ਅੰਮ੍ਰਿਤਸਰ ਦੇ ਗੁਰੂ ਤੇਗ ਬਹਾਦਰ ਫਲੈਟ 'ਚ ਰਹਿਣ ਵਾਲਾ ਸਤਵੰਤ ਸਿੰਘ 2 ਦਿਨ ਪਹਿਲਾ ਹੋਇਆ ਸੀ ਗਾਇਬ, ਨਹਿਰ ਵਿਚੋਂ ਮਿਲੀ ਲਾਸ਼

ਮਾਮਲਾ ਅੰਮ੍ਰਿਤਸਰ ਦਿਹਾਤੀ ਪੁਲਸ ਦੇ ਅਧੀਨ ਆਉਦੇ ਇਲਾਕਾ ਬੋਹੜੂ ਦਾ ਹੈ ਜਿਥੇ ਬੀਤੇ ਤਿੰਨ ਦਿਨਾ ਤੌ ਗੁਮਸੁਦਾ ਸਤਵੰਤ ...........

ਮਾਮਲਾ ਅੰਮ੍ਰਿਤਸਰ ਦਿਹਾਤੀ ਪੁਲਸ ਦੇ ਅਧੀਨ ਆਉਦੇ ਇਲਾਕਾ ਬੋਹੜੂ ਦਾ ਹੈ ਜਿਥੇ ਬੀਤੇ ਤਿੰਨ ਦਿਨਾ ਤੌ ਗੁਮਸੁਦਾ ਸਤਵੰਤ ਦੀ ਲਾਸ਼ ਬੋਹੜੂ ਨਹਿਰ ਵਿਚੋਂ ਮਿਲੀ ਹੈ ਜਿਸ ਸੰਬਧੀ ਪੁਲਸ ਮੁਤਾਬਿਕ ਵਿਅਕਤੀ ਦੀ ਮੌਤ ਨਹਿਰ ਵਿਚ ਡੁੱਬਣ ਨਾਲ ਹੌਈ ਹੈ। ਪਰ ਪਰਿਵਾਰਕ ਮੈਬਰਾਂ ਮੁਤਾਬਿਕ ਪੁਲਸ ਸਾਨੂੰ ਗੁੰਮਰਾਹ ਅਤੇ ਪਰੇਸ਼ਾਨ ਕਰ ਰਹੀ ਹੈ ਸਾਡੇ ਮਾਮੇ ਦੀ ਮੌਤ ਡੁੱਬਣ ਨਾਲ ਨਹੀ ਸਗੋ ਉਸ ਨਾਲ ਪਹਿਲਾ ਲੁੱਟ ਹੋਈ ਹੈ ਫਿਰ ਉਸ ਨੂੰ ਮਾਰਿਆ ਗਿਆ ਹੈ।

ਇਸ ਸੰਬਧੀ ਗੱਲਬਾਤ ਕਰਦਿਆਂ ਮ੍ਰਿਤਕ ਦੀ ਪਰਿਵਾਰਕ ਮੈਬਰਾਂ ਕਮਲਜੀਤ ਕੋਰ ਨੇ ਦਸਿਆ ਕਿ ਉਸ ਦੇ ਮਾਮੇ ਨੂੰ ਉਸਦੇ ਹੀ ਦੋ ਸਾਥੀ ਗੁਰੂ ਦੁਆਰਾ ਬਾਬਾ ਬੁੱਢਾ ਸਾਹਿਬ ਲੈ ਕੇ ਗਏ ਸਨ ਪਰ ਉਹ ਵਾਪਿਸ ਨਹੀ ਆਏ ਜਦੋਂ ਉਸ ਦੇ ਦੌਵੇ ਸਾਥੀਆ ਨੂੰ ਪੁਛਿਆ ਤਾਂ, ਉਹ ਕਿਥੇ ਹਨ ਤਾਂ ਦੋਵੇ ਟਾਲ ਮਟੋਲ ਵਿਚ ਕੋਈ ਬਸ ਸਟੈਂਡ ਵਲ ਗਿਆ ਦੱਸਦਾ ਕੋਈ ਕਹਿੰਦਾ ਨਹਿਰ ਵਿਚ ਨਹਾਉਣ ਗਿਆ।

ਪਰ ਅੱਜ ਦੋ ਦਿਨ ਬਾਦ ਉਹਨਾ ਦੀ ਲਾਸ਼ ਪੁਲਸ ਨੂੰ ਬੋਹੜੂ ਨਹਿਰ ਵਿਚੋਂ ਮਿਲੀ ਹੈ ਅਤੇ ਪੁਲਸ ਵਲੋਂ ਉਹਨਾ ਦੋਵੇ ਨੋਜਵਾਨਾ ਨੂੰ ਫੜਿਆਂ ਵੀ ਗਿਆ ਹੈ ਸਾਡੀ ਪੁਲਸ ਕੋਲੋ ਮੰਗ ਹੈ ਕਿ ਉਹ ਦੋਸ਼ੀਆ 'ਤੇ ਬਣਦੀ ਕਾਰਵਾਈ ਕਰਨ ਕਿਉਂ ਕਿ ਸਾਡੇ ਮਾਮੇ ਦੀ ਡੁੱਬਣ ਨਾਲ ਮੌਤ ਨਹੀਂ ਹੋਈ। ਸਗੋ ਉਸਨੂੰ ਲੁੱਟ ਦਾ ਸ਼ਿਕਾਰ ਬਣਾ ਦਸ ਹਜ਼ਾਰ ਰੁਪਏ ਅਤੇ ਇਕ ਮੋਬਾਇਲ ਫੋਨ ਲੁੱਟਣ ਤੋਂ ਬਾਅਦ ਮਾਰ ਕੇ ਨਹਿਰ ਵਿਚ ਸੁਟਿਆ ਗਿਆ ਹੈ।

ਇਸ ਸੰਬਧੀ ਪੁਲਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਇਕ ਸਤਵੰਤ ਸਿੰਘ ਨਾਮ ਦਾ ਨੌਜਵਾਨ ਜੋ ਕਿ ਗੁਮਸ਼ੁਦਾ ਹੈ ਉਸਦੀ ਗੁਮਸ਼ੁਦਗੀ ਦੇ ਇਸ਼ਤਿਆਰ ਧੀ ਨੇ ਜਾਰੀ ਕੀਤੇ ਸਨ। ਅਤੇ ਅੱਜ ਲਾਸ਼ ਬੋਹੜੂ ਨਹਿਰ ਵਿਚੋਂ ਮਿਲੀ ਹੈ ਜਿਸ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

Get the latest update about true scoop news, check out more about went missing, a resident of guru tegh bahadur flat, punjab & satwant singh

Like us on Facebook or follow us on Twitter for more updates.