ਬਰਸਾਤ ਤੇ ਗੜੇਮਾਰੀ ਕਾਰਨ ਕਿਸਾਨਾਂ ਦੀਆ ਫ਼ਸਲਾਂ ਬਰਬਾਦ, ਪੰਜਾਬ ਉਪਮੁਖ ਮੰਤਰੀ ਵਲੋਂ ਸਪੈਸ਼ਲ ਗਿਰਦਾਵਰੀ ਦੇ ਆਦੇਸ਼ ਜਾਰੀ

ਬੀਤੇ ਕੱਲ ਸ਼ਾਮ ਤੋਂ ਪੰਜਾਬ ਦੇ ਵੱਖ ਵੱਖ ਜਗ੍ਹਾਂ ਤੇ ਹੋਈ ਤੇਜ਼ ਬਰਸਾਤ ਅਤੇ ਗੜੇਮਾਰੀ ਦੇ ਚਲਦੇ ਕਿਸਾਨਾਂ ਦੀਆ ਮੰਡੀਆਂ ਚ ਪਈ....

ਬੀਤੇ ਕੱਲ ਸ਼ਾਮ ਤੋਂ ਪੰਜਾਬ ਦੇ ਵੱਖ ਵੱਖ ਜਗ੍ਹਾਂ ਤੇ ਹੋਈ ਤੇਜ਼ ਬਰਸਾਤ ਅਤੇ ਗੜੇਮਾਰੀ ਦੇ ਚਲਦੇ ਕਿਸਾਨਾਂ ਦੀਆ ਮੰਡੀਆਂ ਚ ਪਈ ਝੋਨੇ ਦੇ ਫ਼ਸਲ ਅਤੇ ਵਿਸ਼ੇਸ ਕਰ ਖੜੀ ਬਾਸਮਤੀ ਦੇ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋਈ ਹੈ। ਉਥੇ ਹੀ ਡੇਰਾ ਬਾਬਾ ਨਾਨਕ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਉਹਨਾਂ ਦੀ ਫ਼ਸਲ ਵੀ ਚੰਗੀ ਸੀ ਅਤੇ ਝਾੜ ਵੀ ਚੰਗਾ ਆਉਣਾ ਸੀ ਲੇਕਿਨ ਹੋਈ ਗੜੇਮਾਰੀ ਨੇ ਉਹਨਾਂ ਦੀਆ ਉਮੀਦਾਂ ਤੇ ਪਾਣੀ ਫੇਰ ਦਿਤਾ ਅਤੇ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਹੈ। 

ਉਥੇ ਹੀ ਪੰਜਾਬ ਦੇ ਉਪ ਮੁਖਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਬੀਤੇ ਕਲ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਪਿਛਲੇ ਕਈ ਸਾਲਾਂ ਵਿਚ ਐਸੇ ਹਾਲਾਤ ਨਹੀਂ ਬਣੇ ਅਤੇ ਉਸਦੇ ਚਲਦੇ ਉਹਨਾਂ ਦੇ ਹਲਕੇ ਡੇਰਾ ਬਾਬਾ ਨਾਨਕ ਅਤੇ ਪੰਜਾਬ ਦੇ ਹੋਰਨਾਂ ਜਿਲ੍ਹਿਆਂ ਵਿਚ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਅਤੇ ਕਿਸਾਨਾਂ ਦੀਆ ਖੜੀਆ ਫ਼ਸਲਾਂ ਜਿਹਨਾਂ ਵਿਚ ਮੁਖ ਤੌਰ ਤੇ ਬਾਸਮਤੀ ਸਬਜ਼ੀਆਂ ਆਦਿ ਹਨ। ਉਹਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਜਿਸ ਨੂੰ ਲੈਕੇ ਪ੍ਰਸ਼ਾਸ਼ਨ ਨੂੰ ਸਪੈਸ਼ਲ ਗਿਰਦਾਵਰੀ ਕਰਨ ਦੇ ਆਦੇਸ਼ ਜਾਰੀ ਕਰ ਦਿਤੇ ਗਏ ਹਨ ਅਤੇ ਇਸ ਦੇ ਨਾਲ ਹੀ ਇਹ ਵੀ ਆਦੇਸ਼ ਦਿਤੇ ਹਨ ਕਿ ਇਮਾਨਦਾਰੀ ਨਾਲ ਗਿਰਦਾਵਰੀ ਕੀਤੀ ਜਾਵੇ ਜੋ ਕਿਸਾਨ ਪ੍ਰਭਾਵਿਤ ਹਨ ਉਹਨਾਂ ਨੂੰ ਮੁਆਵਜ਼ਾ ਦਿਤਾ ਜਾਵੇ।

 ਇਸ ਦੇ ਨਾਲ ਹੀ ਉਪ ਮੁਖਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਸਿਆ ਕਿ ਕੇਂਦਰ ਵਲੋਂ ਬੀਐਸਐਫ ਦਾ ਦਾਇਰਾ ਵਧਾਉਣ ਨੂੰ ਲੈਕੇ ਕਲ ਸਰਬ ਪਾਰਟੀ ਮੀਟਿੰਗ ਬੁਲਾਈ ਗਈ ਹੈ ਅਤੇ ਮੀਟਿੰਗ ਚ ਹੋਰਨਾਂ ਪਾਰਟੀਆਂ ਦੀ ਰਾਇ ਲਈ ਜਾਏਗੀ ਅਤੇ ਕੇਂਦਰ ਸਰਕਾਰ ਤੇ ਦਬਾਵ ਬਣਾਇਆ ਜਾਵੇਗਾ ਕਿ ਉਹ ਪੰਜਾਬੀਆਂ ਦੀ ਦੇਸ਼ ਭਗਤੀ ਤੇ ਸਵਾਲ ਨਾ ਚੁੱਕਣ ਅਤੇ ਗ਼ਲਤ ਨਿਗਾਹ ਨਾਲ ਪੰਜਾਬੀਆਂ ਨੂੰ ਨਾ ਵੇਖਣ ਅਤੇ ਉਸ ਫੈਸਲੇ ਨੂੰ ਵਾਪਸ ਲੈਣ। 

Get the latest update about punjab, check out more about truescoop news, Rains and hailstorms ruin farmers crops & Punjab Deputy Chief Minister orders special girdawari

Like us on Facebook or follow us on Twitter for more updates.