ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਵੱਲੋਂ ਵਿਦਿਆਰਥੀ ਡੈਸ਼ਬੋਰਡ ਐਪਲੀਕੇਸ਼ਨ ਕੀਤੀ ਗਈ ਲਾਂਚ, ਫਾਰਮੇਸੀ ਦੇ ਵਿਦਿਆਰਥੀਆਂ ਨੂੰ ਮਿਲੇਗੀ ਵੱਡੀ ਰਾਹਤ

ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ (ਪੀ.ਐਸ.ਬੀ.ਟੀ.ਆਈ. ਐਂਡ ਆਈ.ਟੀ) ਵੱਲੋਂ ਅੱਜ ਬੋਰਡ ਨਾਲ ਸਬੰਧਤ ਫਾਰਮੇਸੀ ਕਾਲਜਾਂ/ਸੰਸਥਾਵਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਹੁਣ ਬੋਰਡ ਦੇ ਪਾਸ ਆਊਟ ਅਤੇ ਮੌਜੂਦਾ ਅਕਾਦਮਿਕ ਸੈਸ਼ਨ ਦੇ ਵਿਦਿਆਰਥੀਆਂ ਨੂੰ ਆਪਣੇ ਵੱਖ-ਵੱਖ ਤਰ੍ਹਾਂ ਦੇ ਦਸਤਾਵੇਜ਼ਾਂ ਨੂੰ ਤਸਦੀਕ ਕਰਵਾਉਣ...

ਚੰਡੀਗੜ੍ਹ:- ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ (ਪੀ.ਐਸ.ਬੀ.ਟੀ.ਆਈ. ਐਂਡ ਆਈ.ਟੀ) ਵੱਲੋਂ ਅੱਜ ਬੋਰਡ ਨਾਲ ਸਬੰਧਤ ਫਾਰਮੇਸੀ ਕਾਲਜਾਂ/ਸੰਸਥਾਵਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਹੁਣ ਬੋਰਡ ਦੇ ਪਾਸ ਆਊਟ ਅਤੇ ਮੌਜੂਦਾ ਅਕਾਦਮਿਕ ਸੈਸ਼ਨ ਦੇ ਵਿਦਿਆਰਥੀਆਂ ਨੂੰ ਆਪਣੇ ਵੱਖ-ਵੱਖ ਤਰ੍ਹਾਂ ਦੇ ਦਸਤਾਵੇਜ਼ਾਂ ਨੂੰ ਤਸਦੀਕ ਕਰਵਾਉਣ ਜਾਂ ਉਨ੍ਹਾਂ ਦਸਤਾਵੇਜਾਂ ਨੂੰ ਲੈਣ ਲਈ ਚੰਡੀਗੜ੍ਹ ਦੇ ਦਫ਼ਤਰ ਵਿਖੇ ਆਉਣ ਦੀ ਲੋੜ ਨਹੀਂ ਪਵੇਗੀ। ਹੁਣ ਉਹ ਘਰ ਬੈਠੇ ਹੀ ਆਨਲਾਈਨ ਸਿਸਟਮ ਤੋਂ ਆਪਣੇ ਸਬੰਧਤ ਦਸਤਾਵੇਜ਼ ਡਾਊਨਲੋਡ ਕਰ ਸਕਣਗੇ। ਇੰਨਾ ਹੀ ਨਹੀਂ, ਉਹ ਕਿਓ.ਆਰ. ਕੋਡ ਅਤੇ ਡਿਜੀਟਲ ਦਸਤਖਤ ਵਾਲੇ ਦਸਤਾਵੇਜ਼ਾਂ ਨੂੰ ਪ੍ਰਿੰਟ ਵੀ ਕਰ ਸਕਣਗੇ। ਇਹ ਡਾਊਨਲੋਡ ਤੇ ਪ੍ਰਿੰਟ ਕੀਤੇ ਗਏ ਦਸਤਾਵੇਜ਼ ਹਰ ਥਾਂ ਮੰਨਣ ਯੋਗ ਹੋਣਗੇ। ਪੀ.ਐਸ.ਬੀ.ਟੀ.ਆਈ. ਐਂਡ ਆਈ.ਟੀ ਨੇ ਵਿਦਿਆਰਥੀ ਫਰੈਂਡਲੀ ਡੈਸ਼ਬੋਰਡ ਐਪਲੀਕੇਸ਼ਨ ਲਾਂਚ ਕੀਤੀ ਹੈ। ਬੋਰਡ ਦੇ ਚੇਅਰਮੈਨ ਤੇ ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਸ੍ਰੀ ਰਾਹੁਲ ਭੰਡਾਰੀ, ਆਈ.ਏ.ਐਸ. ਵੱਲੋਂ ਇਸਦੀ ਰਸਮੀ ਸ਼ੁਰੂਆਤ ਸੋਮਵਾਰ ਨੂੰ ਕੀਤੀ ਗਈ, ਜਿਸ ਤੋਂ ਬਾਅਦ ਇਹ ਸਹੂਲਤ ਹੁਣ ਆਨਲਾਈਨ ਸ਼ੁਰੂ ਹੋ ਗਈ ਹੈ। 

ਬੋਰਡ ਦੇ ਸਕੱਤਰ ਸ਼੍ਰੀ ਰਾਜੀਵ ਕੁਮਾਰ ਗੁਪਤਾ, ਆਈ.ਏ.ਐਸ. ਨੇ ਦੱਸਿਆ ਕਿ ਇਹ ਸਾਫਟਵੇਅਰ ਫਾਰਮੇਸੀ ਦੇ ਵਿਦਿਆਰਥੀਆਂ ਨੂੰ ਆਪਣੇ ਦਸਤਾਵੇਜ਼ ਉਪਲਬਧ ਕਰਵਾਉਣ ਦੇ ਯੋਗ ਬਣਾਏਗਾ। ਇਸ ਨਾਲ ਵਿਦਿਆਰਥੀਆਂ ਨੂੰ ਬਿਹਤਰ ਸੇਵਾਵਾਂ ਮਿਲਣਗੀਆਂ ਅਤੇ ਸਿਸਟਮ ਵਿੱਚ ਪਾਰਦਰਸ਼ਤਾ, ਕੁਸ਼ਲਤਾ ਅਤੇ ਭਰੋਸੇਯੋਗਤਾ ਵਿੱਚ ਵਾਧਾ ਹੋਵੇਗਾ। ਸਕੱਤਰ ਸ਼੍ਰੀ ਗੁਪਤਾ ਅਨੁਸਾਰ ਸਿੰਗਲ ਵਿੰਡੋ ਸਿਸਟਮ ਨਾਲ ਜੁੜੇ ਇਸ ਆਨਲਾਈਨ ਡੈਸ਼ਬੋਰਡ ਐਪਲੀਕੇਸ਼ਨ ਨਾਲ ਵਿਦਿਆਰਥੀ ਆਪਣੇ ਸਾਰੇ ਸਰਟੀਫਿਕੇਟ ਪ੍ਰਾਪਤ ਕਰਨ ਦੀ ਸੁਵਿਧਾ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਇਹ ਵੈੱਬ ਐਪਲੀਕੇਸ਼ਨ ਫਾਰਮੇਸੀ ਦੇ ਵਿਦਿਆਰਥੀਆਂ ਲਈ ਤਤਕਾਲ ਸਹੂਲਤ ਦਾ ਲਾਭ ਉਠਾਉਣ ਦਾ ਵਿਕਲਪ ਹੋਵੇਗਾ। ਵਿਦਿਆਰਥੀਆਂ ਨੂੰ ਡਿਪਲੋਮਾ ਸਰਟੀਫਿਕੇਟ, ਟ੍ਰਾਂਸਕ੍ਰਿਪਟ, ਡਿਟੇਲ ਮਾਰਕ ਕਾਰਡ ਆਦਿ ਦਸਤਾਵੇਜ਼ ਘਰ ਬੈਠੇ ਹੀ ਕਲਿੱਕ ਕਰਨ 'ਤੇ ਉਪਲਬਧ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਸਹੂਲਤ ਨਾਲ ਨਾ ਸਿਰਫ਼ ਵਿਦਿਆਰਥੀਆਂ ਨੂੰ ਮਦਦ ਮਿਲੇਗੀ ਬਲਕਿ ਵੱਖ-ਵੱਖ ਰੁਜ਼ਗਾਰ ਕੰਪਨੀਆਂ ਵੀ ਇੱਥੋਂ ਵਿਦਿਆਰਥੀਆਂ ਦੇ ਦਸਤਾਵੇਜ਼ਾਂ ਨੂੰ ਤਸਦੀਕ ਕਰ ਸਕਣਗੀਆਂ। ਇਸ ਐਪਲੀਕੇਸ਼ਨ ਨਾਲ ਸਬੰਧਤ ਹਰ ਜਾਣਕਾਰੀ ਬੋਰਡ ਦੀ ਵੈੱਬਸਾਈਟ 'ਤੇ ਉਪਲਬਧ ਹੋਵੇਗੀ। ਸ਼ੁਰੂ ਵਿੱਚ ਇਹ ਸਹੂਲਤ ਅਕਾਦਮਿਕ ਸਾਲ 2017, 2018, 2019, 2020 ਵਿੱਚ ਰਜਿਸਟਰਡ ਹੋਏ ਅਤੇ ਮਈ 2019, ਮਈ 2020 ਅਤੇ ਮਈ 2021 ਵਿੱਚ ਪਾਸ ਆਊਟ ਹੋਏ ਵਿਦਿਆਰਥੀਆਂ ਲਈ ਉਪਲਬਧ ਹੋਵੇਗੀ ਜਦਕਿ ਬਾਕੀ ਅਕਾਦਮਿਕ ਸੈਸ਼ਨ ਦੇ ਵਿਦਿਆਰਥੀਆਂ ਨੂੰ ਜਲਦੀ ਹੀ ਇਸ ਸਹੂਲਤ ਵਿੱਚ ਸ਼ਾਮਲ ਕੀਤਾ ਜਾਵੇਗਾ।

ਬੋਰਡ ਚੇਅਰਮੈਨ ਅਤੇ ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਸ਼੍ਰੀ ਰਾਹੁਲ ਭੰਡਾਰੀ, ਆਈ.ਏ.ਐਸ. ਨੇ ਦੱਸਿਆ ਕਿ ਤਕਨੀਕੀ ਸਿੱਖਿਆ ਵਿਭਾਗ ਪਾਰਦਰਸ਼ੀ ਪ੍ਰਣਾਲੀ, ਕੁਸ਼ਲ ਪ੍ਰਬੰਧਨ ਅਤੇ ਪ੍ਰਭਾਵੀ ਸੁਵਿਧਾ ਦੇਣ ਦੇ ਮਿਸ਼ਨ ਦੇ ਤਹਿਤ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿਸਟਮ ਨੂੰ ਪਰਿਪੱਕ ਬਣਾਉਣ ਲਈ ਉਹ ਜਿੱਥੋਂ ਵੀ ਜੋ ਵੀ ਵਧੀਆ ਮਿਲ ਰਿਹਾ ਹੈ, ਲੈ ਰਹੇ ਹਨ। ਨਾਲ ਹੀ, ਜਿੱਥੋ ਵੀ ਬਿਹਤਰ ਕਰਨ ਦੀ ਲੋੜ ਹੈ, ਉਹ ਤੁਰੰਤ ਪ੍ਰਭਾਵ ਨਾਲ ਕਰਵਾ ਵੀ ਰਹੇ ਹਨ। ਸ਼੍ਰੀ ਰਾਹੁਲ ਭੰਡਾਰੀ ਨੇ ਸਪੱਸ਼ਟ ਕੀਤਾ ਕਿ ਤਕਨੀਕੀ ਸਿੱਖਿਆ ਵਿਭਾਗ ਵਿੱਚ ਈ-ਗਵਰਨੈਂਸ ਸਭ ਤੋਂ ਵੱਡੀ ਤਰਜੀਹ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿੱਚ ਬੋਰਡ ਅਧੀਨ 100 ਤੋਂ ਵੱਧ ਫਾਰਮੇਸੀ ਵਿੱਦਿਅਕ ਅਦਾਰੇ ਚੱਲ ਰਹੇ ਹਨ, ਜਿਨ੍ਹਾਂ ਵਿੱਚ 12ਵੀਂ ਜਮਾਤ ਤੋਂ ਬਾਅਦ ਫਾਰਮੇਸੀ ਦਾ ਡਿਪਲੋਮਾ ਕਰਵਾਇਆ ਜਾਂਦਾ ਹੈ।Get the latest update about psbtiit, check out more about PUNJAB GOVT, Punjab stat board of technical education, applications launch by Punjab education department & PSBTIIT

Like us on Facebook or follow us on Twitter for more updates.