਿਸ ਦੇ ਚਲਦਿਆਂ ਹੀ ਉਹ ਪੰਜਾਬ 'ਚ ਹਥਿਆਰ ਅਤੇ ਵਿਸਫਿਟਕ ਭੇਜ ਰਿਹਾ ਹੈ। ਇਸ ਦੇ ਨਾਲ ਹੀ ਰਿੰਦਾ ਪੁਲਿਸ ਅਤੇ ਫੌਜ ਦੇ ਸੁਰੱਖਿਆ ਠਿਕਾਣਿਆਂ 'ਤੇ ਹਮਲੇ ਕਰਾ ਰਿਹਾ ਹੈ। ਰਿੰਦਾ ਦਾ ਨਾਂ ਹਾਲ ਹੀ 'ਚ ਪੰਜਾਬ ਪੁਲਸ ਦੇ ਮੋਹਾਲੀ ਸਥਿਤ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ 'ਤੇ ਹੋਏ ਰਾਕੇਟ ਹਮਲੇ 'ਚ ਸਾਹਮਣੇ ਆਇਆ ਸੀ। ਉਹ ਪੰਜਾਬ ਪੁਲਿਸ ਦੀਆਂ ਫਾਈਲਾਂ ਵਿੱਚ ਮੋਸਟ ਵਾਂਟੇਡ ਵਜੋਂ ਦਰਜ ਹੈ। ਰੈੱਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਕੇਂਦਰੀ ਵਿਦੇਸ਼ ਮੰਤਰਾਲੇ ਰਾਹੀਂ ਰਿੰਦਾ ਦੀ ਹਵਾਲਗੀ ਲਈ ਯਤਨ ਕੀਤੇ ਜਾਣਗੇ।

ਜਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਪੁਲਿਸ ਨੇ ਸਾਂਝਾ ਆਪਰੇਸ਼ਨ ਚਲਾ ਕੇ ਕਰਨਾਲ ਤੋਂ 4 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ। ਜੋ ਇਨੋਵਾ 'ਚ ਵਿਸਫੋਟਕ ਲੈ ਕੇ ਤੇਲੰਗਾਨਾ ਜਾ ਰਿਹਾ ਸੀ। ਇਨ੍ਹਾਂ ਕੋਲੋਂ ਹਥਿਆਰ, ਗੋਲਾ ਬਾਰੂਦ ਅਤੇ ਆਈਈਡੀ ਬਰਾਮਦ ਹੋਈ ਹੈ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਸ ਨੂੰ ਪਾਕਿਸਤਾਨ 'ਚ ਬੈਠੇ ਗੈਂਗਸਟਰ ਅੱਤਵਾਦੀ ਰਿੰਦਾ ਨੇ ਭੇਜਿਆ ਸੀ।


Get the latest update about HARWINDER SINGH RINDA, check out more about PUNJAB TERRORIST, WEAPON SMUGGLING, PUNJAB POLICE & TERRORIST RINDA

Like us on Facebook or follow us on Twitter for more updates.