ਇਨਸਾਨੀਅਤ ਸ਼ਰਮਸਾਰ: 62 ਸਾਲਾਂ ਮਾਂ ਨੂੰ ਹਸਪਤਾਲ ਛੱਡ ਕੇ ਵਾਪਸ ਨਹੀਂ ਲੈਣ ਆਇਆ ਇਕਲੌਤਾ ਪੁੱਤਰ, ਮਾਂ ਕਰ ਰਹੀ ਹੈ 5 ਮਹੀਨਿਆ ਤੋਂ ਇੰਤਜ਼ਾਰ

ਮਾਂ ਬਾਪ ਆਪਣੇ ਬੱਚਿਆਂ ਨੂੰ ਇਸ ਲਈ ਪਾਲਦੇ ਹਨ ਕਿ ਉਹ ਉਨ੍ਹਾਂ ਦੀ ਬੁਢਾਪੇ ਦੀ ਲਾਠੀ ਬਣਨਗੇ, ਪਰ ਅੱਜ ਦੇ ਕੱਲਯੁਗ ...

ਮਾਂ ਬਾਪ ਆਪਣੇ ਬੱਚਿਆਂ ਨੂੰ ਇਸ ਲਈ ਪਾਲਦੇ ਹਨ ਕਿ ਉਹ ਉਨ੍ਹਾਂ ਦੀ ਬੁਢਾਪੇ ਦੀ ਲਾਠੀ ਬਣਨਗੇ, ਪਰ ਅੱਜ ਦੇ ਕੱਲਯੁਗ ਸਮੇਂ ਦੇ ਵਿਚ ਕੁੱਝ ਐਸੇ ਪੁੱਤਰ ਵੀ ਹਨ। ਜੋ ਕਿ ਆਪਣੇ ਮਾਂ ਬਾਪ ਨੂੰ  ਇਕੱਲਿਆਂ ਛੱਡ ਦਿੰਦੇ ਹਨ।

ਇਸ ਤਰ੍ਹਾਂ ਦਾਂ  ਕੁਝ ਦੇਖਣ ਨੂੰ ਮਿਲ ਰਿਹਾ ਹੈ, ਪਠਾਨਕੋਟ ਦੇ ਸਰਕਾਰੀ ਹਸਪਤਾਲ ਦੇ ਵਿਚ ਜਿੱਥੇ ਕਿ 62 ਸਾਲਾਂ ਦੀ ਬਜ਼ੁਰਗ ਮਹਿਲਾ ਜੋ ਕਿ ਪਿਛਲੇ ਪੰਜ ਮਹੀਨਿਆਂ ਤੋਂ ਹਸਪਤਾਲ ਦੇ ਇਕ ਬੈੱਡ ਦੇ ਉੱਪਰ ਪਈ ਹੋਈ ਹੈ, ਅਤੇ ਆਪਣੇ ਪੁੱਤਰ ਦਾ ਇੰਤਜਾਰ ਕਰ ਰਹੀ ਹੈ। ਜਿਸ ਨੂੰ ਕਰੀਬ ਪੰਜ ਮਹੀਨੇ  ਪਹਿਲਾਂ ਉਸ ਦਾ ਇਕਲੌਤਾ ਪੁੱਤਰ ਉਸ ਨੂੰ ਇਲਾਜ ਦੇ ਬਹਾਨੇ ਦੇ ਲਈ ਹਸਪਤਾਲ ਦੇ ਵਿਚ ਛੱਡ ਗਿਆ ਸੀ।

 ਫਿਰ ਮੁੜ ਕੇ ਨਹੀਂ ਪਰਤਿਆ ਅਤੇ ਅੱਜ ਵੀ ਇਹ ਬਜ਼ੁਰਗ ਮਹਿਲਾ ਆਪਣੇ ਇਕਲੌਤੇ ਪੁੱਤਰ ਦੀ ਉਡੀਕ ਕਰ ਰਹੀ ਹੈ ਅਤੇ ਆਪਣੇ ਆਲੇ ਦੁਆਲੇ ਜਿਹੜੇ ਮਰੀਜ਼ ਪਏ ਹੋਏ ਹਨ ਉਨ੍ਹਾਂ ਕੋਲੋਂ ਉਸ ਬਾਰੇ ਪੁੱਛਦੀ ਰਹਿੰਦੀ ਹੈ। ਜੋ ਕਿ ਇਸ ਨੂੰ ਛੱਡ ਕੇ ਆਪਣੇ ਸਹੁਰੇ ਪਰਿਵਾਰ ਜਾ ਕੇ ਰਹਿਣ ਲੱਗ ਪਿਆ ਹੈ।  

ਇਸ ਬਾਰੇ ਜਦੋਂ ਬਜ਼ੁਰਗ ਮਹਿਲਾ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਸ ਦਾ ਪੁੱਤਰ ਉਸ ਨੂੰ ਇਲਾਜ ਦੇ ਬਹਾਨੇ ਇੱਥੇ ਛੱਡ ਗਿਆ ਸੀ। ਉਹ ਪਿਛਲੇ ਪੰਜ ਮਹੀਨਿਆਂ ਤੋਂ ਇੱਥੇ ਹੀ ਹੈ ਉਸ ਨੇ ਦੱਸਿਆ ਕਿ ਉਸਦਾ ਪੁੱਤਰ ਆਪਣੇ ਸਹੁਰੇ ਪਰਿਵਾਰ ਜਾ ਕੇ ਰਹਿਣ ਲੱਗ ਪਿਆ ਹੈ ਅਤੇ ਉਹ ਹੁਣ ਹਸਪਤਾਲ ਦੇ ਵਿਚ ਹੀ ਆਪਣਾ ਗੁਜ਼ਾਰਾ ਇਕ ਬੈੱਡ ਦੇ ਉੱਪਰ ਕਰ ਰਹੀ ਹੈ ਦੂਸਰੇ ਪਾਸੇ ਇਸ ਬਜ਼ੁਰਗ ਮਹਿਲਾ ਦੇ ਨਾਲ ਬੈੱਡ ਤੇ ਪਏ ਮਰੀਜ਼ ਨੇ ਦੱਸਿਆ ਕਿ ਉਹ ਪਿਛਲੇ ਪੰਜ ਛੇ ਦਿਨਾਂ ਤੋਂ ਇੱਥੇ ਇਲਾਜ ਕਰਵਾਉਣ ਲਈ ਆਇਆ ਹੈ ਅਤੇ ਇਹ ਬਜ਼ੁਰਗ ਮਹਿਲਾ ਪਿਛਲੇ ਕਾਫ਼ੀ ਮਹੀਨਿਆਂ ਤੋਂ ਇਸੇ ਹਸਪਤਾਲ ਦੇ ਵਿਚ ਇਲਾਜ ਦੇ ਲਈ ਦਾਖਿਲ ਹੈ  ਜਿਸ ਨੂੰ ਦੇਖਣ ਵਾਸਤੇ ਕੋਈ ਵੀ ਨਹੀਂ ਆਉਂਦਾ।

ਇਸ ਵਾਰੇ ਗੱਲ ਕਰਦੇ ਹੋਏ ਡਾਕਟਰ ਨੇ ਕਿਹਾ ਕਿ ਇਹ ਮਹਿਲਾ ਕਰੀਬ 5 ਮਹੀਨੇ ਤੋਂ ਹਸਪਤਾਲ ਵਿਚ ਹੈ ਅਸੀਂ ਉਸਦੇ ਬੇਟੇ ਨੂੰ ਅਪੀਲ ਕਰਦੇ ਹਾਂ ਕਿ ਉਹ ਇਨਾਂ ਨੂੰ ਵਾਪਿਸ ਲੈ ਜਾਵੇ।

Get the latest update about only son, check out more about mother waits for 5 months, 62 year old mother left hospital, truescoop & Shame on humanity

Like us on Facebook or follow us on Twitter for more updates.