ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਬ੍ਰਾਂਚ ਰਾਜਪੁਰਾ ਦੀ ਨਿਵੇਕਲੀ ਪਹਿਲ , ਹਾਈ ਸਕੂਲ ਰਾਜਪੁਰਾ ਚ ਸਫਾਈ ਅਭਿਆਨ ਚਲਾਇਆ

ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਬ੍ਰਾਂਚ ਰਾਜਪੁਰਾ ਵੱਲੋਂ ਸਰਕਾਰੀ ਹਾਈ ਸਮਾਰਟ ਸਕੂਲ ਰਾਜਪੁਰਾ ਟਾਊਨ ਨਜ਼ਦੀਕ ਦੁਰਗਾ ਮੰਦਰ ਵਿਖੇ.................

ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਬ੍ਰਾਂਚ ਰਾਜਪੁਰਾ ਵੱਲੋਂ ਸਰਕਾਰੀ ਹਾਈ ਸਮਾਰਟ ਸਕੂਲ ਰਾਜਪੁਰਾ ਟਾਊਨ ਨਜ਼ਦੀਕ ਦੁਰਗਾ ਮੰਦਰ ਵਿਖੇ ਸਤਿਗੁਰੂ ਮਾਤਾ ਸੂਦੀਕਸ਼ਾ ਸਵਿੰਦਰ ਹਰਦੇਵ ਜੀ ਦੇ ਆਸ਼ੀਰਵਾਦ ਸਦਕਾ ਇੱਕ ਰੋਜ਼ਾ ਕਿਰਤ ਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਰਾਜਪੁਰਾ ਦੇ ਸੰਤ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਜਿਨ੍ਹਾਂ ਵਿੱਚ ਸੇਵਾਦਾਰ ਭੈਣਾਂ ਅਤੇ ਨੌਜਵਾਨਾਂ ਨੇ ਮਿਲ ਕੇ ਸਕੂਲ ਕੈਂਪਸ ਦੀ ਸਾਫ ਸਫ਼ਾਈ ਕਰਕੇ ਵਾਤਾਵਰਣ ਨੂੰ ਸੋਹਣਾ ਬਣਾਇਆ।

ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਬ੍ਰਾਂਚ ਰਾਜਪੁਰਾ ਵੱਲੋਂ ਸਰਕਾਰੀ ਹਾਈ ਸਮਾਰਟ ਸਕੂਲ ਰਾਜਪੁਰਾ ਟਾਊਨ ਵਿੱਚ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਲਈ ਲਗਾਏ ਗਏ ਕਿਰਤ ਦਾਨ ਕੈਂਪ ਵਿੱਚ ਜ਼ਿਲ੍ਹਾ ਪਟਿਆਲਾ ਦੇ ਜ਼ੋਨ ਇੰਚਾਰਜ ਰਾਧੇ ਸ਼ਿਆਮ ਨੇ ਜਾਣਕਾਰੀ ਦਿੱਤੀ ਕਿ ਨਿਰੰਕਾਰੀ ਮਿਸ਼ਨ ਵੱਲੋਂ ਮਿਸ਼ਨ ਸਫ਼ਾਈ ਅਭਿਆਨ ਦਾ ਮੋਟੋ ਪ੍ਰਦੂਸ਼ਣ ਅੰਦਰ ਹੋਵੇ ਜਾਂ ਬਾਹਰ ਦੋਨੋਂ ਹਾਨੀਕਾਰਕ ਹਨ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਸਕੂਲ ਵਿੱਚ ਚੱਲ ਰਹੀਆਂ ਉਸਾਰੂ ਗਤੀਵਿਧੀਆਂ ਨੂੰ ਹੋਰ ਵੀ ਅਸਰਦਾਇਕ ਬਣਾਉਣ ਲਈ ਕਿਰਤ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ। 

ਇਸ ਮੌਕੇ ਸਕੂਲ ਵਿੱਚ ਉੱਗੇ ਵਾਧੂ ਘਾਹ, ਨਦੀਨ ਅਤੇ ਬੂਟੀ ਨੂੰ ਪੁੱਟਿਆ ਗਿਆ। ਇਸਦੇ ਨਾਲ ਹੀ ਕਮਰਿਆਂ ਵਿੱਚ ਬਿਜਲੀ ਦੀ ਸਪਲਾਈ ਨੂੰ ਵੀ ਕਮਰਿਆਂ ਵਿੱਚ ਸੁਚਾਰੂ ਢੰਗ ਨਾਲ ਚਲਾਉਣ ਲਈ ਸੇਵਾਦਾਰਾਂ ਨੇ ਠੀਕ ਕੀਤਾ। 

ਰਾਧੇ ਸ਼ਿਆਮ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ 15 ਅਗਸਤ ਨੂੰ ਸਕੂਲ ਚ ਹਰਿਆਲੀ ਲਈ 200 ਬੂਟੇ ਵੀ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। 
ਇਸ ਮੌਕੇ ਸਕੁਲ ਦੇ ਮੁੱਖ ਅਧਿਆਪਕ ਜਗਮੀਤ ਸਿੰਘ ਨੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੇ ਸਮੂਹ ਸੇਵਾਦਾਰਾਂ ਅਤੇ ਭੈਣਾਂ ਦਾ ਸਕੂਲ ਵਿੱਚ ਕੀਤੇ ਗਏ ਸੇਵਾ ਕਾਰਜਾਂ ਲਈ ਧੰਨਵਾਦ ਕੀਤਾ।

ਇਸ ਕਿਰਤ ਦਾਨ ਸੇਵਾ ਕੈਂਪ ਵਿੱਚ ਜ਼ੋਨ ਇੰਚਾਰਜ਼ ਰਾਧੇ ਸ਼ਿਆਮ, ਵਿਨੇ ਨਿਰੰਕਾਰੀ, ਮਨਮੋਹਨ ਮਹਿਤਾ, ਰਾਮ ਚੰਦ, ਆਤਮ ਪ੍ਰਕਾਸ਼, ਹਾਕਮ ਚੰਦ, ਰਾਜ ਕੁਮਾਰ, ਇਕਬਾਲ ਸਿੰਘ, ਭੈਣ ਸਰਲਾ, ਭੈਣ ਕਾਂਤਾ, ਸਕੂਲ ਅਧਿਆਪਕ ਰਾਜਿੰਦਰ ਚਾਨੀ, ਨੀਲਮ ਚੌਧਰੀ, ਕੇਸਰ ਸਿੰਘ, ਨਰੇਸ਼ ਧਮੀਜਾ, ਜਯੋਤੀ, ਰਵੀ ਕੁਮਾਰ,  ਰਵਿੰਦਰ ਕੁਮਾਰ ਅਤੇ ਸੈਂਕੜੇ ਸੇਵਾਦਾਰਾਂ ਨੇ ਸੇਵਾ ਕੀਤੀ।

Get the latest update about Branch Rajpuras, check out more about TRUESCOOP NEWS, TRUESCOOP, Sant Nirankari Charitable Foundation & Cleaning Campaign at High School Rajpura

Like us on Facebook or follow us on Twitter for more updates.