ਅਕਾਲੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ 12 ਵਿਧਾਨ ਸਭਾ ਸੀਟਾਂ ਲਈ ਮੁੱਖ ਸੇਵਾਦਾਰਾਂ ਦਾ ਕੀਤਾ ਐਲਾਨ

ਅਕਾਲੀ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਅੱਜ 12 ਵਿਧਾਨ ਸਭਾ ਸੀਟਾਂ ਲਈ ਮੁੱਖ ਸੇਵਾਦਾਰਾਂ ਦਾ ਐਲਾਨ ਕਰ ਦਿੱਤਾ ਹੈ। ਉਹ ਨਿੱਜੀ ...............

ਅਕਾਲੀ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਅੱਜ 12 ਵਿਧਾਨ ਸਭਾ ਸੀਟਾਂ ਲਈ ਮੁੱਖ ਸੇਵਾਦਾਰਾਂ ਦਾ ਐਲਾਨ ਕਰ ਦਿੱਤਾ ਹੈ। ਉਹ ਨਿੱਜੀ ਤੌਰ 'ਤੇ ਸਾਰੇ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਇਮਾਨਦਾਰੀ ਅਤੇ ਪੂਰੀ ਲਗਨ ਨਾਲ ਕੰਮ ਕਰਨ ਅਤੇ ਇਸ 13-ਨੁਕਾਤੀ ਪ੍ਰੋਗਰਾਮ ਬਾਰੇ ਜਾਗਰੂਕਤਾ ਫੈਲਾਉਣ ਲਈ ਕਿਹਾ। 

ਅਸੀਂ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਾਉਣ 'ਤੇ ਉਪਰੋਕਤ 13 ਅੰਕਾਂ ਦੇ ਇਸ ਟੀਚੇ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ।  ਸੁਖਬੀਰ ਸਿੰਘ ਬਾਦਲ ਵਲੋਂ ਇਸ ਐਲਾਨ 'ਤੇ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਆਉਣ ਵਾਲੇ ਚੋਣਾਂ ਵਿਚ ਉਮੀਂਦਵਾਰਾਂ ਦੇ ਨਾਮ ਹੋ ਸਕਦੇ ਹਨ। 

ਸੂਤਰਾਂ ਮੁਤਾਬਿਕ ਇਹ ਕਿਆਸ ਲਗਏ ਜਾ ਰਹੇ ਹਨ। ਇਹ ਨਾਮ ਮੁੱਖ ਸੇਵਾਦਾਰਾਂ ਦੇ ਹਨ। ਪਰ ਇਹ ਨਾਮ ਉਮੀਂਦਵਾਰ ਦੇ ਹੋ ਸਕਦੇ ਹਨ। 

 ਇਹ ਨਾਮ ਹਨ..
1 ਸ.ਹਰਮੀਤ ਸਿੰਘ ਸੰਧੂ (ਤਰਨਤਾਰਨ)
2 ਸ. ਦਰਸ਼ਨ ਸਿੰਘ ਸ਼ਿਵਾਲਿਕ( ਗਿੱਲ)
3. ਸ਼੍ਰੀ ਹਰਪਾਲ ਜੁਨੇਜਾ (ਪਟਿਆਲਾ- ਸ਼ਹਿਰੀ)
4 ਸ਼੍ਰੀ ਚੰਦਨ ਗਰੇਵਾਲ (ਜਲੰਧਰ -ਕੇਂਦਰੀ)
5 ਸ. ਚਰਨਜੀਤ ਸਿੰਘ ਬਰਾੜ (ਰਾਜਪੁਰਾ)
6 ਸ਼੍ਰੀ ਐਸ ਆਰ ਕਲੇਰ ( ਜਗਰਾਉਂ)
7 ਸ਼੍ਰੀ ਰੋਹਿਤ 'ਮੋਂਟੂ' ਵੋਹਰਾ ( ਫਿਰੋਜ਼ਪੁਰ- ਸ਼ਹਿਰ)
8 ਸ. ਕੁਲਵੰਤ ਸਿੰਘ ਕੀਤੂ (ਬਰਨਾਲਾ)
9 ਸ. ਮਲਕੀਤ ਏ.ਆਰ (ਜੰਡਿਆਲਾ)
10 ਸ. ਸਤਨਾਮ ਰਾਹੀ (ਭਦੌੜ)

Get the latest update about for 12 Assembly seats, check out more about truescoop news, today announced Chief Servants, SAD President Sukhbir Singh Badal & punjab

Like us on Facebook or follow us on Twitter for more updates.