ਸੰਗਰੂਰ ਪੁਲਸ ਨੇ ਕਤਲ ਅਤੇ ਫਿਰੌਤੀ ਦੇ 17 ਅਪਰਾਧਿਕ ਮਾਮਲਿਆਂ 'ਚ ਲੋੜੀਂਦੇ ਖਤਰਨਾਕ ਗੈਂਗਸਟਰ ਜਸਪ੍ਰੀਤ ਬੱਬੀ ਨੂੰ ਕੀਤਾ ਕਾਬੂ

ਸੰਗਰੂਰ ਪੁਲਸ ਨੇ ਮਿਲੀ ਸੂਹ ‘ਤੇ ਕਾਰਵਾਈ ਕਰਦੇ ਹੋਏ ਅੱਜ ਸਵੇਰੇ ਸੁਨਾਮ ਇਲਾਕੇ ਵਿਚ 15 ਕਿਲੋਮੀਟਰ ਪਿੱਛਾ ਕਰਨ ਤੋਂ ਬਾਅਦ ਖਤਰਨਾਕ ..................

ਸੰਗਰੂਰ ਪੁਲਸ ਨੇ ਮਿਲੀ ਸੂਹ ‘ਤੇ ਕਾਰਵਾਈ ਕਰਦੇ ਹੋਏ ਅੱਜ ਸਵੇਰੇ ਸੁਨਾਮ ਇਲਾਕੇ ਵਿਚ 15 ਕਿਲੋਮੀਟਰ ਪਿੱਛਾ ਕਰਨ ਤੋਂ ਬਾਅਦ  ਖਤਰਨਾਕ ਗੈਂਗਸਟਰ ਜਸਪ੍ਰੀਤ ਬੱਬੀ ਨੂੰ ਚਾਰ ਹਥਿਆਰਾਂ, ਗੋਲੀ ਸਿੱਕਾ ਅਤੇ ਇੱਕ ਚੋਰੀ ਦੀ ਕਾਰ ਸਮੇਤ ਕਾਬੂ ਕੀਤਾ।

ਮੁੱਢਲੀ ਜਾਂਚ ਦਾ ਹਵਾਲਾ ਦਿੰਦਿਆਂ, ਜਿਲ੍ਹੇ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਸ ਸਵਪਨ ਸ਼ਰਮਾ ਨੇ ਦੱਸਿਆ ਕਿ ਬੱਬੀ, ਸੰਗਰੂਰ ਜੇਲ ਵਿਚ ਬੰਦ ਅਜੈਬ ਖਾਨ ਗੈਂਗ ਦੇ ਮੈਂਬਰਾਂ ਦੇ ਸੰਪਰਕ ਵਿਚ ਸੀ, ਜਿਸ ਨਾਲ ਮਿਲ ਕੇ ਉਸ ਨੇ ਵਿਰੋਧੀ ਗੈਂਗਸਟਰ ਮਨੀ ਸ਼ੇਰੋਂ ਅਤੇ ਫਤਿਹ ਨਾਗਰੀ ਨੂੰ ਮਾਰਨ ਦੀ ਸਾਜਿਸ਼ ਰਚੀ ਸੀ। ਜਿੱਥੇ ਸ਼ੇਰੋਂ ਖਿਲਾਫ਼ ਪੰਜਾਬ ਅਤੇ ਹਰਿਆਣਾ ਵਿਚ ਘਿਨਾਉਣੇ ਅਪਰਾਧਕ ਮਾਮਲੇ ਦਰਜ ਹਨ, ਉੱਥੇ ਹੀ ਨਾਗਰੀ ਵਿਰੁੱਧ ਵੀ ਲਗਭਗ 25 ਅਪਰਾਧਿਕ ਕੇਸ ਚੱਲ ਰਹੇ ਹਨ।     

ਇਸ ਕਾਰਵਾਈ ਬਾਰੇ ਹੋਰ ਜਾਣਕਾਰੀ ਦਿੰਦਿਆਂ ਐਸਐਸਪੀ ਨੇ ਕਿਹਾ ਕਿ ਗੈਂਗਸਟਰ ਦੀ ਮੌਜੂਦਗੀ ਬਾਰੇ ਇੱਕ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਸੀ.ਆਈ.ਏ ਸੰਗਰੂਰ ਦੀ ਇੱਕ ਟੀਮ ਨੇ ਅੱਜ ਸਵੇਰੇ ਸੁਨਾਮ ਇਲਾਕੇ ਵਿਚ ਕਰੀਬ 12-15 ਕਿਲੋਮੀਟਰ ਦੇ ਖੇਤਰ ਵਿਚ ਦੋਸ਼ੀ ਦਾ ਪਿੱਛਾ ਕੀਤਾ। ਬੱਬੀ ਇੱਕ ਚੋਰੀ ਹੋਈ ਹੁੰਡਈ ਵਰਨਾ ਕਾਰ ਵਿਚ ਇਕੱਲਾ ਸਫਰ ਕਰ ਰਿਹਾ ਸੀ । ਹਾਲਾਂਕਿ ਗੈਂਗਸਟਰ ਵਲੋਂ ਸੁਰੂ ਵਿਚ ਵਿਰੋਧ ਕੀਤਾ ਗਿਆ ਪਰ ਪੁਲਸ ਵਲੋਂ ਉਕਤ ਨੂੰ ਬਿਨਾਂ ਕਿਸੇ ਗੋਲੀਬਾਰੀ ਦੇ ਗ੍ਰਿਫਤਾਰ ਕਰ ਲਿਆ ਗਿਆ।

ਸੰਗਰੂਰ ਦੇ ਸ਼ੇਰੋਂ ਪਿੰਡ ਦਾ ਅੰਡਰ ਗਰੈਜੂਏਟ ਬੱਬੀ (32) ਪਿਛਲੇ 11 ਸਾਲਾਂ ਤੋਂ ਅਪਰਾਧਿਕ ਗਤੀਵਿਧੀਆਂ ਵਿਚ ਸਰਗਰਮ ਸੀ ਅਤੇ ਸੰਗਰੂਰ, ਬਠਿੰਡਾ ਅਤੇ ਪਟਿਆਲਾ ਦੇ ਵੱਖ-ਵੱਖ ਥਾਣਿਆਂ ਵਿਚ ਉਸ ਵਿਰੁੱਧ ਦਰਜ ਹੋਏ ਫਿਰੌਤੀ, ਕਤਲ, ਲੁੱਟ ਅਤੇ ਚੋਰੀ ਦੇ 17 ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਐਸਐਸਪੀ ਨੇ ਕਿਹਾ ਕਿ ਬੱਬੀ ਦੀ ਪੁੱਛਗਿੱਛ ਤੋਂ ਇਹ ਵੀ ਖੁਲਾਸਾ ਹੋਇਆ ਹੈ ਕਿ ਉਹ ਕੁਝ ਦਿਨਾਂ ਲਈ ਪੈਰੋਲ ‘ਤੇ ਆਏ ਖਾਨ ਨੂੰ ਮਿਲਿਆ ਸੀ । ਉਨਾਂ ਕਿਹਾ ਕਿ ਸਾਰੀ ਸਾਜਿਸ਼ ਨੂੰ ਬੇਨਕਾਬ ਕਰਨ ਲਈ ਅਗਲੇਰੀ ਜਾਂਚ ਜੰਗੀ ਪੱਧਰ ’ਤੇ ਜਾਰੀ ਹੈ।

Get the latest update about Police Arrest Dangerous, check out more about Gangster Jasprit Bobby, Sangrur, In 17 Criminal Cases & truescoop news

Like us on Facebook or follow us on Twitter for more updates.