ਪੰਜਾਬ ਪੁਲਿਸ ਦਾ ਨਵਾਂ ਕਾਰਨਾਮਾ, ਇਸ ਵਾਰ ਜਰੂਰਤ-ਮੰਦ ਪਰਿਵਾਰ ਦੀ ਮਦਦ ਕਰਕੇ ਹੋ ਰਹੀ ਸ਼ਲਾਘਾ

ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਸਮੇਂ ਸਮੇਂ ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਰਹਿੰਦੇ ਹਨ। ਪਰ ਹੁਸਿ਼ਆਰਪੁਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਪੰਜਾਬ ਪੁਲਿਸ ਦਾ ਸਿਰ ਫਖਰ ਨਾਲ ਉਚਾ ਕਰ ਦਿੱਤਾ ਹੈ...

ਅਕਸਰ ਪੰਜਾਬ ਪੁਲਿਸ ਆਪਣੇ ਕਿਸੇ ਨਾ ਕਿਸੇ ਕਾਰਨਾਮੇ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਤੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਸਮੇਂ ਸਮੇਂ ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਰਹਿੰਦੇ ਹਨ। ਪਰ ਹੁਸਿ਼ਆਰਪੁਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਪੰਜਾਬ ਪੁਲਿਸ ਦਾ ਸਿਰ ਫਖਰ ਨਾਲ ਉਚਾ ਕਰ ਦਿੱਤਾ ਹੈ। ਹੁਸਿ਼ਆਰਪੁਰ ਪੁਲਿਸ ਦੇ ਇਸ ਨੇਕ ਕੰਮ ਦੀ ਚਰਚਾਸ਼ਹਿਰ ਅਤੇ ਇਲਾਕੇ 'ਚ ਜ਼ੋਰਾਂ ਸ਼ੋਰਾਂ ਨਾਲ ਹੋ ਰਹੀ ਹੈ।


ਜਾਣਕਾਰੀ ਮੁਤਾਬਿਕ ਹੁਸਿ਼ਆਰਪੁਰ ਦੀ ਪੁਰਹੀਰਾਂ ਪੁਲਿਸ ਚੌਕੀ ਅਧੀਨ ਆਉਂਦੇ ਪਿੰਡ ਪੁਰਹੀਰਾਂ ਦੇ ਇਕ ਵਿਅਕਤੀ ਨੂੰ ਜ਼ਮੀਨੀ ਵਿਵਾਦ ਦੇ ਚੱਲਦਿਆਂ ਇਕ ਵਿਅਕਤੀ ਵਲੋਂ ਤੇਜ਼ਧਾਰ ਹਥਿਆਰ ਮਾਰ ਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ। ਜਿਸਦਾ ਇਲਾਜ ਅਮ੍ਰਿੰਤਸਰ ਦੇ ਇਕ ਹਸਪਤਾਲ 'ਚ ਚੱਲ ਰਿਹਾ ਸੀ। ਪਰ ਪਰਿਵਾਰ ਇੰਨਾ ਕੁ ਗਰੀਬ ਸੀ ਕਿ ਨਾ ਤਾਂ ਉਹ ਜ਼ਖਮੀ ਦਾ ਇਲਾਜ ਕਰਵਾ ਸਕਿਆ ਤੇ ਨਾ ਹੀ ਉਸ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਉਸ ਦਾ ਸਸਕਾਰ ਕਰ ਸਕਿਆ। ਉਸ ਪਰਿਵਾਰ ਕੋਲ ਕੋਈ ਪੈਸਾ ਹੀ ਨਹੀਂ ਸੀ। 

ਪਰ ਇਸ ਦੌਰਾਨ ਉਕਤ ਪਰਿਵਾਰ ਦੀ ਪੁਰਹੀਰਾਂ ਪੁਲਿਸ ਚੌਕੀ ਦੇ ਅਧਿਕਾਰੀ ਜਗਦੀਸ਼ ਕੁਮਾਰ ਵਲੋਂ ਬਾਂਹ ਫੜੀ ਗਈ। ਪਹਿਲਾਂ ਪੁਰਹੀਰਾਂ ਪੁਲਿਸ ਚੌਕੀ ਦੇ ਅਧਿਕਾਰੀ ਨੇ ਅੰਮ੍ਰਿਤਸਰ ਇਲਾਜ ਦਾ ਖਰਚਾ ਦਿੱਤਾ ਤੇ ਬਾਅਦ 'ਚ ਉਕਤ ਵਿਅਕਤੀ ਦੀ ਮੌਤ ਹੋਣ ਉਪਰੰਤ ਉਸਨੂੰ ਅਮ੍ਰਿਤਸਰ ਤੋਂ ਇਥੇ ਲਿਆਂਦਾ ਤੇ ਆ ਕੇ ਉਸਦਾ ਸਸਕਾਰ ਕਰਵਾਇਆ। ਪੁਰਹੀਰਾਂ ਪੁਲਿਸ ਚੌਕੀ ਦੇ ਇਕ ਨੇਕ ਕੰਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਐ ਤੇ ਚੌਕੀ ਦੇ ਇੰਚਾਰਜ ਅਤੇ ਹੋਰਨਾਂ ਅਧਿਕਾਰੀਆਂ ਪ੍ਰਤੀ ਲੋਕਾਂ ਇੱਜ਼ਤ ਹੋਰ ਵੀ ਵਧੀ ਹੈ। 

Get the latest update about punjab police viral news, check out more about punjab police & hoshiarpur news

Like us on Facebook or follow us on Twitter for more updates.