ਪੰਜਾਬ: ਗੈਂਗਸਟਰ ਜੈਪਾਲ ਭੁੱਲਰ 9 ਮਈ ਨੂੰ ਕੋਲਕਾਤਾ 'ਚ ਪੁਲਸ ਹੱਥੋਂ ਐਨਕਾਉਂਟਰ 'ਚ ਮਾਰਿਆ ਗਿਆ ਸੀ। ਬੀਤੇ ਦਿਨ ਉਸ ਦੀ ਮ੍ਰਿਤਕ ਦੇਹ ਨੂੰ ਉਸ ਦੇ ਪਿੰਡ ਲਿਆਂਦੀ ਗਾਈ। ਪਰ ਅੱਜ ਉਸ ਦਾ ਅੰਤਿਮ ਸਸਕਾਰ ਨਹੀਂ ਕੀਤਾ ਗਿਆ।
ਜੈਪਾਲ ਭੁੱਲਰ ਦੀ ਮ੍ਰ੍ਤਿਕ ਦੇਹ ਦਾ ਦੁਬਾਰਾ ਪੋਸਟਮਾਰਟਮ ਕਰਨ ਲਈ ਅੱਜ ਆਪਣੇ ਵਕੀਲ ਨਾਲ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਪਾਸ ਇਕ ਦਰਖਾਸਤ ਪੇਸ਼ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਜੈਪਾਲ ਭੁੱਲਰ ਅਤੇ ਉਸਦੇ ਸਾਥੀ ਨੂੰ ਮਾਰਨ ਤੋਂ ਪਹਿਲਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਇਸ ਸਾਰੇ ਨੂੰ ਐਨਕਾਊਂਟਰ ਦਿਖਾਇਆ ਗਿਆ ਹੈ।
ਦਰਅਸਲ, ਜੈਪਾਲ ਦੀ ਦੇਹ ਤੇ ਸੱਟਾਂ ਦੇ ਨਿਸ਼ਾਨ ਹਨ। ਜੈਪਾਲ ਦੇ ਪਿਤਾ ਸੇਵਾ ਮੁਕਤ ਇੰਸਪੈਕਟਰ ਭੁਪਿੰਦਰ ਸਿੰਘ ਨੇ ਪੁਲਸ ਐਨਕਾਉਂਟਰ ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੈਪਾਲ ਦੀਆਂ ਹੱਡੀਆ ਟੁੱਟੀਆਂ ਹੋਈਆਂ ਹਨ। ਇਸ ਲਈ ਜੈਪਾਲ ਦਾ ਪੋਸਟਮਾਰਟਮ ਪੰਜਾਬ ਵਿਚ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਬਾਅਦ ਹੀ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ।
ਜੈਪਾਲ ਦੇ ਪਿਤਾ ਦਾ ਕਹਿਣਾ ਹੈ ਕਿ ਜਦੋਂ ਉਹ ਕੋਲਕਾਤਾ ਵਿਖੇ ਗਏ ਸਨ, ਉਸ ਸਮੇਂ ਵੀ ਕੁੱਝ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਪੁਲਸ ਵੱਲੋਂ ਕਾਫੀ ਕੁੱਟਮਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਗੋਲੀਆਂ ਮਾਰੀਆਂ ਸਨ, ਇਸ ਕਰਕੇ ਉਨ੍ਹਾਂ ਦਾ ਸ਼ੱਕ ਹੁਣ ਹੋਰ ਪੁਖਤਾ ਹੋ ਗਿਆ ਹੈ, ਇਸ ਲਈ ਉਨ੍ਹਾਂ ਨੇ ਦੁਬਾਰਾ ਪੋਸਟਮਾਰਟਮ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਦ ਤੱਕ ਜੈਪਾਲ ਭੁੱਲਰ ਦੀ ਦੇਹ ਦਾ ਦੁਬਾਰਾ ਪੋਸਟਮਾਰਟਮ ਨਹੀਂ ਹੋ ਜਾਂਦਾ ਤਦ ਤਕ ਉਸ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ।
ਪੰਜਾਬ ਪੁਲਸ ਦੀ ਸੂਚਨਾ ਤੇ ਕੋਲਕਾਤਾ ਪੁਲਸ ਦੀ ਐਸਟੀਐਫ ਟੀਮ ਨੇ ਇਕ ਫਲੈਟ ਤੇ ਛਾਪੇਮਾਰੀ ਕੀਤੀ ਜਿੱਥੇ ਜੈਪਾਲ ਲੁੱਕਿਆ ਹੋਇਆ ਸੀ। ਇਸ ਦੌਰਾਨ ਪੁਲਸ ਐਨਕਾਉਂਟਰ 'ਚ ਜੈਪਾਲ ਮਾਰਿਆ ਗਿਆ। ਜੈਪਾਲ ਅਪਰਾਧ ਵਿਚ ਇਕ ਵੱਡਾ ਨਾਮ ਸੀ।
Get the latest update about encounter, check out more about truescoop, jaipal bhullar, family refuses & conduct funeral
Like us on Facebook or follow us on Twitter for more updates.