ਪਠਾਨਕੋਟ ਜੰਮੂ ਨੈਸ਼ਨਲ ਰੋਡ 'ਤੇ ਸੜਕ ਹਾਦਸਾ: ਟਰੱਕ ਤੇ ਕਾਰ ਦੀ ਟੱਕਰ, 5 ਜ਼ਖਮੀ, 4 ਦੀ ਹਾਲਤ ਗੰਭੀਰ

ਅੱਜ ਸਵੇਰੇ ਪਠਾਨਕੋਟ ਜੰਮੂ ਨੈਸ਼ਨਲ ਰੋਡ 'ਤੇ ਸੜਕ ਹਾਦਸੇ ਕਾਰਨ 5 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਪਠਾਨਕੋਟ...

ਅੱਜ ਸਵੇਰੇ ਪਠਾਨਕੋਟ ਜੰਮੂ ਨੈਸ਼ਨਲ ਰੋਡ 'ਤੇ ਸੜਕ ਹਾਦਸੇ ਕਾਰਨ 5 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਪਠਾਨਕੋਟ ਸਿਵਲ ਲਿਜਾਇਆ ਗਿਆ।ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਮੁੱਢਲੇ ਇਲਾਜ ਤੋਂ ਬਾਅਦ ਹਾਲਤ ਵਿਗੜਣ ਕਾਰਨ 4 ਲੋਕਾਂ ਨੂੰ ਰੈਫਰ ਕਰ ਦਿੱਤਾ ਗਿਆ।

 ਘਟਨਾ ਪਠਾਨਕੋਟ ਦੇ ਮਾਧੋਪੁਰ ਰੋਡ ਦੀ ਦੱਸੀ ਜਾ ਰਹੀ ਹੈ, ਜਿੱਥੇ ਟਰੱਕ ਨੂੰ ਓਵਰਟੇਕ ਕਰਦੇ ਸਮੇਂ ਕਾਰ ਦੇ ਟਕਰਾਉਣ ਕਾਰਨ ਇਹ ਹਾਦਸਾ ਵਾਪਰਿਆ, ਦੱਸਿਆ ਜਾ ਰਿਹਾ ਹੈ ਕਿ ਕਾਰ ਵਿਚ ਬੈਠੇ ਪੰਜ ਲੋਕ ਜ਼ਖਮੀ ਹੋਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਹਸਪਤਾਲ ਵਿਚ ਇੱਕ ਦੁਰਘਟਨਾ ਦਾ ਮਾਮਲਾ ਆਇਆ ਹੈ ਜਿਸ ਵਿਚ 4 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ।  ਜਿਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ ਜਦੋਂ ਕਿ ਇੱਕ ਦੀ ਹਾਲਤ ਸਥਿਰ ਹੈ।

Get the latest update about truescoop, check out more about truck car collision, truescoop news, 5 injured & jammu

Like us on Facebook or follow us on Twitter for more updates.