ਨੌਜਵਾਨਾਂ ਲਈ ਖੁਸ਼ਖਬਰੀ, ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਕਲਰਕ ਦੀਆਂ 700 ਤੋਂ ਵੱਧ ਅਸਾਮੀਆਂ ਲਈ ਨਿਕਲੀ ਭਰਤੀ, ਪੜ੍ਹੋ ਪੂਰੀ ਜਾਣਕਾਰੀ

ਨਿਆਂਪਾਲਿਕਾ ਵਿੱਚ ਨੌਕਰੀ ਕਰਨ ਦਾ ਡਿਗਰੀ ਹੋਲਡਰ ਨੌਜਵਾਨਾਂ ਕੋਲ ਵਧੀਆ ਮੌਕਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 759 ਕਲਰਕ ਦੀਆਂ ਅਸਾਮੀਆਂ ਦੀ ਭਰਤੀ ਨਿਕਲੀ ਹੈ...

ਨਿਆਂਪਾਲਿਕਾ ਵਿੱਚ ਨੌਕਰੀ ਕਰਨ ਦਾ ਡਿਗਰੀ ਹੋਲਡਰ ਨੌਜਵਾਨਾਂ ਕੋਲ ਵਧੀਆ ਮੌਕਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 759 ਕਲਰਕ ਦੀਆਂ ਅਸਾਮੀਆਂ ਦੀ ਭਰਤੀ ਨਿਕਲੀ ਹੈ। ਨੋਟੀਫਿਕੇਸ਼ਨ ਮੁਤਾਬਿਕ, ਗ੍ਰੈਜੂਏਟ ਨੌਜਵਾਨ ਅਧਿਕਾਰਤ ਵੈੱਬਸਾਈਟ https://sssc.gov.in/ 'ਤੇ ਆਖਰੀ ਮਿਤੀ 27 ਅਗਸਤ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਯੋਗਤਾ 
ਅਰਜ਼ੀ ਦੇਣ ਲਈ, ਉਮੀਦਵਾਰ ਨੇ ਬੀਏ/ਬੀਐਸਸੀ/ਬੀ.ਕਾਮ ਜਾਂ ਇਸ ਦੇ ਬਰਾਬਰ ਦੀ ਡਿਗਰੀ ਪੂਰੀ ਕੀਤੀ ਹੋਣੀ ਚਾਹੀਦੀ ਹੈ। ਨਾਲ ਹੀ ਉਸ ਨੇ ਦਸਵੀਂ ਦੀ ਪ੍ਰੀਖਿਆ ਪੰਜਾਬੀ ਦੇ ਨਾਲ ਇੱਕ ਵਿਸ਼ੇ ਵਜੋਂ ਪਾਸ ਕੀਤੀ ਹੋਣੀ ਚਾਹੀਦੀ ਹੈ। ਨਾਲ ਹੀ, ਉਮੀਦਵਾਰ ਨੂੰ ਕੰਪਿਊਟਰ ਆਪਰੇਸ਼ਨ ਅਤੇ ਟਾਈਪਿੰਗ ਵਿੱਚ ਨਿਪੁੰਨ ਹੋਣਾ ਚਾਹੀਦਾ ਹੈ।

ਅਰਜ਼ੀ ਦੀ ਫੀਸ
ਜਨਰਲ ਲਈ: 825 ਰੁਪਏ
SC/ST/BC/ESM: 525 ਰੁਪਏ
ਪੀਐਚਸੀ: 625 ਰੁਪਏ

ਚੋਣ ਪ੍ਰਕਿਰਿਆ
 ਉਮੀਦਵਾਰ ਦੀ ਚੋਣ ਪਹਿਲਾਂ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਕੰਪਿਊਟਰ ਨਿਪੁੰਨਤਾ ਟੈਸਟ ਅਤੇ ਦਸਤਾਵੇਜ਼ ਤਸਦੀਕ ਕੀਤੀ ਜਾਵੇਗੀ। 100 ਅੰਕਾਂ ਦੇ ਕੰਪਿਊਟਰ ਆਧਾਰਿਤ ਟੈਸਟ (CBT) ਵਿੱਚ ਨਕਾਰਾਤਮਕ ਮਾਰਕਿੰਗ 0.25 ਅੰਕ ਦੇ ਅਧਾਰ ਤੇ ਹੋਵੇਗੀ। ਉਮੀਦਵਾਰ ਕੋਲ ਅੰਗਰੇਜ਼ੀ ਟਾਈਪਿੰਗ ਵਿੱਚ 30 ਸ਼ਬਦ ਪ੍ਰਤੀ ਮਿੰਟ ਦੀ ਮੁਹਾਰਤ ਹੋਣੀ ਚਾਹੀਦੀ ਹੈ। ਇਸ ਲਈ ਕੰਪਿਊਟਰ ਪ੍ਰੋਫੀਸ਼ੈਂਸੀ ਟੈਸਟ (CPT) ਲਿਆ ਜਾਵੇਗਾ ਜੋ ਕਿ 10 ਮਿੰਟ ਦਾ ਹੋਵੇਗਾ। ਇਸ ਪ੍ਰੀਖਿਆ ਲਈ ਕੁੱਲ 10 ਅੰਕ ਹੋਣਗੇ। ਇਸ ਪ੍ਰੀਖਿਆ ਵਿੱਚ ਘੱਟੋ-ਘੱਟ 4 ਅੰਕ ਹਾਸਲ ਕਰਨੇ ਜ਼ਰੂਰੀ ਹਨ।

ਇੰਝ ਕਰੋ ਅਪਲਾਈ 
*ਅਪਲਾਈ ਕਰਨ ਲਈ ਸਭ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਅਧਿਕਾਰਤ ਵੈੱਬਸਾਈਟ https://sssc.gov.in/ 'ਤੇ ਜਾਓ।
*ਇਸ ਤੋਂ ਬਾਅਦ ਭਰਤੀ ਪ੍ਰਕਿਰਿਆਵਾਂ ਸੈਕਸ਼ਨ 'ਤੇ ਕਲਿੱਕ ਕਰੋ ।
* ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਭਰਤੀ ਦੇ ਆਨਲਾਈਨ ਅਪਲਾਈ ਲਿੰਕ 'ਤੇ ਕਲਿੱਕ ਕਰੋ।
* ਹੁਣ ਤੁਹਾਡੇ ਸਾਹਮਣੇ ਇੱਕ ਐਪਲੀਕੇਸ਼ਨ ਫਾਰਮ ਆਵੇਗਾ, ਇਸ ਵਿੱਚ ਪੁੱਛੀ ਗਈ ਜਾਣਕਾਰੀ ਭਰੋ।
*ਇਸ ਦੇ ਨਾਲ, ਲੋੜੀਂਦੇ ਦਸਤਾਵੇਜ਼ਾਂਨੂੰ ਜਰੂਰਤ ਅਨੁਸਾਰ ਅਪਲੋਡ ਕਰੋ।
*ਇਸ ਤੋਂ ਬਾਅਦ ਆਪਣੀ ਸ਼੍ਰੇਣੀ ਅਨੁਸਾਰ ਅਰਜ਼ੀ ਫੀਸ ਦਾ ਭੁਗਤਾਨ ਕਰੋ।
*ਅੰਤ ਵਿੱਚ ਸਬਮਿਟ ਬਟਨ 'ਤੇ ਕਲਿੱਕ ਕਰੋ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਆਪਣਾ ਅਰਜ਼ੀ ਫਾਰਮ ਡਾਊਨਲੋਡ ਅਤੇ ਪ੍ਰਿੰਟ ਵੀ ਕਰ ਸਕਦੇ ਹੋ।

Get the latest update about Punjab and haryana high court jobs, check out more about Punjab haryana high court recruitment, high court jobs, latest jobs & Punjab and haryana high court jobs 2022

Like us on Facebook or follow us on Twitter for more updates.