ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਦੀ ਅਫਵਾਹ 'ਤੇ ਬੋਲੇ ਕੁੰਵਰ ਵਿਜੈ ਪ੍ਰਤਾਪ ਸਿੰਘ, ਕਿਹਾ ਖੁਦ ਮੀਡੀਆ ਦੇ ਸਾਹਮਣੇ ਪੇਸ਼ ਹੋ ਦੱਸਾਂਗਾ

ਰਾਜਨੀਤਿਕ ਗਲਿਆਰਿਆਂ ਵਿਚ ਫੈਲੀ ਖਬਰ ਕਿ ਸਾਬਕਾ ਆਈ ਜੀ ਕੰਵਰ ਵਿਜੇ ਪ੍ਰਤਾਪ ਸਿੰਘ ਦਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ................

ਰਾਜਨੀਤਿਕ ਗਲਿਆਰਿਆਂ ਵਿਚ ਫੈਲੀ ਖਬਰ ਕਿ ਸਾਬਕਾ ਆਈ ਜੀ ਕੰਵਰ ਵਿਜੇ ਪ੍ਰਤਾਪ ਸਿੰਘ ਦਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਸੰਬਧੀ ਅੱਜ ਅੰਮ੍ਰਿਤਸਰ ਵਿਖੇ ਕੁੰਵਰ ਵਿਜੈ ਪ੍ਰਤਾਪ ਸਿੰਘ ਵਲੋ ਗੱਲਬਾਤ ਕਰਦਿਆਂ ਦਸਿਆ ਗਿਆ ਹੈ ਕਿ ਅਜੇ ਉਹਨਾ ਦਾ ਇਸ ਤਰਾਂ ਦਾ ਕੋਈ ਇਰਾਦਾ ਨਹੀ ਹੈ ਜੇਕਰ ਜਦੌ ਵੀ ਉਹਨਾ ਕਿਸੇ ਪਾਰਟੀ ਵਿਚ ਸ਼ਾਮਿਲ ਹੋਣਾ ਹੋਵੇਗਾ ਉਹ ਖੁਲ ਕੇ ਮੀਡੀਆ ਸਾਹਮਣੇ ਐਲਾਨ ਕਰਨਗੇ।

ਉਹਨਾ ਕਿਹਾ ਕਿ ਉਹਨਾ ਦੇ 23 ਸਾਲ ਦੀ ਨੌਕਰੀ ਦੌਰਾਨ ਬਰਗਾੜੀ ਕਾਂਡ ਸਭ ਤੋਂ ਵਡੀ ਇਨਵੈਸਟੀਗੈਸਨ ਸੀ ਜਿਸ ਤੇ ਉਹਨਾ ਇਹਨਾ ਲੰਮਾ ਸਮਾ ਕੰਮ ਕੀਤਾ ਪਰ ਸਚ ਸਾਰਿਆ ਦੇ ਸਾਹਮਣੇ ਹੈ ਕਿ ਉਹਨਾ ਦੀ ਰਿਪੌਰਟ ਨੂੰ ਦਰਕਿਨਾਰ ਕਰ ਫੈਸਲੇ ਕੀਤੇ ਜਾ ਰਹੇ ਹਨ। ਰਿਪੌਰਟ ਫਰੀਦਕੌਰਟ ਵਿਚ ਪਈ ਹੈ ਅਤੇ ਫੈਸਲਾ ਚੰਡੀਗੜ੍ਹ ਕੌਰਟ ਕਰ ਰਹੀ ਹੈ ਜੌ ਕਿ ਕਾਨੂੰਨੀ ਐਕਸਪਰਟਾ ਮੁਤਾਬਿਕ ਅਸਵੈਧਾਨਿਕ ਮਸਲਾ ਹੈ। ਉਹਨਾ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿਚ ਕਾਫੀ ਸਿਆਸੀ ਉਥਲ ਪੁਥਲ ਚਲ ਰਹੀ ਹੈ ਜਿਸ ਤੇ ਮੈ ਟਿਪਣੀ ਨਹੀ ਕਰਨਾ ਚਾਹੁੰਦਾ ਪਰ ਜਦੌ ਇਹ ਸਭ ਕੁਝ ਸਾਂਤ ਹੋਵੇਗਾ ਤਾ ਉਹ ਮੁਖ ਮੰਤਰੀ ਨੂੰ ਮਿਲ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿਚ ਲਿਜਾਉਣ ਬਾਰੇ ਗੱਲ ਕਰਣਗੇ।

ਇਸ ਰਿਪੋਰਟ ਤੇ ਕੰਮ ਕਰਨਾ ਬਹੁਤ ਹੀ ਵਡਾ ਚੈਲੰਜ ਸੀ ਜਿਸਦੇ ਚਲਦੇ ਜੋ ਗਲਤ ਲੋਕ ਸਨ ਉਹੀ ਮੇਰੇ ਤੇ ਉਂਗਲੀ ਉਠਾ ਰਹੇ ਸਨ ਕਿਉਕਿ ਜੋ ਚੌਰ ਹੈ ਉਹ ਡਰੇਗਾ ਹੀ ਪਰ ਦੋ ਗੱਲਾ ਸਾਫ ਹਨ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਨਾ ਤੇ ਡਰਾਇਆ ਧਮਕਾਇਆ ਜਾ ਸਕਦਾ ਅਤੇ ਨਾ ਹੀ ਖਰੀਦਿਆ ਜਾ ਸਕਦਾ। ਜਿਸਦੇ ਚਲਦੇ ਸਾਡੇ ਪੁਰਖਾਂ ਦੀ ਕਹਾਵਤ ਹੈ ਕਿ ਉਲਟਾ ਚੌਰ ਕੋਤਵਾਲ ਕੀ ਡਾਂਟੇ ਇਥੇ ਉਹ ਉਦਾਹਰਨ ਬਣੀ ਹੋਈ ਹੈ।ਬਾਕੀ ਪੰਜਾਬ ਦੀ ਰਾਜਨੀਤੀ ਵਿਚ ਆਈ ਉਥਲ ਪੁਥਲ ਅਤੇ ਚਰਮਰਾਈ ਕਾਨੂੰਨ ਵਿਵਸਥਾ ਸਦਕਾ ਮੈ ਅਸਤੀਫਾ ਦਿਤਾ ਹੈ।

Get the latest update about before the media himself, check out more about punjab, TRUE SCOOP NEWS, TRUE SCOOP & aam aadmi party

Like us on Facebook or follow us on Twitter for more updates.