ਭਾਰਤੀ ਹਾਕੀ ਟੀਮ ਦੇ ਉਲੰਪਿਕ 'ਚ ਇੰਗਲੈਂਡ ਨੂੰ 3-1 ਨਾਲ ਹਰਾਂ ਕੇ ਸੈਮੀਫਾਈਨਲ ਵਿਚ ਪੁਜ ਗਈ ਹੈ। ਇਸ 'ਤੇ ਪ੍ਰਧਾਨ ਨਿਤਿਨ ਕੋਹਲੀ , ਸੈਕਟਰੀ ਉਲੰਪੀਅਨ ਪਰਗਟ ਸਿੰਘ ਤੇ ਜੁਆਇੰਟ ਸੁਰਿੰਦਰ ਸਿੰਘ ਭਾਪਾ ਨੇ ਖੁਸ਼ੀ ਦਾ ਇਜ਼ਹਾਰ ਪ੍ਰਗਟ ਕੀਤਾ ਹੈ। ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਨੇ ਭਾਰਤੀ ਹਾਕੀ ਕਪਤਾਨ ਮਨਪ੍ਰੀਤ ਸਿੰਘ ਨੂੰ ਫੋਨ 'ਤੇ ਵਧਾਈਆਂ ਦਿੱਤੀਆਂ ਗਈਆਂ ਹਨ। ਇਸ ਮੌਕੇ ਹਾਕੀ ਪੰਜਾਬ ਦੇ ਸੈਕਟਰੀ ਤੇ ਉਲੰਪੀਅਨ ਪਰਗਟ ਸਿੰਘ ਨੇ ਵੀ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਭਾਰਤੀ ਟੀਮ ਦਾ ਸੈਮਾਫਾਈਨਲ 'ਚ ਪਹੁੰਚਣ ਸ਼ੁੱਭ ਸੰਕੇਤ ਹੈ।
ਭਾਰਤੀ ਹਾਕੀ ਟੀਮ ਹੁਣ ਮੈਂਡਲ ਦੇ ਬਹੁਤ ਨੇੜੇ ਪਹੁੰਚ ਗਈ ਹੈ। ਭਾਰਤੀ ਹਾਕੀ ਟੀਮ ਨੂੰ ਵਧਾਈਂ ਦਿੰਦਿਆ ਹਾਕੀ ਪੰਜਾਬ ਦੇ ਜੁਅਇੰਟ ਸਕੱਤਰ ਅਤੇ ਉਘੇ ਖੇਡ ਪ੍ਰਮੋਟਰ ਸੁਰਿੰਦਰ ਸਿਂਘ ਭਾਪਾ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਭਾਰਤੀ ਹਾਕੀ ਟੀਮ ਪੂਰੇ ਦੇਸ਼ ਦੀਆਂ ਉਮੀਦਾਂ 'ਤੇ ਖਰਾ ਉਤਰਦਿਆਂ ਆਪਣਾ ਵਧੀਆ ਪ੍ਰਦਰਸ਼ਨ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਦੀਆਂ ਦੁਆਵਾਂ ਭਾਰਤੀ ਖਿਡਾਰੀਆਂ ਨਾਲ ਹਨ। ਅਤੇ ਉਨ੍ਹਾਂ ਵਲੋਂ ਦੇਸ਼ ਦਾ ਨਾਂ ਹੋਰ ਉੱਚਾ ਕਰਨ ਲਈ ਕਈ ਕਮੀ ਨਹੀਂ।
Get the latest update about INDIAN HOCKEY IS VERY CLOSE, check out more about Indian hockey team, SECRETARY OLYMPIAN PARGAT SINGH, JOINT SECRETARY SURINDER SINGH BHAPA & HOCKEY PRESIDENT NITIN KOHLI
Like us on Facebook or follow us on Twitter for more updates.